ਭਗਵੰਤ ਮਾਨ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਘਰ ਈਡੀ ਦੀ ਰੇਡ ਮਾਮਲੇ ‘ਚ ਸਵਾਲ ਕੀਤਾ
1 min read
ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਬਹੁਤ ਧੋਖਾ ਹੋ ਚੁੱਕਾ ਹੈ ਪਰ ਹੁਣ ਨਹੀਂ ਖਾਣਗੇ। ਲੋਕਾਂ ਨੇ ਤਬਦੀਲੀ ਦਾ ਮਨ ਬਣਾ ਲਿਆ ਹੈ। ਦਿੱਲੀ ਦਾ ਮਾਡਲ ਚੰਗਾ ਹੈ। ਇਸ ਵਾਰ ਪੰਜਾਬ ਦੇ ਲੋਕ ਨਵੀਂ ਕਹਾਣੀ ਲਿਖਣਗੇ। ਆਪਣੇ ਧੂਰੀ ਵਿਧਾਨ ਸਭਾ ਹਲਕੇ ਬਾਰੇ ਮਾਨ ਨੇ ਕਿਹਾ ਕਿ ਧੂਰੀ ਵੀ ਰਾਖਵੀਂ ਸੀਟ ਨਹੀਂ ਹੈ। ਪੰਜਾਬ ਵਿੱਚ AAP ਦੀ ਜਿੱਤ ਜਾਂ ਹਾਰ ਦੀ ਜ਼ਿੰਮੇਵਾਰੀ ਮੇਰੀ ਹੋਵੇਗੀ। ਉਨ੍ਹਾਂ ਕਿਹਾ ਕਿ ਬੇਅਦਬੀ ਅਤੇ ਨਸ਼ਾ ਪੰਜਾਬ ਨੂੰ ਤਬਾਹ ਕਰਨ ਵਾਲਿਆਂ ਦਾ ਕੰਮ ਹੈ। ਤੁਸੀਂ ਇਸ ਦੇ ਖਿਲਾਫ਼ ਹੋ। ਤਣਾਅ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ।
ਭਗਵੰਤ ਮਾਨ ਨੇ ਇਕ ਵਾਰ ਫਿਰ ਕਾਂਗਰਸ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਪਿਛਲੇ ਦਿਨੀਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਘਰ ਈਡੀ ਦੀ ਰੇਡ ਮਾਮਲੇ ‘ਚ ਸਵਾਲ ਕੀਤਾ ਕਿ ਈਡੀ ਰੇਡ ਤੋਂ ਬਾਅਦ ਹੁਣ ਸੀਐੱਮ ਕਹਿ ਰਹੇ ਹਨ ਕਿ ਰਿਸ਼ਤੇਦਾਰਾਂ ‘ਤੇ ਕੰਟਰੋਲ ਨਹੀਂ ਕਰ ਸਕਦਾ। ਉਹ ਦੱਸਣ ਕਿ 10 ਕਰੋੜ ਰੁਪਏ ਕਿੱਥੋਂ ਆਏ। ਮਾਨ ਨੇ ਕਾਂਗਰਸ ਦੀ ਅੰਦਰੂਨੀ ਖਿੱਚੋਤਾਣ ‘ਤੇ ਵੀ ਨਿਸ਼ਾਨਾ ਵਿੰਨ੍ਹਿਆ। ‘ਆਪ’ ਆਗੂ ਨੇ ਕਿਹਾ ਕਿ ਸੀਐੱਮ ਚੰਨੀ ਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ‘ਚ ਏਕਾ ਨਹੀਂ ਜਦਕਿ ਆਪ ਸਾਰਿਆਂ ਨੂੰ ਨਾਲ ਲੈ ਕੇ ਚੱਲ ਰਹੀ ਹੈ ਕਿ ਅਸੀਂ ਨਹੀਂ ਖਾਵਾਂਗੇ ਧੋਖਾ, ਕੇਜਰੀਵਾਲ ਤੇ ਭਗਵੰਤ ਮਾਨ ਨੂੰ ਦੇਣਗੇ ਇਕ ਮੌਕਾ।
