ਭਗਵੰਤ ਮਾਨ ਦੇ ਸਮਾਰੋਹ ਪ੍ਰੋਗਰਾਮ ਵਿੱਚ ਕਈ ਵੱਡੇ ਗੀਤਕਾਰ ਤੇ ਐਕਟਰ ਵੀ ਪਹੁੰਚੇ।
1 min read
ਪੰਜਾਬੀ ਫਿਲਮ ਇੰਡਸਟਰੀ ਲਈ ਇਹ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਉਹਨਾ ਵਿੱਚੋ ਹੀ ਇਕ ਸਨ ਭਗਵੰਤ ਮਾਨ ਜੀ ਜੋ ਕਿ ਅੱਜ ਪੰਜਾਬ ਵਿਧਾਨ ਸਭਾ ਚੋਣਾ ਦੇ ਜਰੀਏ ਪੰਜਾਬ ਦੇ ਮੁੱਖ ਮੰਤਰੀ ਬਣੇ ਹਨ। ਅੱਜ ਉਹ ਭਗਤ ਸਿੰਘ ਦੇ ਪਿੰਡ ਵਿੱਚ ਜਾ ਕੇ ਸਹੰੁ ਚੁੱਕ ਰਹੇ ਹਨ।ਉਸ ਜਗਾ ਲੱਖਾ ਦੀ ਭੀੜ ਦੇ ਵਿੱਚ ਲੋਕੀ ਪਹੁੰਚੇ ਹੋਏ ਹਨ।ਜਿਹਨਾ ਵਿੱਚ ਅੱਜ ਬਹੁਤ ਸਾਰੇ ਖਿਡਾਰੀ ਤੇ ਗੀਤਕਾਰ ਪਹੁੰਚੇ ਹਨ।ਸਹੁੰ ਚੁੱਕ ਸਮਾਰੋਹ ਦੇ ਵਿੱਚ ਮੁਹੰਮਦ ਸਦੀਕ ਤੇ ਗੁਰਦਾਦ ਮਾਨ ਜੀ ਵੀ ਪਹੁੰਚੇ ਹੋਏ ਹਨ।ਭਗਵੰਤ ਮਾਨ ਨੇ ਬਹੁਤ ਸਾਰੇ ਸਾਹਿਤ ਜਗਤ ਤੇ ਗੀਤਕਾਰਾ ਨੂੰ ਇਸ ਪ੍ਰੋਗਰਾਮ ਦਾ ਸੱਦਾ ਦਿੱਤਾ ਹੋਇਆ ਹੈ।91 ਵਿਧਾਇਕਾ ਲਈ ਵੱਖਰੀ ਸੀਟ ਲੱਗੀ ਹੋਈ ਹੈ।
ਗੁਰਦਾਸ ਮਾਨ ਦਾ ਕਹਿਣਾ ਹੈ ਕਿ ਪਹਿਲਾ ਭਗਵੰਤ ਮਾਨ ਨੇ ਲੋਕਾ ਨੂੰ ਹਸਾਇਆ ਹੁਣ ਪੂਰੇ ਪੰਜਾਬ ਨੂੰ ਖੁਸ਼ਹਾਲ ਕਰਨਗੇ।ਜਿਹਨਾ ਪੰਜਾਬੀਆ ਨੂੰ ਹਸਾਇਆ ਸੀ ਹੁਣ ਉਹਨਾ ਨੂੰ ਕੰਮ ਦੇਣਗੇ ਤੇ ਉਹਨਾ ਦੇ ਮਸਲਾ ਹੱਲ ਕਰਨਗੇ।ਗੁਰਦਾਸ ਮਾਨ ਨੇ ਇਹ ਵੀ ਕਿਹਾ ਕਿ ਸਭ ਤੋ ਜਰੂਰੀ ਨਸ਼ੇ ਤੋ ਮੁਕਤ ਕਰਨਗੇ।ਜੋ ਵੀ ਪੰਜਾਬ ਦੇ ਮਹਿਕਮੀਆ ਦੇ ਵਿੱਚ ਕਮੀਆ ਹਨ ਉਹਨਾ ਨੂੰ ਦੂਰ ਕੀਤਾ ਜਾਏਗਾ।ਗੁਰਦਾਸ ਮਾਨ ਨੇ ਕਿਹਾ ਕਿ ਮੈਨੂੰ ਭਗਵੰਤ ਮਾਨ ਦੇ ਉੱਤੇ ਪੂਰਾ ਵਿਸ਼ਵਾਸ ਹੈ। ਉਸ ਦੇ ਅੰਦਰ ਭਗਤ ਸਿੰਘ ਵਾਲਾ ਪੂਰਾ ਜ਼ਜਬਾ ਹੈ ਤੇ ਉਹ ਇਸਨੂੰ ਕਾਇਮ ਰੱਖਣਗੇ। ਜੋ ਉਹ ਭਗਤ ਸਿੰਘ ਵਾਲਾ ਰੰਗ ਬਸੰਤੀ ਲੈ ਕੇ ਆਇਆ ਤਾ ਹੁਣ ਹਰ ਪਾਸੇ ਬਸੰਤੀ ਹੀ ਖਿਲਰਿਆ ਹੋਇਆ ਹੈ ।
ਸਦੀਕ ਮੈਂ ਪਹਿਲੀ ਸਟੇਜ ਉਤੇ ਹੀ ਮਾਨ ਨੂੰ ਆਖ ਦਿੱਤੀ ਸੀ ਕਿ ਤੁੂੰ ਬੜੀ ਤਰੱਕੀ ਕਰੇਂਗਾ। ਉਨ੍ਹਾਂ ਕਿਹਾ ਕਿ ਇਸ ਵੇਲੇ ਮਾਨ ਆਪਣੀ ਮਿਹਨਤ ਨਾਲ ਐਡੇ ਵੱਡੇ ਮੁਕਾਮ ਉਤੇ ਪਹੁੰਚਿਆ ਹੈ।
ਸਦੀਕ ਨੇ ਆਖਿਆ ਹੈ ਕਿ ਮਾਨ ਬੜੇ ਤੇਜ਼ ਦਿਮਾਗ ਤੇ ਮਿਹਨਤੀ ਹੈ। ਉਸ ਦੀ ਮਿਹਨਤ ਹੀ ਉਸ ਨੂੰ ਇਥੇ ਲੈ ਆਈ ਹੈ।

