ਬਿੱਗ ਬੌਸ 15 ਸ਼ੋਅ ਖਤਮ ਹੋ ਗਿਆ ਤੇ ਹਰ ਵਾਰ ਦੀ ਤਰ੍ਹਾਂ ਇਸ ਸ਼ੋਅ ‘ਚ ਵੀ ਲਵ ਅਫੇਅਰ ਜੋੜੀ ਦੇਖਣ ਨੂੰ ਮਿਲੀ
1 min read
ਬਿੱਗ ਬੌਸ 15 ਸ਼ੋਅ ਵਿੱਚ ਤੇਜਸਵੀ ਪ੍ਰਕਾਸ਼ ਤੇ ਕਰਨ ਕੁੰਦਰਾ ਦੀ ਜਿੰਨ੍ਹਾਂ ਦਾ ਸ਼ੋਅ ਵਿੱਚ ਹੀ ਮਜ਼ਬੂਤ ਰਿਸ਼ਤਾ ਬਣਿਆ। ਉਨ੍ਹਾਂ ਨੇ ਖੁੱਲ੍ਹ ਕੇ ਇੱਕ ਦੂਜੇ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ ਇਸ ਤੋਂ ਪਹਿਲਾਂ ਜਦੋਂ ਕਰਨ ਕੁੰਦਰਾ ਦੇ ਪਰਿਵਾਰ ਨੂੰ ਵੀਡੀਓ ਕਾਲ ਰਾਹੀਂ ਸ਼ੋਅ ‘ਚ ਸ਼ਾਮਲ ਕੀਤਾ ਗਿਆ ਸੀ ਤਾਂ ਅਦਾਕਾਰ ਦੇ ਮਾਤਾ-ਪਿਤਾ ਨੇ ਤੇਜਸਵੀ ਨੂੰ ਕਿਹਾ ਸੀ ਕਿ ਉਹ ਉਨ੍ਹਾਂ ਨੂੰ ਪਸੰਦ ਕਰਦੇ ਹਨ। ਇੰਨਾ ਹੀ ਨਹੀਂ ਇਕ ਐਪੀਸੋਡ ‘ਚ ਤੇਜਸਵੀ ਦੇ ਮਾਤਾ-ਪਿਤਾ ਨੇ ਕਰਨ ਨੂੰ ਜਵਾਈ ਮੰਨ ਲਿਆ ਸੀ। ਜਦੋਂ ਕਰਨ ਪੁੱਛਦਾ ਹੈ ਕਿ ‘ਰਿਸ਼ਤਾ ਪੱਕਾ ਹੈ’ ਅਤੇ ਉਨ੍ਹਾਂਨੇ ਕਿਹਾ ਹਾਂ।
30 ਜਨਵਰੀ 2022 ਨੂੰ ਤੇਜਸਵੀ ਅਤੇ ਕਰਨ ਦੇ ਮਾਤਾ-ਪਿਤਾ ਵੀ ‘ਬਿੱਗ ਬੌਸ 15’ ਦੇ ਫਿਨਾਲੇ ‘ਚ ਪਹੁੰਚੇ ਸਨ ਅਤੇ ਫਿਨਾਲੇ ਤੋਂ ਪਹਿਲਾਂ ਕਰਨ ਦੇ ਮਾਤਾ-ਪਿਤਾ ਨੂੰ ਮੀਡੀਆ ਨੇ ਘੇਰ ਲਿਆ ਅਤੇ ਕਰਨ ਦੇ ਵਿਆਹ ਨੂੰ ਲੈ ਕੇ ਸਵਾਲ ਕੀਤੇ। ਪਾਪਰਾਜ਼ੀ ਨੇ ਕਰਨ ਦੇ ਪਿਤਾ ਨੂੰ ਪੁੱਛਿਆ ਕਿ, ਉਨ੍ਹਾਂ ਨੇ ਕਰਨ ਦੇ ਤੇਜਸਵੀ ਨਾਲ ਰਿਸ਼ਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ, ਤਾਂ ਹੁਣ ਵਿਆਹ ਦਾ ਕੀ ਹੋਵੇਗਾ। ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ, ‘ਜੇਕਰ ਸਭ ਕੁਝ ਠੀਕ ਰਿਹਾ ਤਾਂ ਉਹ ਜਲਦੀ ਤੋਂ ਜਲਦੀ ਕਰਨ ਅਤੇ ਤੇਜਸਵੀ ਦਾ ਵਿਆਹ ਕਰਵਾਉਣਾ ਚਾਹਿਣਗੇ।

ਅਸਲ ‘ਚ ਕਰਨ ਅਤੇ ਤੇਜਸਵੀ (ਤੇਜਸਵੀ ਪ੍ਰਕਾਸ਼ ਕਰਨ ਕੁੰਦਰਾ ਮੈਰਿਜ) ਦੇ ਮਾਤਾ-ਪਿਤਾ ਸ਼ੋਅ ‘ਚ ਆਏ ਅਤੇ ਦੋਹਾਂ ਨੂੰ ਪਿਆਰ ਦਿੱਤਾ। ਪਰਿਵਾਰ ਵਾਲਿਆਂ ਨੇ ਵੀ ਇਨ੍ਹਾਂ ਦੋਹਾਂ ਦੇ ਰਿਸ਼ਤੇ ਲਈ ਆਪਣੀ ਸਹਿਮਤੀ ਦੇ ਦਿੱਤੀ ਸੀ। ਹੁਣ ਕਰਨ ਕੁੰਦਰਾ ਦੇ ਪਿਤਾ ਐਸਪੀ ਕੁੰਦਰਾ ਨੇ ਦੱਸਿਆ ਹੈ ਕਿ ਉਹ ਆਪਣੇ ਰਿਸ਼ਤੇ ਤੋਂ ਬਹੁਤ ਖੁਸ਼ ਹਨ ਅਤੇ ਉਮੀਦ ਕਰਦੇ ਹਨ ਕਿ ਦੋਵੇਂ ਰਿਸ਼ਤੇ ਨੂੰ ਅੱਗੇ ਲੈ ਕੇ ਜਾਣਗੇ ਅਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਬਹੁਤ ਜਲਦੀ ਤੁਹਾਨੂੰ ਚੰਗੀ ਖ਼ਬਰ ਮਿਲੇਗੀ।
