ਭਾਰਤ ਵਿਰੁੱਧ ਇੰਗਲੈਂਡ-ਆਸਟ੍ਰੇਲੀਆ ਮੈਚ ‘ਚ ਫਿਕਸਿੰਗ ਬਾਰੇ ਦਾਅਵੇ ਨੂੰ ICC ਨੇ ਕੀਤਾ ਰੱਦ
1 min readਆਈਸੀਸੀ (ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ) ਨੇ ਨਿਊਜ਼ ਚੈਨਲ ਅਲ ਜਜ਼ੀਰਾ ਦੇ ਉਸ ਦਾਅਵੇ ਨੂੰ ਰੱਦ ਕਰ ਦਿੱਤਾ ਹੈ, ਜਿਸ ‘ਚ ਚੈਨਲ ਨੇ ਇੰਗਲੈਂਡ ਤੇ ਆਸਟ੍ਰੇਲੀਆ ਦੇ ਦੋ ਮੈਚਾਂ ਦੇ ਫਿਕਸ ਹੋਣ ਦਾ ਦਾਅਵਾ ਕੀਤਾ ਹੈ। ਅਲ ਜਜ਼ੀਰਾ ਨੇ ਸਾਲ 2018 ‘ਚ ਇੱਕ ਦਸਤਾਵੇਜ਼ੀ ਫ਼ਿਲਮ ਪ੍ਰਸਾਰਿਤ ਕੀਤੀ।
‘ਕ੍ਰਿਕਟਸ ਮੈਚ ਫਿਕਸਰਜ਼’ ਦੇ ਨਾਂ ਤੋਂ ਪ੍ਰਸਾਰਤ ਕੀਤੀ ਗਈ ਇਸ ਫ਼ਿਲਮ ‘ਚ ਦਾਅਵਾ ਕੀਤਾ ਗਿਆ ਹੈ ਕਿ ਇੰਗਲੈਂਡ ਦੇ ਵਿਰੁੱਧ ਚੇਨਈ ‘ਚ ਸਾਲ 2016 ‘ਚ ਭਾਰਤ ‘ਚ ਮੈਚ ਖੇਡਿਆ ਗਿਆ ਸੀ ਤੇ 2017 ‘ਚ ਰਾਂਚੀ ‘ਚ ਆਸਟ੍ਰੇਲੀਆ ਵਿਰੁੱਧ ਖੇਡਿਆ ਮੈਚ ਫਿਕਸ ਸੀ।
ਚਾਰ ਸੁਤੰਤਰ ਜਾਂਚਕਰਤਾਵਾਂ ਨੇ ਦਿੱਤੀ ਰਿਪੋਰਟ
ਆਈਸੀਸੀ ਨੇ ਚਾਰ ਸੁਤੰਤਰ ਕ੍ਰਿਕਟਰਾਂ ਅਤੇ ਸੱਟੇਬਾਜ਼ੀ ਦੇ ਜਾਣਕਾਰ ਲੋਕਾਂ ਤੋਂ ਇਸ ਮਾਮਲੇ ਦੀ ਜਾਂਚ ਕਰਵਾਈ। ਆਈਸੀਸੀ ਵੱਲੋਂ ਜਾਰੀ ਪ੍ਰੈਸ ਬਿਆਨ ‘ਚ ਕਿਹਾ ਗਿਆ ਹੈ ਕਿ ਚਾਰੇ ਤਫ਼ਤੀਸ਼ਕਾਰਾਂ ਨੇ ਪਾਇਆ ਕਿ ਮੈਚ ਦੇ ਜਿਸ ਹਿੱਸੇ ਨੂੰ ਕਥਿਤ ਤੌਰ ‘ਤੇ ਫਿਕਸ ਕਿਹਾ ਜਾ ਰਿਹਾ ਸੀ, ਉਹ ਪੂਰੀ ਤਰ੍ਹਾਂ ਗਲਤ ਹੈ।
ਇਸ ਨੂੰ ਫਿਕਸ ਨਹੀਂ ਕਿਹਾ ਜਾ ਸਕਦਾ। ਆਈਸੀਸੀ ਨੇ ਉਨ੍ਹਾਂ ਕ੍ਰਿਕਟਰਾਂ ਦੇ ਨਾਵਾਂ ਦਾ ਖੁਲਾਸਾ ਨਹੀਂ ਕੀਤਾ ਜਿਨ੍ਹਾਂ ‘ਤੇ ਇਸ ਮਾਮਲੇ ‘ਚ ਸ਼ੱਕ ਦੀ ਸੂਈ ਚੁੱਕੀ ਗਈ ਸੀ, ਪਰ ਸੂਤਰਾਂ ਅਨੁਸਾਰ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਹਸਨ ਰਜ਼ਾ, ਥਰੰਗਾ ਇੰਡਿਕਾ ਤੇ ਸ੍ਰੀਲੰਕਾ ਦੇ ਥਾਰਿੰਡੂ ਮੈਂਡਿਸ ਨੂੰ ਜਾਂਚ ‘ਚ ਸ਼ਾਮਲ ਕੀਤਾ ਗਿਆ ਸੀ।
ਆਈਸੀਸੀ ਅਨੁਸਾਰ ਹਾਲਾਂਕਿ ਇਨ੍ਹਾਂ ਲੋਕਾਂ ਦਾ ਵਿਵਹਾਰ ਸ਼ੰਕਾਜਨਕ ਹੈ, ਪਰ ਉਨ੍ਹਾਂ ਦੇ ਵਿਰੁੱਧ ਮੈਚ ਫਿਕਸਿੰਗ ਨਾਲ ਜੁੜੇ ਕੋਈ ਸਬੂਤ ਨਹੀਂ ਮਿਲੇ ਹਨ। ਆਈਸੀਸੀ ਦੇ ਅਨੁਸਾਰ ਚੈਨਲ ਦੁਆਰਾ ਕੀਤੇ ਦਾਅਵੇ ਕਮਜ਼ੋਰ ਸਨ।
ਉਨ੍ਹਾਂ ਦੀ ਪੜਤਾਲ ਕਰਨ ਤੋਂ ਬਾਅਦ ਇਹ ਪਾਇਆ ਗਿਆ ਕਿ ਉਹ ਭਰੋਸੇਯੋਗ ਨਹੀਂ ਸਨ ਤੇ ਚਾਰੇ ਤਫ਼ਤੀਸ਼ਕਾਰਾਂ ਦੀ ਪੜਤਾਲ ‘ਚ ਵੀ ਇਹੋ ਪਾਇਆ ਗਿਆ ਸੀ। ਇਸ ਕੇਸ ‘ਚ ਕ੍ਰਿਕਟਰਾਂ ‘ਤੇ ਕੋਈ ਠੋਸ ਤੇ ਭਰੋਸੇਮੰਦ ਸਬੂਤ ਨਾ ਹੋਣ ਕਰਕੇ ਕੋਈ ਕੇਸ ਨਹੀਂ ਬਣਦਾ ਹੈ