ਭਾਜਪਾ ਨਾਲ ਗੱਠਜੋੜ ਪਿੱਛੋਂ ਚੋਣਾਂ ਵਿਚ 101 ਫ਼ੀਸਦੀ ਜਿੱਤ ਸਾਡੀ ਹੋਵੇਗੀ -ਕੈਪਟਨ
1 min read
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਜਪਾ ਨਾਲ ਆਪਣੀ ਪਾਰਟੀ ਦੇ ਗਠਜੋੜ ਦਾ ਐਲਾਨ ਕੀਤਾ ਹੈ।
ਅਮਰਿੰਦਰ ਸਿੰਘ ਕੇਂਦਰੀ ਮੰਤਰੀ ਅਤੇ ਪੰਜਾਬ ਭਾਜਪਾ ਦੇ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਨੂੰ ਮਿਲਣ ਲਈ ਨਵੀਂ ਦਿੱਲੀ ਪਹੁੰਚੇ ਸਨ, ਜਿੱਥੇ ਦੋਵੇਂ ਪਾਰਟੀਆਂ ਗਠਜੋੜ ‘ਤੇ ਸਹਿਮਤ ਹੋ ਗਈ ਹੈ।ਗਠਜੋੜ ਬਾਰੇ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਅਸੀਂ ਚੋਣਾਂ ਲਈ ਤਿਆਰ ਹਾਂ ਅਤੇ ਅਸੀਂ ਇਹ ਚੋਣ ਜਿੱਤਣ ਜਾ ਰਹੇ ਹਾਂ। ਸੀਟ ਵੰਡ ਦਾ ਫੈਸਲਾ ਜਿੱਤ ਦੀ ਪਹਿਲ ਨੂੰ ਧਿਆਨ ਵਿੱਚ ਰੱਖਦੇ ਹੋਏ ਸੀਟ-ਟੂ-ਸੀਟ ਦੇ ਆਧਾਰ ‘ਤੇ ਲਿਆ ਜਾਵੇਗਾ, ਸਾਨੂੰ ਇਹ ਚੋਣ ਜਿੱਤਣ ਲਈ 101% ਯਕੀਨ ਹੈ।
ਭਾਜਪਾ ਨੇ ਵੀ ਇਸ ਗਠਜੋੜ ‘ਤੇ ਆਪਣੀ ਅੰਤਿਮ ਮੋਹਰ ਲਗਾ ਦਿੱਤੀ ਹੈ। ਅਮਰਿੰਦਰ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਗਜੇਂਦਰ ਸਿੰਘ ਸ਼ੇਖਾਵਤੀ ਨੇ ਕਿਹਾ ਕਿ 7 ਦੌਰ ਦੀ ਗੱਲਬਾਤ ਤੋਂ ਬਾਅਦ ਅੱਜ ਮੈਂ ਪੁਸ਼ਟੀ ਕਰਦਾ ਹਾਂ ਕਿ ਭਾਜਪਾ ਅਤੇ ਪੰਜਾਬ ਲੋਕ ਕਾਂਗਰਸ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਇਕੱਠੇ ਲੜਨ ਜਾ ਰਹੇ ਹਨ। ਸੀਟ ਸ਼ੇਅਰ ਵਰਗੇ ਵਿਸ਼ਿਆਂ ‘ਤੇ ਬਾਅਦ ਵਿੱਚ ਚਰਚਾ ਕੀਤੀ ਜਾਵੇਗੀ।
ਸ਼ੇਖਾਵਤ ਨੇ ਕਿਹਾ ਕਿ ਸੀਟਾਂ ਦੀ ਵੰਡ ਦੀ ਜਾਣਕਾਰੀ ਢੁੱਕਵੇਂ ਸਮੇਂ ’ਤੇ ਸਾਂਝੀ ਕੀਤੀ ਜਾਵੇਗੀ। ਚੇਤੇ ਰਹੇ ਕਿ ਗਜੇਂਦਰ ਸ਼ੇਖਾਵਤ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਇਹ ਦੂਸਰੀ ਮੁਲਾਕਾਤ ਹੈ। ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ,‘‘ਭਾਜਪਾ ਅਤੇ ਪੰਜਾਬ ਲੋਕ ਕਾਂਗਰਸ ਦਾ ਗੱਠਜੋੜ ਵਿਧਾਨ ਸਭਾ ਚੋਣਾਂ 101 ਫ਼ੀਸਦੀ ਜਿੱਤੇਗਾ।
ਚੋਣ ਜਿੱਤਣ ਦੀ ਯੋਗਤਾ ਰੱਖਣ ਵਾਲੇ ਆਗੂਆਂ ਨੂੰ ਹੀ ਟਿਕਟਾਂ ਦਿੱਤੀਆਂ ਜਾਣਗੀਆਂ।’’ ਜ਼ਿਕਰਯੋਗ ਹੈ ਕਿ ਪੰਜਾਬ ’ਚ 117 ਸੀਟਾਂ ’ਤੇ ਚੋਣਾਂ ਅਗਲੇ ਸਾਲ ਦੇ ਸ਼ੁਰੂ ’ਚ ਹੋਣਗੀਆਂ।
