ਬੱਚੇ ਦੀ ਬੇਰਹਿਮੀ ਨਾਲ ਕੁੱਟਮਾਰ ਦੀ ਮਾਮਲਾ ਦਰਜ
1 min read
ਸੋਸ਼ਲ ਮੀਡੀਆ ਉਤੇ ਇਕ ਵਾਇਰਲ ਵੀਡੀਓ ਸਾਹਮਣੇ ਆਈ ਹੈ, ਜਿਸ ‘ਚ ਗੁੱਸੇ ‘ਚ ਆਇਆ ਵਿਅਕਤੀ ਇਕ ਛੋਟੇ ਬੱਚੇ ਨੂੰ ਡੰਡੇ ਨਾਲ ਬੁਰੀ ਤਰ੍ਹਾਂ ਕੁੱਟ ਰਿਹਾ ਹੈ। ਇਸ ਵੀਡੀਓ ਨੂੰ ਆਈਏਐਸ ਅਧਿਕਾਰੀ ਅਵਨੀਸ਼ ਸ਼ਰਨ (Awanish Sharan) ਨੇ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਵੀਡੀਓ ‘ਚ ਦਿਖਾਈ ਦੇਣ ਵਾਲੇ ਵਿਅਕਤੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।
ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਕਮਰੇ ਵਿੱਚ ਇੱਕ ਛੋਟੇ ਬੱਚੇ ਨੂੰ ਬੁਰੀ ਤਰ੍ਹਾਂ ਨਾਲ ਕੁੱਟ ਰਿਹਾ ਹੈ। ਆਡੀਓ ਸਪੱਸ਼ਟ ਨਹੀਂ ਹੈ, ਪਰ ਇਹ ਸੁਣਿਆ ਜਾ ਸਕਦਾ ਹੈ ਕਿ ਬੱਚਾ ‘ਪਾਪਾ’ ਨੂੰ ਕੁੱਟਣਾ ਬੰਦ ਕਰਨ ਲਈ ਬੇਨਤੀ ਕਰ ਰਿਹਾ ਹੈ। ਹਾਲਾਂਕਿ ਲੱਖਾਂ ਕੋਸ਼ਿਸ਼ਾਂ ਦੇ ਬਾਅਦ ਵੀ ਉਕਤ ਵਿਅਕਤੀ ਨਾ ਮੰਨਿਆ ਅਤੇ ਉਸ ਦੀ ਕੁੱਟਮਾਰ ਕਰਦਾ ਰਿਹਾ।
इस वीडियो का लोकेशन अगर पता हो कृपया शेयर करें. इस ज़ालिम को कड़ी सज़ा मिलनी चाहिए. pic.twitter.com/6qZYn3OOz0
— Awanish Sharan (@AwanishSharan) November 29, 2021
ਇਸ ਦੌਰਾਨ ਬੱਚਾ ਬਚਣ ਲਈ ਕਮਰੇ ‘ਚ ਭੱਜ ਰਿਹਾ ਹੈ। ਅਧਿਕਾਰੀ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ‘ਜੇਕਰ ਤੁਹਾਨੂੰ ਇਸ ਵੀਡੀਓ ਦੀ ਲੋਕੇਸ਼ਨ ਪਤਾ ਹੈ ਤਾਂ ਸ਼ੇਅਰ ਕਰੋ। ਇਸ ਗੁਨਾਹਗਾਰ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।
ਦੱਸਿਆ ਜਾ ਰਿਹਾ ਹੈ ਕਿ ਮਾਮਲਾ ਹੈਦਰਾਬਾਦ ਦਾ ਹੈ। ਇੱਥੇ ਇੱਕ ਵਿਅਕਤੀ ਵੱਲੋਂ ਆਪਣੇ ਨਾਬਾਲਗ ਪੁੱਤਰ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਹੈਦਰਾਬਾਦ ਪੁਲਿਸ ਨੇ ਐਤਵਾਰ ਨੂੰ ਬੱਚੇ ਦੀ ਮਾਂ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ‘ਤੇ ਕਾਰਵਾਈ ਕੀਤੀ ਹੈ। ਇੰਸਪੈਕਟਰ ਅਬਦੁਲ ਕਾਦਿਰ ਜਿਲਾਨੀ ਅਨੁਸਾਰ ਮੁਲਜ਼ਮ ਦੀ ਪਛਾਣ ਅਸ਼ੋਕ ਵਜੋਂ ਹੋਈ ਹੈ।
ਏਜੰਸੀ ਮੁਤਾਬਕ ਪੁਲਿਸ ਅਧਿਕਾਰੀ ਨੇ ਦੱਸਿਆ, ”ਕਿਹਾ ਜਾ ਰਿਹਾ ਹੈ ਕਿ ਮੁਲਜ਼ਮ, ਰਿਸ਼ਤੇਦਾਰ ਦੇ ਘਰ ਆਪਣੇ ਬੇਟੇ ਦੀ ਕਥਿਤ ਸ਼ੈਤਾਨੀ ਤੋਂ ਗੁੱਸੇ ‘ਚ ਆ ਗਿਆ। ਉਸ ਨੇ ਆਪਣੀ ਧੀ ਨੂੰ ਫੋਨ ’ਤੇ ਗੱਲ ਰਿਕਾਰਡ ਕਰਨ ਲਈ ਕਿਹਾ। ਘਟਨਾ ਬਾਰੇ ਜਦੋਂ ਬੱਚੇ ਦੀ ਮਾਂ ਨੂੰ ਪਤਾ ਲੱਗਾ ਤਾਂ ਉਸ ਨੇ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।
