ਭਗਵੰਤ ਮਾਨ ਨੇ ਪਿਛਲੀ ਸਰਕਾਰ ਦੁਆਰਾ ਮਿਲੇ ਫੰਡ ਨੂੰ ਖਰਚਣ ਤੇ ਲਗਾਈ ਪਾਬੰਦੀ।
1 min read
ਭਗਵੰਤ ਮਾਨ ਨੇ ਪਿਛਲੀ ਸਰਕਾਰ ਦੁਆਰਾ ਮਿਲੇ ਫੰਡ ਨੂੰ ਖਰਚਣ ਤੇ ਲਗਾਈ ਪਾਬੰਦੀ।ਪੰਚਾਇਤੀ ਵਿਭਾਗ ਦੀਆ ਸਕੀਮਾ ਦੇ ਲਈ ਚੰਨੀ ਸਰਕਾਰ ਨੇ ਆਖਰੀ ਸਮੇ ਜ਼ਾਰੀ ਕੀਤੇ ਸਨ ਫੰਡ।
ਪੰਚਾਇਤੀ ਵਿਭਾਗ ਦੀ ਕਿਸੇ ਵੀ ਤਰ੍ਹਾਂ ਦੀ ਸਕੀਮ ਦਾ ਪੈਸਾ ਵਰਤਣ ’ਤੇ ਪਾਬੰਦੀ ਲਗਾਈ ਗਈ ਹੈ। ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਇਹ ਸਰਕਾਰ ਦਾ ਵੱਡਾ ਕਦਮ ਦੱਸਿਆ ਜਾ ਰਿਹਾ ਹੈ।
ਪਹਿਲੀਆਂ ਸਰਕਾਰਾਂ ਤੇ ਪੰਚਾਇਤਾਂ ਵਿਚ ਵੱਡੇ ਘਪਲੇ ਹੋਏ ਹਨ। ਵਿਕਾਸ ਦੇ ਨਾਮ ਉਤੇ ਕਰੋੜਾਂ ਰੁਪਏ ਖਰਾਬ ਹੋਏ। ਜਿਹੜੇ ਪੈਸੇ ਸਰਪੰਚ ਖਾ ਗਏ, ਉਨ੍ਹਾਂ ਦੀ ਜਾਂਚ ਕਰਾਂਗੇ। ਇਸ ਤੋਂ ਬਾਅਦ ਸਖਤ ਕਾਰਵਾਈ ਵੀ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਇਹ ਲੋਕਾਂ ਦਾ ਪੈਸਾ ਹੈ ਤੇ ਸਰਪੰਚ ਨੂੰ ਕੀ ਅਧਿਕਾਰੀ ਹੈ ਕਿ ਉਹ ਲੋਕਾਂ ਦਾ ਪੈਸਾ ਛਕ ਜਾਵੇ। ਜੇਕਰ ਕਿਸੇ ਹਲਕੇ ਦੇ ਐਮਐਲਏ ਨਾਲ ਵੀ ਰਲ ਕੇ ਖਾਧੇ ਹੋਣਗੇ, ਤਾਂ ਵੀ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਮੈਂ ਖੁਦ ਸਰਪੰਚ ਰਿਹਾ ਹਾਂ। ਮੈਨੂੰ ਪਤਾ ਹੈ ਕੁਝ ਲੋਕ ਕੀ ਕਰਦੇ ਹਨ। ਪੰਚਾਇਤੀ ਰਾਜ ਨੂੰ ਲੀਹਾਂ ਉਤੇ ਲਿਆਵਾਂਗੇ।
ਉਨ੍ਹਾਂ ਕਿਹਾ ਕਿ ਪੰਚਾਇਤ ਕੋਲ ਬੜੀਆਂ ਤਾਕਤਾਂ ਹਨ ਪਰ ਕਈ ਸਰਪੰਚਾਂ ਨੂੰ ਇਸ ਬਾਰੇ ਪਤਾ ਹੀ ਨਹੀਂ। ਇਸ ਲਈ ਸਭ ਨੂੰ ਜਾਗਰੂਕ ਕੀਤਾ ਜਾਵੇਗਾ।
