July 6, 2022

Aone Punjabi

Nidar, Nipakh, Nawi Soch

ਬਿਕਰਮ ਸਿੰਘ ਮਜੀਠੀਆ ਦੇ ਮਾਮਲੇ ਲਈ ਪੁਰਾਣੀ ਐਸਆਈਟੀ ਭੰਗ ਕਰ ਕੇ ਨਵੀ ਐਸਆਈਟੀ ਦਾ ਗਠਨ ਕਰ ਦਿੱਤਾ ਗਿਆ ਹੈ।

1 min read

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸੂਬਾ ਪੁਲਿਸ ਨੇ ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਦੇ ਆਗੂ ਬਿਕਰਮ ਸਿੰਘ ਮਜੀਠੀਆ ਦੇ ਡਰੱਗ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਪੁਨਰਗਠਨ ਕੀਤਾ ਹੈ।
SIT ਦਾ ਗਠਨ 20 ਦਸੰਬਰ, 2021 ਨੂੰ ਐਨਡੀਪੀਐਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦਰਜ ਐਫਆਈਆਰ ਦੇ ਆਧਾਰ ‘ਤੇ ਅਕਾਲੀ ਆਗੂ ਬਿਕਰਮ ਮਜੀਠੀਆ ਵਿਰੁੱਧ ਦੋਸ਼ਾਂ ਦੀ ਜਾਂਚ ਲਈ ਕੀਤਾ ਗਿਆ ਸੀ।ਸੂਤਰਾਂ ਅਨੁਸਾਰ ਨਵੀਂ ਐਸਆਈਟੀ ਵਿੱਚ ਚਾਰ ਮੈਂਬਰ ਹੋਣਗੇ ਅਤੇ ਇਸ ਦੀ ਅਗਵਾਈ ਏਆਈਜੀ ਰਾਹੁਲ ਕਰਨਗੇ।

ਨਵੀਂ ਟੀਮ ਦੀ ਅਗਵਾਈ ਏਆਈਜੀ ਗੁਰਸ਼ਰਨ ਸਿੰਘ ਸੰਧੂ ਕਰਨਗੇ ਅਤੇ ਚਾਰ ਹੋਰ ਮੈਂਬਰ ਹੋਣਗੇ। ਇਨ੍ਹਾਂ ਵਿੱਚ ਏਆਈਜੀ ਰਾਹੁਲ ਐੱਸ. ਅਤੇ ਰਣਜੀਤ ਸਿੰਘ ਤੋਂ ਇਲਾਵਾ ਡੀਐੱਸਪੀ ਰੈਂਕ ਦੇ ਦੋ ਅਧਿਕਾਰੀ ਸ਼ਾਮਲ ਹਨ।ਪਿਛਲੀ ਐਸਆਈਟੀ ਏਆਈਜੀ ਬਲਰਾਜ ਸਿੰਘ ਦੀ ਅਗਵਾਈ ਵਿੱਚ ਤਿੰਨ ਮੈਂਬਰੀ ਟੀਮ ਸਨ। 20 ਦਸੰਬਰ 2021 ਨੂੰ ਐੱਨਡੀਪੀਐੱਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦਰਜ ਐੱਫਆਈਆਰ ਦੇ ਆਧਾਰ ‘ਤੇ ਮਜੀਠੀਆ ਵਿਰੁੱਧ ਜਾਂਚ ਲਈ ਐੱਸਆਈਟੀ ਬਣਾਈ ਸੀ।ਮਈ 2018 ਦੇ ਵਿੱਚ ਐੱਸਟੀਆਈ ਨੇ ਪੰਜਾਬ ਤੇ ਹਰਿਆਣਾ ਦੇ ਵਿੱਚ ਸੀਲ ਬੰਦ ਰਿਪੋਰਟ ਦਰਜ਼ ਕੀਤੀ ਸੀ।ਉਸ ਦੌਰਾਨ ਮਜੀਠੀਆ ਤੋ ਪੁੱਛ ਗਿੱਛ ਕੀਤੀ ਗਈ ਸੀ ਪਰ ਕੋਈ ਕਾਰਵਾਈ ਨਹੀ ਹੋਈ।ਇਸ ਦੋਰਾਨ ਚੰਨੀ ਸਰਕਾਰ ਦੇ ਆਉਣ ਸਮੇ ਇਸ ਮਾਮਲੇ ਨੂੰ ਖੋਲਿਆ ਗਿਆ ਤੇ ਮਜੀਠੀਆ ਨੂੰ ਗ੍ਰਿਫਤਾਰ ਕਰ ਲਿਆ ਗਿਆ ਹਜੇ ਕਿ ਸੁਪਰੀਮ ਕੋਰਟ ਨੇ ਵਿਧਾਨ ਸਭਾ ਚੋਣਾ ਦੋਰਾਨ ਮਜੀਠੀਆ ਨੂੰ ਰਿਹਾਅ ਕਰ ਦਿੱਤਾ ਸੀ ਇਸ ਤੋ ਬਾਅਦ 24 ਫਰਵਰੀ ਨੂੰ ਉਸਨੇ ਸਿਲੰਡਰ ਕਰ ਦਿੱਤਾ ਸੀ।ਇਸ ਤੋ ਬਾਅਦ ਵੀ ਮਜੀਠੀਆ ਨੂੰ ਜ਼ਮਾਨਤ ਨਹੀ ਮਿਲੀ ।ਤੇ ਉਹ ਉਦੋ ਤੋ ਮਜੀਠੀਆ ਪਟਿਆਲਾ ਜੇਲ੍ਹ ਵਿੱਚ ਹੈ।

Leave a Reply

Your email address will not be published. Required fields are marked *