July 6, 2022

Aone Punjabi

Nidar, Nipakh, Nawi Soch

ਬੀਤੇ ਦਿਨ Sangrur ਚ CM Mann ਦੇ ਘਰ ਅੱਗੇ ਪ੍ਰਦਰਸ਼ਨਕਾਰੀ ਬੈਠੇ। 2016 ਦੀ ਪੁਲਿਸ ਭਰਤੀ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

1 min read

ਬੀਤੇ ਦਿਨ Sangrur ਚ CM Mann ਦੇ ਘਰ ਅੱਗੇ ਪ੍ਰਦਰਸ਼ਨਕਾਰੀ ਬੈਠੇ। 2016 ਦੀ ਪੁਲਿਸ ਭਰਤੀ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਹੁਣ ਤੱਕ ਨੌਕਰੀ ਨਾ ਮਿਲਣ ਕਰਕੇ ਪ੍ਰਦਰਸ਼ਨ ਕੀਤਾ। ਪੈਂਡਿੰਗ ਲਿਸਟ ‘ਚ ਹੈ ਪ੍ਰਦਰਸ਼ਨਕਾਰੀਆਂ ਦਾ ਨਾਂ ਸੀ ਦੋ ਦਿਨ ਤੋਂ ਸੰਗਰੂਰ ਚ ਪ੍ਰਦਰਸ਼ਨ ਕਰ ਰਹੇ ਸੀ ਹੁਣ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਡੇਰਾ ਲਾਇਆ ਪੰਜਾਬ ਪੁਲਿਸ ਵਿਚ ਸਾਲ 2016 ਦੀ ਅਧੂਰੀ ਪਈ ਭਰਤੀ ਪ੍ਰਕਿਰਿਆ ਨੂੰ ਪੂਰਾ ਕਰਕੇ ਨਿਯੁਕਤੀ ਪੱਤਰ ਦੇਣ ਦੀ ਮੰਗ ਲਈ ਸੰਘਰਸ਼ ਕਰ ਰਹੇ ਅੱਠ ਉਮੀਦਵਾਰ ਇਥੇ ਪਾਣੀ ਵਾਲੀ ਟੈਂਕੀ ਉਪਰ ਚੜ੍ਹ ਗਏ ਜਿਨ੍ਹਾਂ ’ਚ ਤਿੰਨ ਲੜਕੀਆਂ ਵੀ ਸ਼ਾਮਲ ਹਨ।ਸੀਐਮ ਤੋਂ ਮੀਟਿੰਗ ਦਾ ਟਾਇਮ ਨਾ ਮਿਲਣ ਉਤੇ ਨਾਰਾਜ਼ ਹੋ ਕੇ ਕੱਲ੍ਹ ਕੁਝ ਨੌਜਵਾਨ ਸਵੇਰ ਤੋਂ ਟੈਂਕੀ ਉਤੇ ਚੜ੍ਹੇ ਸਨ। ਕੱਲ੍ਹ ਦੁਪਹਿਰ ਇੱਕ ਵਜੇ ਤੋਂ ਲੈ ਕੇ ਹੁਣ ਤੱਕ ਨੈਸ਼ਨਲ ਹਾਈਵੇ ਜਾਮ ਕੀਤਾ ਹੋਇਆ ਹੈ।

 22 ਮਾਰਚ ਨੂੰ ਮੁੱਖ ਮੰਤਰੀ ਦੀ ਕੋਠੀ ਅੱਗੇ ਮੰਗ ਪੱਤਰ ਦੇਣ ਮੌਕੇ ਉਨ੍ਹਾਂ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਲਈ 28 ਮਾਰਚ ਦਾ ਸਮਾਂ ਦਿੱਤਾ ਗਿਆ ਸੀ। ਉਹ ਮੀਟਿੰਗ ਲਈ ਚੰਡੀਗੜ੍ਹ ਪੁੱਜੇ ਪਰ ਮੁੱਖ ਮੰਤਰੀ ਨੇ ਮੀਟਿੰਗ ਨਹੀਂ ਕੀਤੀ ਜਿਸ ਕਾਰਨ ਉਹ ਖੱਜਲ ਖੁਆਰ ਹੋ ਕੇ ਵਾਪਸ ਪਰਤ ਗਏ।

ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ 31 ਮਈ 2016 ਨੂੰ ਪੰਜਾਬ ਪੁਲਿਸ ਵਿਚ 7416 ਸਿਪਾਹੀਆਂ ਦੀ ਭਰਤੀ ਕੱਢੀ ਗਈ ਸੀ ਜਿਸ ਦਾ ਨਤੀਜਾ 26 ਅਕਤੂਬਰ 2016 ਨੂੰ ਐਲਾਨਿਆ ਗਿਆ ਸੀ। ਕਈ ਉਮੀਦਵਾਰਾਂ ਨੂੰ ਵੇਟਿੰਗ ਲਿਸਟ ਵਿਚ ਰੱਖਿਆ ਗਿਆ। ਸਾਲ 2017 ਵਿਚ ਉਮੀਦਵਾਰਾਂ ਨੂੰ ਵੈਰੀਫਿਕੇਸ਼ਨ ਲਈ ਬੁਲਾਇਆ ਗਿਆ ਪਰ ਵੈਰੀਫਿਕੇਸ਼ਨ ਹੋਣ ਦੇ ਬਾਵਜੂਦ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।

Leave a Reply

Your email address will not be published. Required fields are marked *