ਮਜੀਠੀਆ ਦੱਸਣ ਅਰੂਸਾ ਆਲਮ ਬਾਰੇ ਚੁੱਪ ਕਿਉਂ : ਡਾ. ਨਵਜੋਤ ਸਿੱਧੂ
1 min read
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਕਿਹਾ ਹੈ ਕਿ ਉਨ੍ਹਾਂ ਦੇ ਪਤੀ ਦੀ ਕਿਸੇ ਨਾਲ ਕੋਈ ਨਿੱਜੀ ਲਡ਼ਾਈ ਨਹੀਂ ਹੈ। ਜਿਨ੍ਹਾਂ ਮੁੱਦਿਆਂ ’ਤੇ ਕਾਂਗਰਸ ਨੇ ਚੋਣ ਲਡ਼ੀ ਸੀ, ਉਨ੍ਹਾਂ ਮੁੱਦਿਆਂ ’ਤੇ ਕਾਂਗਰਸ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਸੀ। ਇਹੀ ਕਾਰਨ ਰਿਹਾ ਕਿ ਸਿੱਧੂ ਨੇ ਉਨ੍ਹਾਂ ਖ਼ਿਲਾਫ਼ ਵਿਰੋਧ ਕੀਤਾ ਤੇ ਹਾਈ ਕਮਾਨ ਨੇ ਉਨ੍ਹਾਂ ਨੂੰ ਪੰਜਾਬ ਪ੍ਰਧਾਨ ਬਣਾਇਆ। ਉਹ ਹੁਣ ਵੀ ਮੁੱਦਿਆਂ ਦੀ ਗੱਲ ਕਰ ਰਹੇ ਹਨ। ਬਰਗਾਡ਼ੀ ਕਾਂਡ ਅਤੇ ਨਸ਼ੇ ਦਾ ਮੁੱਦਾ ਅਹਿਮ ਹੈ। ਨਸ਼ੇ ਦੇ ਕਾਰਨ ਪੂਰਾ ਪੰਜਾਬ ਦੁਨੀਆ ਵਿਚ ਬਦਨਾਮ ਹੈ। ਡਰੱਗਜ਼ ਦੀ ਰਿਪੋਰਟ ਆ ਚੁੱਕੀ ਹੈ ਅਤੇ ਅਦਾਲਤ ਸਰਕਾਰ ਨੂੰ ਕਹਿੰਦੀ ਹੈ ਕਿ ਰਿਪੋਰਟ ਖੋਲ੍ਹੇ ਅਤੇ ਜਿਨ੍ਹਾਂ ਦਾ ਨਾਂ ਆ ਰਿਹਾ ਹੈ, ਉਸ ਨੂੰ ਸਜ਼ਾ ਦੇਣ ਲੇਕਿਨ ਸਰਕਾਰ ਕਹਿੰਦੀ ਹੈ ਕਿ ਉਨ੍ਹਾਂ ਨੂੰ ਮਨਜ਼ੂਰੀ ਦੇਣ। ਹੁਣ ਸਿੱਧੂ ਇਹੀ ਕਹਿ ਰਹੇ ਹਨ ਕਿ ਉਹ ਉਨ੍ਹਾਂ ਨੂੰ ਕਿਸ ਗੱਲ ਦਾ ਡਰ ਹੈ, ਜੋ ਰਿਪੋਰਟ ਨਹੀਂ ਖੋਲ੍ਹ ਰਹੇ ਹਨ। ਉਸ ਸਮੇਂ ਵਿਚ ਪੰਜਾਬ ਸਰਕਾਰ ਦੇ 40 ਵਿਧਾਇਕਾਂ ਨੇ ਕਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਕੋਈ ਐਕਸ਼ਨ ਨਹੀਂ ਲੈ ਰਹੇ ਹਨ, ਉਹ ਹੁਣ ਚੁੱਪ ਇਸ ਲਈ ਹਨ ਕਿ ਸਿੱਧੂ ਬਿਲਕੁੱਲ ਠੀਕ ਗੱਲ ਕਰ ਰਹੇ ਹਨ। ਉਥੇ ਹੀ ਐੱਸਪੀਐੱਸ ਦਿਓਲ ਨੂੰ ਐਡਵੋਕੇਟ ਜਨਰਲ ਬਣਾਏ ਜਾਣ ’ਤੇ ਕਿਹਾ ਕਿ ਸਰਕਾਰ ਨੂੰ ਉਹੀ ਏਜੀ ਕਿਉਂ ਮਿਲਿਆ, ਜਿਸ ਨੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀ ਜ਼ਮਾਨਤ ਕਰਵਾਈ। ਹੁਣ ਉਸ ਨੇ ਉਸ ਦੀ ਜ਼ਮਾਨਤ ਕਰਵਾਈ ਹੈ, ਤਾਂ ਉਹ ਬਰਗਾਡ਼ੀ ਕਾਂਡ ਵਿਚ ਸਜ਼ਾ ਕਿਵੇਂ ਦਿਵਾ ਸਕੇਗਾ। ਨਿਯਮਾਂ ਦੇ ਮੁਤਾਬਕ ਉਹ ਸੈਣੀ ਦੇ ਖ਼ਿਲਾਫ਼ ਕੋਰਟ ਵਿਚ ਪੇਸ਼ ਨਹੀਂ ਹੋ ਸਕਦਾ ਹੈ।
ਨਵਜੋਤ, ਮੰਗਲਵਾਰ ਨੂੰ ਕਾਂਗਡ਼ਾ ਕਾਲੋਨੀ ਵਿਚ ਦਮੂਹੀ ਮੰਦਰ ਦੇ ਨਜ਼ਦੀਕ ਸਥਿਤ ਕੌਂਸਲਰਾਂ ਨੂੰ ਫਾਗਿੰਗ ਮਸ਼ੀਨੇ ਭੇਟ ਕਰਨ ਲਈ ਪਹੁੰਚੇ ਸੀ। ਉਨ੍ਹਾਂ ਨੇ ਬਿਕਰਮ ਸਿੰਘ ਮਜੀਠੀਆ ਵੱਲੋਂ ਸਿੱਧੂ ਉੱਤੇ ਚੁੱਕੇ ਸਵਾਲਾਂ ਸਬੰਧੀ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਮਜੀਠੀਆ ਦੇ ਖੁਦ ਦੇ ਆਈਐੱਸਆਈ ਦੇ ਨਾਲ ਲਿੰਕ ਹਨ, ਇਹੀ ਕਾਰਨ ਹੈ ਕਿ ਉਹ ਹਾਲੇ ਤਕ ਪਾਕਿਸਤਾਨੀ ਔਰਤ ਅਰੂਸਾ ਆਲਮ ਬਾਰੇ ਕੁਝ ਵੀ ਨਹੀਂ ਬੋਲੇ ਜਦਕਿ ਕਈ ਸਾਲਾਂ ਤੱਕ ਅਕਾਲੀ ਦਲ ਦੀ ਸਰਕਾਰ ਵੀ ਰਹੀ ਹੈ। ਉਸ ਦੌਰਾਨ ਉਨ੍ਹਾਂ ਨੇ ਸਵਾਲ ਕਿਉਂ ਨਹੀਂ ਚੁੱਕੇ ਕਿ ਅਰੂਸਾ ਪੰਜਾਬ ਵਿਚ ਕਿਸ ਤਰ੍ਹਾਂ ਆਉਂਦੀ ਅਤੇ ਜਾਂਦੀ ਹੈ। ਹਾਲਾਂਕਿ ਉਸ ਸਮੇਂ ਮਜੀਠੀਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤਕ ਨੂੰ ਜਾਣਦੇ ਸਨ। ਉਨ੍ਹਾਂ ਕਿਹਾ ਕਿ ਮਜੀਠੀਆ ਨੂੰ ਸਿੱਧੂ ਤੋਂ ਡਰ ਲੱਗਦਾ ਹੈ ਕਿਉਂਕਿ ਉਹ ਉਨ੍ਹਾਂ ਦੀ ਡਰੱਗ ਰਿਪੋਰਟ ਖੱੁਲ੍ਹਵਾਉਣ ਵਿਚ ਲੱਗੇ ਹੋਏ ਹਨ। ਡਰੱਗ ਰਿਪੋਰਟ ਵਿਚ ਤਸਕਰ ਭੋਲਾ ਨੇ ਉਨ੍ਹਾਂ ਦਾ ਨਾਂ ਲਿਆ ਹੈ ਅਤੇ ਰਿਪੋਰਟ ਦੇ ਪਹਿਲੇ ਪੇਜ ਉੱਤੇ ਉਨ੍ਹਾਂ ਦਾ ਹੀ ਨਾਂ ਹੈ। ਇਸ ਦੇ ਇਲਾਵਾ ਬਿੱਟੂ ਔਲਖ ਨੇ ਤਾਂ ਇਹ ਕਹਿ ਦਿੱਤਾ ਕਿ ਉਹ ਤਾਂ ਛੋਟੀਆਂ ਮੱਛਲੀਆਂ ਹਨ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਬਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਉਨ੍ਹਾਂ ਦੀ ਪਤਨੀ ਦੇ ਨਾਂ ਉੱਤੇ ਕਈ ਪ੍ਰਾਪਰਟੀਆਂ ਹਨ, ਜੋ ਬਿੱਟੂ ਔਲਖ ਨੇ ਦਿੱਤੀਆਂ ਹਨ। ਸਿੱਧੂ ਦੇ ਆਪ ਵਿਚ ਜਾਣ ਦੀ ਗੱਲ ਕੀਤੇ ਜਾਣ ’ਤੇ ਡਾ. ਸਿੱਧੂ ਨੇ ਕਿਹਾ ਕਿ ਮਜੀਠੀਆ ਵੀ ਕੈਪਟਨ ਅਮਰਿੰਦਰ ਸਿੰਘ ਵਾਲਾ ਕੰਮ ਕਰਨ ਲੱਗੇ ਹਨ। ਪਹਿਲਾਂ ਕੈਪਟਨ ਦੀ ਆਪ ਦੇ ਨਾਲ ਗੰਢਤੁੱਪ ਸੀ ਅਤੇ ਉਹ ਕਹਿੰਦੇ ਸਨ ਕਿ ਸਿੱਧੂ ਆਪ ਵਿਚ ਜਾ ਰਹੇ ਹਨ ਅਤੇ ਕਈ ਵਾਰ ਮਿਲ ਚੁੱਕੇ ਹੈ, ਜਦੋਂ ਕਿ ਅਜਿਹਾ ਕੁੱਝ ਵੀ ਨਹੀਂ ਸੀ ਅਤੇ ਹੁਣ ਮਜੀਠੀਆ ਇਹ ਗੁਣਗਾਣ ਕਰਨ ਵਿਚ ਲੱਗੇ ਹਨ।
