ਭਗਵਾਨ ਸ਼ਿਵ ਨੂੰ ਸਮਰਪਿਤ ਮਹਾਸ਼ਿਵਰਾਤਰੀ
1 min read
ਹਿੰਦੂ ਕੈਲੰਡਰ ਅਨੁਸਾਰ ਮਹਾਸ਼ਿਵਰਾਤਰੀ ਦਾ ਤਿਉਹਾਰ ਫੱਗਣ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਦਸ਼ੀ ਨੂੰ ਮਨਾਇਆ ਜਾਂਦਾ ਹੈ। ਇਸ ਸਾਲ ਇਹ ਤਿਉਹਾਰ 1 ਮਾਰਚ 2022 ਮੰਗਲਵਾਰ ਨੂੰ ਮਨਾਇਆ ਜਾਵੇਗਾ। ਧਾਰਮਿਕ ਮਾਨਤਾ ਅਨੁਸਾਰ ਮਹਾਸ਼ਿਵਰਾਤਰੀ ਦੇ ਦਿਨ ਦੇਵੀ ਪਾਰਵਤੀ ਤੇ ਭਗਵਾਨ ਸ਼ੰਕਰ ਦੀ ਪੂਜਾ ਕਰਨ ਨਾਲ ਸ਼ਰਧਾਲੂਆਂ ਦੀਆਂ ਮਨੋਕਾਮਨਾਵਾਂ ਦੀ ਪੂਰਤੀ ਹੁੰਦੀ ਹੈ।
ਹਾਸ਼ਿਵਰਾਤਰੀ 1 ਮਾਰਚ ਨੂੰ ਸਵੇਰੇ 3.16 ਵਜੇ ਤੋਂ ਸ਼ੁਰੂ ਹੋਵੇਗੀ ਤੇ ਬੁੱਧਵਾਰ 2 ਮਾਰਚ ਨੂੰ ਸਵੇਰੇ 10 ਵਜੇ ਤਕ ਚੱਲੇਗੀ। ਰਾਤ ਦੀ ਪੂਜਾ ਦਾ ਸ਼ੁਭ ਸਮਾਂ 06.22 ਤੋਂ ਸ਼ੁਰੂ ਹੋ ਕੇ 12.33 ਵਜੇ ਤਕ ਹੋਵੇਗਾ।
ਪਹਿਲੇ ਪਹਿਰ ਦੀ ਪੂਜਾ 1 ਮਾਰਚ ਨੂੰ ਸ਼ਾਮ 06.21 ਵਜੇ ਤੋਂ 09.27 ਵਜੇ ਤਕ, ਦੂਜੇ ਪਹਿਰ ਦੀ ਪੂਜਾ 1 ਮਾਰਚ ਨੂੰ ਰਾਤ 09.27 ਤੋਂ 12.33 ਵਜੇ ਤਕ, ਦੂਜੇ ਪਹਿਰ ਦੀ ਪੂਜਾ ਦੁਪਹਿਰ 12.33 ਵਜੇ ਤੋਂ ਸਵੇਰੇ 3:39 ਵਜੇ ਤਕ ਅਤੇ ਚੌਥੇ ਪਹਿਰ ਦੀ ਪੂਜਾ 2 ਮਾਰਚ ਨੂੰ ਸਵੇਰੇ 03:39 ਤੋਂ 06.45 ਵਜੇ ਤਕ ਹੋਵੇਗੀ।
2 ਮਾਰਚ ਦਿਨ ਬੁੱਧਵਾਰ ਨੂੰ 06:46 ਮਿੰਟ ਤਕ ਰਹੇਗਾ।
ਪੂਜਾ ਵਿਧੀ
1. ਮਿੱਟੀ ਜਾਂ ਤਾਂਬੇ ਦੇ ਘੜੇ ‘ਚ ਪਾਣੀ ਜਾਂ ਦੁੱਧ ਭਰ ਕੇ ਉੱਪਰੋਂ ਬੇਲ ਦੇ ਪੱਤੇ, ਅੱਕ-ਧਤੂਰੇ ਦੇ ਫੁੱਲ, ਚੌਲ ਆਦਿ ਪਾ ਕੇ ਸ਼ਿਵਲਿੰਗ ‘ਤੇ ਚੜ੍ਹਾਉਣੇ ਚਾਹੀਦੇ ਹਨ।
2. ਸ਼ਾਸਤਰਾਂ ਮੁਤਾਬਕ ਮਹਾਸ਼ਿਵਰਾਤਰੀ ਦੀ ਪੂਜਾ ਨਿਸ਼ੀਲ ਕਾਲ ‘ਚ ਪੂਜਾ ਕਰਨਾ ਸਭ ਤੋਂ ਉੱਤਮ ਮੰਨਿਆ ਗਿਆ ਹੈ। ਹਾਲਾਂਕਿ, ਸ਼ਰਧਾਲੂ ਆਪਣੀ ਸਹੂਲਤ ਅਨੁਸਾਰ ਭਗਵਾਨ ਸ਼ਿਵ ਦੀ ਪੂਜਾ ਵੀ ਕਰ ਸਕਦੇ ਹਨ।
3. ਮਹਾਸ਼ਿਵਰਾਤਰੀ ਦੇ ਦਿਨ, ਸ਼ਿਵ ਪੁਰਾਣ ਤੇ ਮਹਾਮਰਿਤੁੰਜਯ ਮੰਤਰ ਜਾਂ ਸ਼ਿਵ ਦੇ ਪੰਚਾਕਸ਼ਰ ਮੰਤਰ, ਓਮ ਨਮੋ ਸ਼ਿਵਾਏ ਦਾ ਜਾਪ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਮਹਾਸ਼ਿਵਰਾਤਰੀ ਦੇ ਦਿਨ ਰਾਤਰੀ ਜਾਗਰਣ ਦਾ ਵੀ ਨਿਯਮ ਹੈ।
