October 5, 2022

Aone Punjabi

Nidar, Nipakh, Nawi Soch

ਬੀ ਐੱਸ ਐਫ ਦੇ ਨੌਜਵਾਨਾਂ ਨੇ ਦਿਖਾਇਆ ਆਪਣਾ ਜੋਸ਼, ਲੇਕਿਨ ਮਾਨਸਿਕ ਤੌਰ ਤੇ ਅਜੇ ਵੀ ਹਨ ਜਵਾਨ,

1 min read

ਅੰਮ੍ਰਿਤਸਰ ਦੇ ਅਟਾਰੀ ਬਾਰਡਰ ਤੇ ਬੀਐਸਐਫ ਦੇ ਦਿਵਿਆਂਗ ਨੌਜਵਾਨਾਂ ਦੀ ਮੋਟਰਸਾਈਕਲ  ਰੈਲੀ ਪਹੁੰਚੀ ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਬੀਐਸਐਫ ਦੇ ਅਧਿਕਾਰੀ ਨੇ ਦੱਸਿਆ ਕਿ ਇਸ ਯਾਤਰਾ ਦੇ ਵਿੱਚ  ਬੀਐਸਐਫ ਦੇ ਕੁੱਲ ਗਿਆਰਾਂ ਦਿਵਿਆਂਗ ਨੌਜਵਾਨ ਹਨ ਜੋ ਕਿ ਡਿਊਟੀ ਕਰਦੇ ਸਮੇਂ ਕਿਸੇ ਨਾ ਕਿਸੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ ਦਿਵਿਆਂਗ ਸਥਿਤੀ ਵਿਚ ਆ ਗਏ  ਪਰ ਮਾਨਸਿਕ ਤੌਰ ਤੇ ਇਹ ਜਵਾਨ ਹਨ ਦਿਵਿਆਂਗ ਨਹੀਂ ਬਲਕਿ ਬਹੁਤ ਤਾਕਤਵਰ ਹਨ ਉਨ੍ਹਾਂ ਕਿਹਾ ਕਿ ਇਸ ਰੈਲੀ ਦਾ ਮੁੱਖ ਮਕਸਦ ਲੋਕਾਂ ਨੂੰ ਇਹੀ ਸੁਨੇਹਾ ਦੇਣਾ ਹੈ ਕਿ ਜੇਕਰ ਅਸੀਂ ਸਰੀਰਕ   ਪੱਖੋਂ ਕਿਸੇ ਕਾਰਨ ਕਮਜ਼ੋਰ ਵੀ ਹਾਂ ਪਰ ਮਾਨਸਿਕ ਤੌਰ ਤੇ ਸਾਨੂੰ ਮਜ਼ਬੂਤ ਰਹਿਣਾ ਚਾਹੀਦਾ ਹੈ ਅਤੇ ਅਜਿਹਾ ਕੋਈ ਕੰਮ ਨਹੀ ਜਿਹੜਾ ਮਾਨਸਿਕ ਤੌਰ ਤੇ ਤਾਕਤਵਰ ਹੋਣ ਤੇ ਨਾ ਕੀਤਾ ਜਾ ਸਕੇ  ਉਨ੍ਹਾਂ ਕਿਹਾ ਕਿ ਜੇਕਰ ਮਾਨਸਿਕ ਤੌਰ ਤੇ ਇਨਸਾਨ ਮਜ਼ਬੂਤ ਹੋਵੇ ਤਾਂ ਸਰੀਰਕ ਪੱਖੋਂ ਕਮਜ਼ੋਰ ਹੋਣ ਤੇ ਵੀ  ਉਹ ਦੁਨੀਆਂ ਦਾ ਵੱਡਾ ਤੋਂ ਗੁੱਟਾ ਕੰਮ ਕਰ ਸਕਦਾ ਹੈ   ਉਨ੍ਹਾਂ ਕਿਹਾ ਕਿ ਅੱਜ ਦੀ ਇਹ ਰੈਲੀ 7 ਅਪ੍ਰੈਲ ਨੂੰ ਦਿੱਲੀ ਤੋਂ ਸ਼ੁਰੂ  ਹੋ ਕੇ ਅੱਜ ਅੰਮ੍ਰਿਤਸਰ ਪਹੁੰਚੀ ਹੈ ਅਤੇ ਇਸ ਤੋਂ ਅੱਗੇ ਜੰਮੂ ਅਤੇ ਚੰਡੀਗਡ਼੍ਹ ਹੁੰਦਿਆਂ ਵਾਪਸ ਦਿੱਲੀ ਪਹੁੰਚੇਗੀ 

  

Leave a Reply

Your email address will not be published. Required fields are marked *