August 18, 2022

Aone Punjabi

Nidar, Nipakh, Nawi Soch

ਭਗਵੰਤ ਮਾਨ ਵੱਲੋ ਅੱਜ ਸ਼ਾਮ 4 ਵਜੇ ਹੋਏਗੀ ਕੈਬਨਿਟ ਦੀ ਮੀਟਿੰਗ,ਲਏ ਜਾਣਗੇ ਅਹਿਮ ਫੈਸਲੇ।

1 min read

ਪੰਜਾਬ ਕੈਬਨਿਟ ਦੀ ਬੈਠਕ ਸੱਦੀ ਗਈ ਹੈ। ਇਹ ਬੈਠਕ ਸ਼ਾਮ 4 ਵਜੇ ਸਕੱਤਰੇਤ ਚ ਬੈਠਕ ਹੋਵੇਗੀ ਬੈਠਕ ਚ ਅਹਿਮ ਫੈਸਲਿਆਂ ਤੇ ਮੁਹਰ ਲੱਗ ਸਕਦੀ ਹੈ।ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਮੀਟਿੰਗ ਵਿੱਚ ਪੰਜਾਬ ਨੂੰ ਲੈ ਕੇ ਕਈ ਅਹਿਮ ਮੁੱਦਿਆਂ ਉੱਤੇ ਚਰਚਾ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਭਗਵੰਤ ਮਾਨ ਵੱਲੋ ਪਿਛਲੇ ਕਈ ਦਿਨਾਂ ਵਿੱਚ ਵੱਡੇ ਫੈਸਲੇ ਲਏ ਗਏ ਹਨ। ਸੀਐਮ ਨੇ ਬੀਤੇ ਦਿਨ ਸਕੂਲਾਂ ਨੂੰ ਲੈ ਕੇ ਦੋ ਵੱਡੇ ਫੈਸਲੇ ਕੀਤੇ ਸਨ ਜਿਨ੍ਹਾਂ ਮੁਤਾਬਿਕ ਨਵੇਂ ਸੈਸ਼ਨ ਵਿੱਚ ਕੋਈ ਸਕੂਲ ਦਾਖਲਾ ਫੀਸ ਨਹੀਂ ਵਧਾਏਗਾ ਅਤੇ ਮਾਪੇ ਸਕੂਲ ਦੀਆਂ ਕਿਤਾਬਾਂ ਅਤੇ ਵਰਦੀਆਂ ਕਿਸੇ ਵੀ ਦੁਕਾਨ ਉਤੋ ਲੈ ਸਕਦੇ ਹਨ।ਮੁੱਖ ਮੰਤਰੀ ਵੱਲੋਂ ਕਈ ਅਹਿਮ ਐਲਾਨ ਕੀਤੇ ਜਾ ਰਹੇ ਹਨ । ਬੀਤੇ ਦਿਨਾਂ ਵਿੱਚ ਇਕ ਹੈਲਪਾਲਾਈਨ ਨੰਬਰ ਜਾਰੀ ਕੀਤਾ ਗਿਆ ਸੀ ਜਿਸ ਉੱਤੇ ਭ੍ਰਿਸ਼ਟਾਚਾਰ ਨਾਲ ਸੰਬੰਧਿਤ ਕੋਈ ਵੀ ਸ਼ਿਕਾਇਤ ਕਰ ਸਕਦਾ ਹੈ। ਹੈਲਪਲਾਈਨ ਉੱਤੇ ਜਲੰਧਰ ਦੇ ਤਹਿਸੀਲਦਾਰ ਦਫਤਰ ਦੀ ਕਲਰਕ ਦੀ ਸ਼ਿਕਾਇਤ ਕੀਤੀ ਗਈ ਸੀ ਅਤੇ ਉਸ ਉੱਤੇ ਕਾਰਵਾਈ ਵੀ ਕੀਤੀ ਗਈ ਹੈ।

Leave a Reply

Your email address will not be published. Required fields are marked *