January 30, 2023

Aone Punjabi

Nidar, Nipakh, Nawi Soch

ਮਜੀਠੀਆ ਦੀ ਕੋਠੀ ‘ਚ ਮੋਹਾਲੀ ਪੁਲਿਸ ਵੱਲੋਂ ਛਾਪੇਮਾਰੀ,

1 min read

ਬਿਕਰਮ ਸਿੰਘ ਮਜੀਠੀਆ ਦੀ ਅੰਮ੍ਰਿਤਸਰ ਦੇ ਗਰੀਨ ਐਵੇਨਿਊ ‘ਚ ਸਥਿਤ ਕੋਠੀ ਉੱਤੇ ਮੋਹਾਲੀ ਪੁਲਿਸ ਵੱਲੋਂ ਸਵੇਰੇ ਰੇਡ ਕੀਤੀ ਗਈ। ਇਹ ਰੇਡ ਇੰਸਪੈਕਟਰ ਕੈਲਾਸ਼ ਦੀ ਅਗਵਾਈ ਵਿਚ ਕੀਤੀ ਗਈ ਅਤੇ ਕੋਠੀ ਦਾ ਚੱਪੇ-ਚੱਪੇ ਦੀ ਤਲਾਸ਼ੀ ਲਈ ਗਈ। ਇਸ ਦੌਰਾਨ ਕੋਠੀ ਵਿਚੋਂ ਕੁਝ ਵੀ ਨਾ ਮਿਲਣ ‘ਤੇ ਪੁਲਿਸ ਨੂੰ ਖਾਲੀ ਹੱਥ ਵਾਪਸ ਜਾਣਾ ਪਿਆ। ਪੁਲਿਸ ਕਰੀਬ ਇਕ ਘੰਟਾ ਉਨ੍ਹਾਂ ਦੀ ਕੋਠੀ ‘ਚ ਰਹੀ। ਜ਼ਿਕਰਯੋਗ ਹੈ ਕਿ ਡਰੱਗ ਮਾਮਲੇ ਵਿਚ ਬਿਕਰਮ ਸਿੰਘ ਮਜੀਠੀਆ ਦੀ ਪੰਜਾਬ ਅਤੇ ਹਾਈ ਕੋਰਟ ‘ਚੋਂ ਜ਼ਮਾਨਤ ਅਰਜ਼ੀ ਰੱਦ ਹੋਣ ਤੋਂ ਬਾਅਦ ਪੁਲਿਸ ਉਨ੍ਹਾਂ ਦੀ ਗ੍ਰਿਫਤਾਰੀ ਲਈ ਭਾਲ ਕਰ ਰਹੀ ਹੈ।

Leave a Reply

Your email address will not be published. Required fields are marked *