July 2, 2022

Aone Punjabi

Nidar, Nipakh, Nawi Soch

ਮਨੁੱਖੀ ਗੁਣਾਂ ਨੂੰ ਸੰਗਤ ਵਿਆਪਕ ਤੌਰ ’ਤੇ ਪ੍ਰਭਾਵਿਤ ਕਰਦੀ ਹੈ।

1 min read

ਸੰਗਤ, ਸੰਤਾਂ ਦੀ ਸੰਗਤ, ਇਸ ਤਰ੍ਹਾਂ ਨੈਤਕਿ ਅਤੇ ਅਧਆਿਤਮਕਿ ਉੱਨਤੀ ਦੇ ਸਾਧਨ ਵਜੋਂ ਸ਼ਲਾਘਾ ਕੀਤੀ ਜਾਂਦੀ ਹੈ; ਇਹ ਇੱਕ ਸਮਾਜਕਿ ਇਕਾਈ ਵੀ ਹੈ ਜੋ ਭਾਈਚਾਰੇ, ਸਮਾਨਤਾ ਅਤੇ ਸੇਵਾ ਦੀਆਂ ਕਦਰਾਂ-ਕੀਮਤਾਂ ਨੂੰ ਉਭਾਰਦੀ ਹੈ। ਗੁਰੂ ਨਾਨਕ ਦੇਵ ਜੀ ਦੀਆਂ ਵਸਿ਼ਾਲ ਯਾਤਰਾਵਾਂ ਦੇ ਮੱਦੇਨਜ਼ਰ ਸੰਗਤਾਂ ਉਮੜ ਪਈਆਂ। ਵੱਖ-ਵੱਖ ਥਾਵਾਂ ‘ਤੇ ਚੇਲਆਿਂ ਦੇ ਸਮੂਹ ਬਣਾਏ ਅਤੇ ਸੰਗਤ ਵਚਿ ਇਕੱਠੇ ਹੋ ਕੇ ਉਸ ਦੇ ਭਜਨ ਸੁਣਾਏ।

ਕਿਹਾ ਵੀ ਜਾਂਦਾ ਹੈ ਕਿ ਇਨਸਾਨ ਦੀ ਜਿਹੋ ਜਿਹੀ ਸੰਗਤ ਹੁੰਦੀ ਹੈ, ਉਸੇ ਤਰ੍ਹਾਂ ਦਾ ਉਸ ਦਾ ਸੁਭਾਅ, ਬਿਰਤੀ ਅਤੇ ਨੀਅਤ ਹੁੰਦੀ ਹੈ। ਮਨੁੱਖ ਯੋਗੀਆਂ ਦੇ ਨਾਲ ਯੋਗੀ ਅਤੇ ਭੋਗੀਆਂ ਦੇ ਨਾਲ ਭੋਗੀ ਬਣ ਜਾਂਦਾ ਹੈ। ਖ਼ਾਸ ਤੌਰ ’ਤੇ ਬਾਲ ਅਵਸਥਾ ਤੇ ਕਿਸ਼ੋਰ ਅਵਸਥਾ ’ਚ ਵਿਅਕਤੀ ਜਿਨ੍ਹਾਂ ਦੇ ਨਾਲ ਰਹਿੰਦਾ ਹੈ, ਉਸ ਦੇ ਜੀਵਨ ’ਤੇ ਉਨ੍ਹਾਂ ਦਾ ਵਿਆਪਕ ਅਸਰ ਦਿਸਦਾ ਹੈ। ਅਜਿਹੇ ਵਿਚ ਮਾਪਿਆਂ ਨੂੰ ਇਹ ਖ਼ਿਆਲ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਸੰਤਾਨ ਦੀ ਸੰਗਤ ਕਿਹੋ ਜਿਹੀ ਹੈ। ਬੱਚਿਆਂ ਦਾ ਜੀਵਨ ਗਿੱਲੀ ਮਿੱਟੀ ਦੀ ਤਰ੍ਹਾਂ ਹੁੰਦਾ ਹੈ। ਉਨ੍ਹਾਂ ਨੂੰ ਸੰਗਤ ਰੂਪੀ ਜਿਹੋ ਜਿਹਾ ਸਾਂਚਾ ਮਿਲਦਾ ਹੈ, ਉਸੇ ਤਰ੍ਹਾਂ ਉਨ੍ਹਾਂ ਦੇ ਜੀਵਨ ਦਾ ਨਿਰਮਾਣ ਹੋ ਜਾਂਦਾ ਹੈ। ਇਸ ਲਈ ਮਾਤਾ-ਪਿਤਾ ਨੂੰ ਸੱਚੀ-ਸੁੱਚੀ ਸੰਗਤ, ਚੰਗੇ ਵਿਚਾਰਾਂ ਦਾ ਬੀਜ ਆਪਣੇ ਬੱਚੇ ਦੇ ਮਨ ਵਿਚ ਬਚਪਨ ਤੋਂ ਹੀ ਬੀਜ ਦੇਣਾ ਚਾਹੀਦਾ ਹੈ। ਜੀਵਨ ਵਿਚ ਉੱਨਤੀ ਦੀ ਪੌੜੀ ਸੱਚੀ-ਸੁੱਚੀ ਸੰਗਤ ਹੈ। ਚੰਗੀ ਸੰਗਤ ਅਜਿਹੀ ਪ੍ਰਾਣਵਾਯੂ ਹੈ ਜਿਸ ਦੇ ਸੰਪਰਕ ਮਾਤਰ ਨਾਲ ਵਿਅਕਤੀ ਸਦਾਚਾਰ ਦਾ ਪਾਲਕ ਬਣ ਜਾਂਦਾ ਹੈ। ਨਿਮਰ, ਪਰਉਪਕਾਰੀ, ਗਿਆਨਵਾਨ ਅਤੇ ਦਇਆਵਾਨ ਬਣ ਜਾਂਦਾ ਹੈ। ਸੱਚੀ-ਸੁੱਚੀ ਸੰਗਤ ਵਿਚ ਇੰਨੀ ਤਾਕਤ ਹੁੰਦੀ ਹੈ ਕਿ ਉਹ ਬੁਰਾਈਆਂ ਦਾ ਨਾਸ ਕਰਨ ਦੀ ਸਮਰੱਥਾ ਰੱਖਦੀ ਹੈ। ਅਸਲ ਵਿਚ ਸੁਚੱਜੇ ਚਰਿੱਤਰ ਵਾਲੇ ਵਿਅਕਤੀਆਂ ਦਾ ਸਾਥ ਹੀ ਸੁੱਚੀ-ਸੁੱਚੀ ਸੰਗਤ ਹੈ। ਸੰਗਤ ਨਾਲ ਹੀ ਵਿਅਕਤੀ ਨੂੰ ਸੰਸਕਾਰ ਪ੍ਰਾਪਤ ਹੁੰਦੇ ਹਨ। ਸਪਸ਼ਟ ਹੈ ਕਿ ਜੇ ਸੰਗਤ ਸੱਜਣ ਲੋਕਾਂ ਦੀ ਹੋਵੇਗੀ ਤਾਂ ਵਿਅਕਤੀ ਦੇ ਵਿਚਾਰ ਸ਼ੁਭ ਹੋਣਗੇ ਅਤੇ ਆਤਮਾ ਖ਼ੁਦ ਸ਼ੁੱਧੀ ਦੇ ਮਾਰਗ ਵੱਲ ਵਧੇਗੀ। ਗ਼ਲਤ ਆਚਰਣ ਵਾਲੇ ਦਾ ਸਾਥ ਮਿਲ ਗਿਆ ਤਾਂ ਮਨੁੱਖ ਬੁਰਾਈਆਂ, ਵਿਭਚਾਰ ਵੱਲ ਚੱਲ ਪਵੇਗਾ। ਸੋ,ਸਾਨੂੰ ਸੱਜਣਾਂ ਦੀ ਸੰਗਤ ਕਰਨੀ ਚਾਹੀਦੀ ਹੈ ਤੇ ਦੁਰਜਨਾਂ ਦੀ ਸੰਗਤ ਤੋਂ ਬਚਣਾ ਚਾਹੀਦਾ ਹੈ। ਸਾਨੂੰ ਸਾਰਿਆਂ ਨੂੰ ਅਜਿਹੇ ਮਿੱਤਰ ਰੱਖਣੇ ਚਾਹੀਦੇ ਹਨ ਜੋ ਸਾਡੀ ਉੱਨਤੀ ’ਚ ਸਹਾਇਕ ਬਣਨ। ਸਾਨੂੰ ਆਪਣੇ ਦੋਸਤ ਤੇ ਸਾਥੀ ਸੋਚ-ਸਮਝ ਕੇ ਚੁਣਨੇ ਚਾਹੀਦੇ ਹਨ। ਮਾੜੇ ਲੋਕਾਂ ਦੀ ਸੰਗਤ ਨੇ ਵੱਡਿਆਂ-ਵੱਡਿਆਂ ਦਾ ਜੀਵਨ ਬਰਬਾਦ ਕਰ ਦਿੱਤਾ ਹੈ। ਇਸ ਲਈ ‘ਭੈੜੀ ਸੰਗਤ ਦੇ ਖੁਮਾਰ’ ਨੂੰ ਅਤਿਅੰਤ ਘਾਤਕ ਮੰਨਿਆ ਗਿਆ ਹੈ ਜੋ ਜੀਵਨ ਨੂੰ ਵਿਅਰਥ ਬਣਾ ਦਿੰਦਾ ਹੈ।

ਗੁਰੂ ਕਾ ਲੰਗਰ, ਕਮਿਊਨਿਟੀ ਰਿਫੈਕਟਰੀ, ਜਿੱਥੇ ਸਾਰੇ ਇਕੱਠੇ ਬੈਠ ਕੇ ਪ੍ਰਸ਼ਾਦਾ ਛਕਦੇ ਸਨ। ਜਾਤ ਜਾਂ ਰੁਤਬੇ ਦੇ ਭੇਦ-ਭਾਵ ਤੋਂ ਬਿਨਾਂ ਆਮ ਰੀਤੀ – ਗੁਰੂ ਨਾਨਕ ਦੀਆਂ ਸਿੱਖਿਆਵਾਂ ਤੋਂ ਉੱਭਰ ਰਹੇ ਨਵੇਂ ਜੀਵਨ ਢੰਗ ਦਾ ਪ੍ਰਤੀਕ ਹੈ। ਆਪਣੀਆਂ ਉਦਾਸੀਆਂ ਜਾਂ ਯਾਤਰਾਵਾਂ ਦੇ ਅੰਤ ਵਿੱਚ, ਗੁਰੂ ਨਾਨਕ ਦੇਵ ਜੀ ਕਰਤਾਰਪੁਰ ਵਿੱਚ ਵਸ ਗਏ, ਇੱਕ ਨਿਵਾਸ ਜਿਸਦੀ ਉਸਨੇ ਖੁਦ ਰਾਵੀ ਨਦੀ ਦੇ ਸੱਜੇ ਕੰਢੇ ਤੇ ਸਥਾਪਨਾ ਕੀਤੀ ਸੀ।

Leave a Reply

Your email address will not be published. Required fields are marked *