July 5, 2022

Aone Punjabi

Nidar, Nipakh, Nawi Soch

ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਦੀ ਅੱਜ ਹੋਵੇਗੀ ਮੀਟਿੰਗ

1 min read

ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਵੱਲੋਂ ਸੂਬਾ ਕਮੇਟੀ ਦੀ ਮੀਟਿੰਗ 27 ਦਸੰਬਰ ਨੂੰ ਤਰਕਸ਼ੀਲ ਭਵਨ ਬਰਨਾਲਾ ਵਿਖੇ ਬੁਲਾਈ ਗਈ ਹੈ। ਯੂਨੀਅਨ ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ, ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ, ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ ਅਤੇ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਦੱਸਿਆ ਕਿ ਸਵਾ ਸਾਲ ਦੇ ਕਰੀਬ ਚੱਲੇ ਸਾਂਝੇ ਕਿਸਾਨ ਅੰਦੋਲਨ, ਪੰਜਾਬ ਦੇ ਕਿਸਾਨਾਂ ਦੀਆਂ ਬੁਨਿਆਦੀ ਮੰਗਾਂ ਸਬੰਧੀ ਮੁੱਖ ਮੰਤਰੀ ਪੰਜਾਬ ਨਾਲ ਹੋਈ ਗੱਲਬਾਤ, ਸੰਘਰਸ਼ ਦੀ ਰੂਪ-ਰੇਖਾ ਘਡ਼ਨ, ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਅਤੇ ਸੰਯੁਕਤ ਸਮਾਜ ਮੋਰਚੇ ਬਾਰੇ ਰਵੱਈਆ ਤੈਅ ਕਰਨ, ਸੰਘਰਸ਼ ਦੀ ਭੂਮਿਕਾ ਅਤੇ ਜਥੇਬੰਦਕ ਤਾਣੇ-ਬਾਣੇ ਦੀ ਮਜ਼ਬੂਤੀ ਸਬੰਧੀ ਗੰਭੀਰ ਵਿਚਾਰਾਂ ਕੀਤੀਆਂ ਜਾਣਗੀਆਂ। ਆਗੂਆਂ ਨੇ ਕਿਹਾ ਕਿ ਖੇਤੀ ਕਾਨੰਨਾਂ ਵਿਰੁੱਧ ਚੱਲੇ ਸੰਘਰਸ਼ ਨੂੰ ਢੇਰ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਸਿਦਕ, ਸਿਰਡ਼, ਦਲੇਰੀ, ਕੁਰਬਾਨੀ, ਸੂਝ, ਸਿਆਣਪ ਨਾਲ ਹਰ ਮੁਸ਼ਕਿਲ, ਹਰ ਸਾਜ਼ਿਸ਼ ਦਾ ਟਾਕਰਾ ਕਰਦਿਆਂ ਫ਼ਤਿਹ ਹਾਸਲ ਕੀਤੀ ਹੈ। ਕਿਸਾਨਾਂ ਦੀ ਲਡ਼ਾਈ ਅਜੇ ਮੁੱਕੀ ਨਹੀਂ, ਸਗੋਂ ਦੇਸੀ ਵਿਦੇਸ਼ੀ ਕਾਰਪੋਰੇਟਾਂ ਵਿਰੁੱਧ ਅਤੇ ਵਿਸ਼ਵ ਵਪਾਰ ਸੰਸਥਾ ਵਰਗੀ ਦਿਓ ਕੱਦ ਸੰਸਥਾ ਖ਼ਿਲਾਫ਼ ਵੱਡੀ ਲਡ਼ਾਈ ਜਾਰੀ ਰੱਖਣ ਦੀ ਲੋਡ਼ ਵਜੋਂ ਤਿਆਰ ਰਹਿਣਾ ਹੋਵੇਗਾ। ਅਜਿਹੀ ਵੱਡੇ ਸੰਘਰਸ਼ ਦੀ ਤਿਆਰੀ ਲਈ ਹੁਣੇ ਤੋਂ ਸੰਘਰਸ਼ ਲਈ ਤਿਆਰ ਰਹਿਣਾ ਹੋਵੇਗਾ। ਇਸ ਲਈ ਆਗੂਆਂ ਨੇ ਬੀਕੇਯੂ-ਏਕਤਾ (ਡਕੌਂਦਾ) ਦੇ ਸਮੂਹ ਆਗੂਆਂ ਨੂੰ ਵਕਤ ਸਿਰ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।

Leave a Reply

Your email address will not be published. Required fields are marked *