July 5, 2022

Aone Punjabi

Nidar, Nipakh, Nawi Soch

ਭਗਵੰਤ ਮਾਨ ਖਟਕੜ ਕਲਾ ਵਿਖੇ ਸਟੇਜ ਤੇ ਪਹੁੰਚ ਚੁੱਕੇ ਹਨ।

1 min read

ਲੋਕ ਬੜੀ ਦੇਰ ਤੋ ਭਗਵੰਤ ਮਾਨ ਦਾ ਬੇ-ਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ।ਤੇ ਹੁਣ ਉਹਨਾ ਦੇ ਪਹੁੰਚਣ ਤੇ ਲੋਕਾ ਵੱਲੋ ਨਾਅਰੇ ਲਗਾ ਰਹੇ ਹਨ ਕਿ ਭਗਵੰਤ ਮਾਨ ਜਿੰਦਾਬਾਦ।92 ਸੀਟਾਂ ਤੇ ਆਮ ਆਦਮੀ ਪਾਰਟੀ ਨੇ ਜਿੱਤ ਹਾਸਿਲ ਕਰੀ ਹੈ। ਤੇ ਖਟਕੜ ਕਲਾਂ ਵਿਖੇ ਗਾਣੇ ਵਜਾਏ ਜਾ ਰਹੇ ਹਨ ਕਿ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦਾ ਕਿੱਥੇ ਹੈ।ਇਹ ਗਾਣਾ ਭਗਵੰਤ ਮਾਨ ਦੀ ਸਖਸੀਅਤ ਦੇ ਨਾਲ ਜੁੜ ਗਿਆ ਹੈ।ਸਟੇਜ `ਤੇ ਪਹੁੰਚੇ ਗਵਰਨਰ, ਸਹੁੰ ਚੁਕਾਈ ਦੀ ਰਸਮ ਰਾਸ਼ਟਰੀ ਗਾਣ ਨਾਲ ਰਸਮ ਦੀ ਸ਼ੁਰੂਆਤ ਕੀਤੀ ਗਈ।ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸਹੁੰ ਚੁਕਾਈ ਹੈ। ਉਨ੍ਹਾਂ ਨੂੰ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿੱਚ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸਹੁੰ ਚੁਕਾਈ। ਇਸ ਮੌਕੇ ਸੀਐਮ ਬਾਅਦ ਮਾਨ ਨੇ ਸਾਰੇ ਨਵੇਂ ਚੁਣੇ ਵਿਧਾਇਕਾਂ ਨੂੰ ਹੰਕਾਰ ਨਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ ਉਹਨਾਂ ਦਾ ਵੀ ਸਤਿਕਾਰ ਕਰਨਾ ਚਾਹੀਦਾ ਹੈ ਜਿਹਨਾਂ ਨੇ ਸਾਨੂੰ ਵੋਟ ਨਹੀਂ ਪਾਈ। ਮੈਂ ਤੁਹਾਡੇ ਸਾਰਿਆਂ ਦਾ ਅਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕਰਦਾ ਹਾਂ। ਇਸ ਦੌਰਾਨ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਸਮੇਤ ਸੈਂਕੜੇ ‘ਆਪ’ ਸਮਰਥਕ ਮੌਜੂਦ ਸਨ।

ਭਗਵੰਤ ਮਾਨ ਵੱਲੋ ਕਿਹਾ ਗਈਆ ਕੁਝ ਗੱਲਾ ਇਸ ਤਰ੍ਹਾ ਹਨ।

ਪੰਜਾਬੀਓ, ਪੰਜਾਬ ਸੁਧਾਰਨ ਲਈ ਤੁਹਾਡਾ ਸਾਥ ਚਾਹੀਦਾ,

ਮੁੱਖ ਮੰਤਰੀ ਭਗਵੰਤ ਮਾਨ ਜਾਬ ਦੀ ਨੁਹਾਰ ਇਸ ਤਰ੍ਹਾਂ ਬਦਲਾਂਗੇ ਕਿ ਵਿਦੇਸ਼ਾਂ ਤੋਂ ਲੋਕ ਦੇਖਣ ਆਇਆ ਕਰਨਗੇ,

ਪੰਜਾਬ ਦੇ ਭ੍ਰਿਸ਼ਟ ਸਿਸਟਮ ਨੂੰ ਕਰਾਂਗੇ ਠੀਕ:

ਪੰਜਾਬੀਆਂ ਦੀ ਭਲਾਈ ਲਈ ਕਰਾਂਗੇ ਕੰਮ

ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਨਹੀਂ ਵੀ ਪਾਈਆਂ ਉਨ੍ਹਾਂ ਲਈ ਵੀ ਭਗਵੰਤ ਮਾਨ ਮੁੱਖ ਮੰਤਰੀ

ਆਮ ਆਦਮੀ ਸੀ, ਤੇ ਆਮ ਆਦਮੀ ਹੀ ਰਹਾਂਗੇ

ਜਿਹੜੇ ਸ਼ਹੀਦਾਂ ਨੇ ਮੁਲਕ ਲਈ ਕੁਰਬਾਨੀਆਂ ਦਿਤੀਆਂ, ਉਨ੍ਹਾਂ ਦਾ ਸੁਪਨਾ ਪੂਰਾ ਕਰਨਾ ਹੀ ਆਪ ਸਰਕਾਰ ਦਾ ਮਕਸਦ:

ਖਟਕੜ ਕਲਾਂ ਤੋਂ ਭਗਵੰਤ ਮਾਨ ਲਾਈਵ, ਵੱਡੀ ਗਿਣਤੀ `ਚ ਲੋਕਾਂ ਦਾ ਸਮਰਥਨ ਮਿਲਣ ਤੇ ਕੀਤਾ ਧੰਨਵਾਦ

ਅੱਜ ਤੋਂ ਕਰ ਦਿਆਂਗੇ ਪੰਜਾਬੀ ਦੀ ਭਲਾਈ ਲਈ ਕੰਮ

ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਨਾਲ ਮਾਨ ਨੇ ਖ਼ਤਮ ਕੀਤਾ ਭਾਸ਼ਣ

Leave a Reply

Your email address will not be published. Required fields are marked *