December 8, 2022

Aone Punjabi

Nidar, Nipakh, Nawi Soch

ਭਾਰੀ ਬਰਸਾਤ ਨੇ ਸੂਬੇ ਦੇ ਕਿਸਾਨਾਂ ਦਾ ਲੱਕ ਤੋਡ਼ ਕੇ ਰੱਖ ਦਿੱਤਾ ਹੈ

1 min read

ਪੰਜਾਬ ਚ ਪਿਛਲੇ ਦੋ ਦਿਨਾਂ ਤੋਂ ਪੈ ਰਹੀ ਭਾਰੀ ਬਰਸਾਤ ਨੇ ਸੂਬੇ ਦੇ ਕਿਸਾਨਾਂ ਦਾ ਲੱਕ ਤੋਡ਼ ਕੇ ਰੱਖ ਦਿੱਤਾ ਹੈ।ਕਿਸਾਨਾਂ ਦੀਆਂ ਫਸਲਾਂ ਤੇ  ਆਫਤ ਬਣ ਕੇ ਵਰਪੀ ਇਸ ਤੇਜ਼ ਬਾਰਸ਼ ਨੇ ਲੱਖਾਂ ਏਕੜ ਖੇਤਾਂ ਚ ਖਡ਼੍ਹੀ ਝੋਨੇ ਅਤੇ ਹੋਰ ਫਸਲਾਂ ਦੀ ਭਾਰੀ ਬਰਬਾਦੀ ਕਰਕੇ ਰੱਖ ਦਿੱਤੀ। ਇਸ ਬੇਮੌਸਮੀ ਬਰਸਾਤ ਨੇ ਝੋਨੇ ਤੋਂ ਬਾਅਦ ਆਲੂ ਅਤੇ ਸਬਜ਼ੀਆਂ ਦੀ ਕਾਸ਼ਤ ਦਾ ਵੱਡਾ ਨੁਕਸਾਨ ਕੀਤਾ ਹੈ ।

Agricultural - बारिश से धान की फसल को भारी नुकसान, प्रशासन कराएगा आकलन -  Pilibhit News

ਭਾਰੀ ਮੀਂਹ ਦੇ ਨਾਲ ਚੱਲੀਆਂ ਤੇਜ਼ ਹਵਾਵਾਂ ਨੇ ਝੋਨੇ ਦੀ ਪੱਕ ਕੇ ਤਿਆਰ ਖੜ੍ਹੀ ਫਸਲ ਮੀਂਹ ਦੇ ਪਾਣੀ ਵਿੱਚ ਡੇਗ ਦਿੱਤੀ ਹੈ, ਜਿਸ ਕਾਰਨ ਇਨ੍ਹਾਂ ਫਸਲਾਂ ਦਾ ਸੌ ਫ਼ੀਸਦੀ ਨੁਕਸਾਨ ਹੋ ਚੁੱਕਾ ਹੈ। ਸਮਰਾਲਾ ਤੋਂ ਇਲਾਵਾ ਕਈ ਇਲਾਕਿਆਂ ਵਿੱਚ  ਕਿਸਾਨਾਂ ਵੱਲੋਂ ਬੀਜੀ ਗਈ ਆਲੂ ਦੀ ਫਸਲ ਅਤੇ ਹੋਰ ਸਬਜ਼ੀਆਂ ਦੀ ਕਾਸ਼ਤ ਦੇ ਉੱਪਰ ਦੀ ਮੀਂਹ ਦਾ ਪਾਣੀ ਲੰਘ ਜਾਣ ਕਾਰਨ ਇਹ ਫ਼ਸਲਾਂ ਪੂਰੀ ਤਰ੍ਹਾਂ ਨਸ਼ਟ ਹੋ ਚੁੱਕੀਆਂ ਹਨ। ਸਮਰਾਲਾ ਦੇ ਇਲਾਕੇ ਵਿਚ ਇਸ ਬੇਮੌਸਮੀ ਬਰਸਾਤ ਕਾਰਨ ਕਿਸਾਨਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਅੱਜ ਤੀਜੇ ਦਿਨ ਮੌਸਮ ਕੁਝ ਦੇਰ ਲਈ ਸਾਫ ਹੋਣ ਤੋਂ ਬਾਅਦ ਇਸ ਇਲਾਕੇ ਦੇ ਕਿਸਾਨ  ਕੁਦਰਤੀ ਆਫ਼ਤ ਤੋਂ ਆਪਣੀਆਂ ਫ਼ਸਲਾਂ ਨੂੰ ਬਚਾਉਣ ਲਈ ਪਾਣੀ ਨਾਲ ਭਰੇ ਖੇਤ ਖਾਲੀ ਕਰਨ ਵਿੱਚ ਰੁੱਝੇ ਹੋਏ ਹਨ।

कुशीनगर में बारिश से धान की फसल को नुकसान - Damage to paddy crop due to  rain in Kushinagar - Uttar Pradesh Kushinagar General News

ਪਿੰਡ ਬਾਲਿਉ ਦੇ ਸਰਪੰਚ ਕਿਰਨਦੀਪ ਸਿੰਘ ਨੇ ਦੱਸਿਆ ਕਿ ਪਹਿਲਾਂ ਚਾਈਨਾ ਵਾਇਰਸ ਨੇ ਉਨ੍ਹਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਕੀਤਾ ਅਤੇ ਹੁਣ ਕੁਦਰਤ ਦੀ ਇਸ ਕਰੋਪੀ ਨੇ ਕਿਸਾਨ ਪੂਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤੇ ਹਨ। ਸਰਪੰਚ ਕਿਰਮਦੀਪ ਨੇ ਦੱਸਿਆ ਕਿ ਭਾਰੀ ਮੀਂਹ ਦੇ ਨਾਲ ਚੱਲੀਆਂ ਤੇਜ਼ ਹਵਾਵਾਂ ਨੇ ਉਨ੍ਹਾਂ ਦੀ ਝੋਨੇ ਦੀ ਪੱਕ ਕੇ ਤਿਆਰ ਖਡ਼੍ਹੀ  ਫਸਲ ਦੀਆਂ ਬੱਲੀਆਂ ਪਾਣੀ ਵਿੱਚ ਡੇਗ ਦਿੱਤੀਆਂ ਹਨ। ਜਿਸ ਕਾਰਨ ਇਹ ਝੋਨੇ ਦੀ ਫਸਲ ਪੂਰੀ ਤਰ੍ਹਾਂ ਖ਼ਰਾਬ ਹੋ ਚੁੱਕੀ ਹੈ। ਇਸ ਮੀਂਹ ਨੇ ਕਿਸਾਨਾਂ ਦੀਆਂ ਫਸਲਾਂ ਦਾ ਵੱਡਾ ਨੁਕਸਾਨ ਕਰ ਦਿੱਤਾ ਹੈ ਅਤੇ ਝਾੜ ਅੱਧਾ ਵੀ ਨਿਕਲਣ ਦੀ ਉਮੀਦ ਨਹੀਂ ਰਹੀ ਹੈ। ਕੁਝ ਹੋਰ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਖੇਤਾਂ ਵਿੱਚ ਮੀਂਹ ਦਾ ਪਾਣੀ ਭਰ ਗਿਆ ਹੈ ਅਤੇ ਜੇਕਰ ਹੁਣ ਤੇਜ਼ ਹਵਾ ਚੱਲੀ ਤਾਂ ਉਨ੍ਹਾਂ ਦੀ ਫਸਲ ਪਾਣੀ ਚ ਡਿੱਗ ਕੇ ਪੂਰੀ ਤਰ੍ਹਾਂ ਨਸ਼ਟ ਹੋ ਸਕਦੀ ਹੈ।

बेमौसम बारिश से धान और सब्जी की फसल खराब | Paddy and vegetable crops  damaged due to unseasonal rains - Dainik Bhaskar

Leave a Reply

Your email address will not be published. Required fields are marked *