January 31, 2023

Aone Punjabi

Nidar, Nipakh, Nawi Soch

ਬੀਬੀ ਹਰਸਿਮਰਤ ਬਾਦਲ ਦੀ ਨਵਾਂਸ਼ਹਿਰ ਫੇਰੀ 24 ਨੂੰ, ਅਕਾਲੀ ਬਸਪਾ ਗਠਜੋੜ ਦੀਆਂ ਲੋਕ ਹਿਤੈਸ਼ੀ ਨੀਤੀਆਂ ਬਾਰੇ ਜਾਗਰੂਕ ਹੋਣ ਦੀ ਲੋੜ

1 min read

ਬੀਬੀ ਹਰਸਿਮਰਤ ਕੌਰ ਬਾਦਲ ਦੀ ਨਵਾਂਸ਼ਹਿਰ ਫੇਰੀ ਨੂੰ ਲੈ ਕੇ ਬਸਪਾ ਦੀ ਇਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਸਰਬਜੀਤ ਜਾਫਰਪੁਰ ਅਤੇ ਹਲਕਾ ਪ੍ਰਧਾਨ ਰਸ਼ਪਾਲ ਮਹਾਲੋਂ ਦੀ ਅਗਵਾਈ ਹੇਠ ਹੋਈ। ਆਗੂਆਂ ਨੇ ਕਿਹਾ ਕਿ ਅਕਾਲੀ ਦਲ ਬਾਦਲ ਬਸਪਾ ਗਠਜੋੜ ਦੀ ਸਰਕਾਰ ਸੂਬੇ ਅੰਦਰ ਬਣਨਾ ਲਗਪਗ ਤਹਿ ਹੈ। ਉਨ੍ਹਾਂ ਕਿਹਾ ਕਿ ਉਹ ਬਸਪਾ ਆਗੂ ਅਤੇ ਵਰਕਰ ਆਪਣੇ-ਆਪਣੇ ਪਿੰਡਾਂ ਵਿਚ ਮਹਿਲਾਵਾਂ ਨੂੰ ਅਕਾਲੀ ਬਸਪਾ ਗਠਜੋੜ ਦੀਆਂ ਲੋਕ ਹਿਤੈਸ਼ੀ ਨੀਤੀਆਂ ਬਾਰੇ ਜਾਗਰੂਕ ਕਰਨ ਤਾਂ ਜੋ ਮਹਿਲਾਵਾਂ ਅਕਾਲੀ ਬਸਪਾ ਗੱਠਜੋੜ ਨਾਲ ਜੁੜ ਸਕਣ। ਉਨ੍ਹਾਂ ਕਿਹਾ ਕਿ ਅਕਾਲੀ, ਬਸਪਾ ਆਗੂ ਅਤੇ ਵਰਕਰ ਭਾਰੀ ਗਿਣਤੀ ਵਿਚ ਮਹਿਲਾਵਾਂ ਨੂੰ ਲੈ ਕੇ 24 ਦਸੰਬਰ ਨੂੰ ਨਵਾਂਸ਼ਹਿਰ ਵਿਖੇ ਬੀਬੀ ਹਰਸਿਮਰਤ ਕੌਰ ਬਾਦਲ ਦੀ ਫੇਰੀ ’ਚ ਸ਼ਾਮਲ ਹੋ ਕੇ ਉਨ੍ਹਾਂ ਦੇ ਵਿਚਾਰ ਸੁਣਨ। ਇਸ ਮੌਕੇ ਸੋਹਣ ਸਿੰਘ ਧੈਂਗੜਪੁਰ, ਸੁਭਾਸ਼ ਲੱਧੜ, ਕਪਿਲ ਦੇਵ, ਮਹਿੰਦਰ ਪਾਲ, ਅਵਤਾਰ ਅਲੋਵਾਲ, ਰਾਕੇਸ਼ ਹੁਸੈਨਪੁਰ, ਗੁਰਮੁਖ ਨੌਰਥ ਕੌਂਸਲਰ, ਸੁਰੇਸ਼ ਬਾਲੀ, ਧਰਮਪਾਲ, ਜਸਵਿੰਦਰ ਹੰਸਰੋਂ, ਖੁਸ਼ੀ ਰਾਮ ਕਿਸ਼ਨਪੁਰਾ, ਪਰਮਜੀਤ ਮਹਾਲੋਂ, ਸਰਵਣ ਮਹਿਰਮਪੁਰ ਆਦਿ ਵੀ ਹਾਜ਼ਰ ਸਨ।

Leave a Reply

Your email address will not be published. Required fields are marked *