ਮਹਿੰਗੇ LPG ਸਿਲੰਡਰ ਦਾ ਝੰਜਟ ਨਹੀਂ, ਪੰਜਾਬ ਦੇ ਇਸ ਪਿੰਡ ‘ਚ ਸਿਰਫ਼ 296 ਰੁਪਏ ‘ਚ ਮਿਲ ਰਹੀ ਅਨਲਿਮਟਿਡ ਗੈਸ ਸਪਲਾਈ
1 min read
: ਅਜਿਹੇ ਸਮੇਂ ਜਦੋਂ ਐੱਲਪੀਜੀ ਗੈਸ ਸਿਲੰਡਰ ਦੇ ਭਾਅ ਇਕ ਹਜ਼ਾਰ ਰੁਪਏ ਨੂੰ ਛੂਹ ਚੁੱਕੇ ਹਨ, ਹਰਿਆਣਾ ਕਸਬਾ ਦੇ ਪਿੰਡ ਲਾਂਬੜਾ ਕਾਂਗੜੀ ਦੇ ਘਰਾਂ ‘ਚ ਸਿਰਫ਼ 296 ਰੁਪਏ ‘ਚ ਅਨਲਿਮਟਿਡ ਗੈਸ ਸਪਲਾਈ ਹੋ ਰਹੀ ਹੈ। ਤੁਸੀਂ ਸੋਚ ਰਹੇ ਹੋਵੋਗੇ ਕਿ ਅਜਿਹਾ ਕਿਵੇਂ ਹੋ ਸਕਦਾ ਹੈ। ਅਸੀਂ ਦੱਸਦੇ ਹਾਂ। ਇਹ ਕਮਾਲ ਹੈ ਸਹਿਕਾਰੀ ਕਮੇਟੀ ਦਾ, ਜੋ ਬਾਇਓਗੈਸ ਪਲਾਂਟ ਬਣਾ ਕੇ 50 ਘਰਾਂ ‘ਚ ਬਹੁਤ ਘੱਟ ਕੀਮਤ ‘ਤੇ ਬਾਇਓਗੈਸ ਦੀ ਸਪਲਾਈ ਕਰ ਰਹੀ ਹੈ। 2015 ‘ਚ ਬਣੇ ਪਲਾਂਟ ਤੋਂ ਗੈਸ ਸਪਲਾਈ ਲਈ ਪਿੰਡ ਵਿਚ 2,000 ਮੀਟਰ ਲੰਬੀ ਪਾਈਪਲਾਈਨ ਵਿਛਾਈ ਗਈ ਹੈ। ਗੈਸ ਗੋਬਰ ਤੋਂ ਤਿਆਰ ਹੁੰਦੀ ਹੈ ਤੇ ਇਸ ਦੇ ਲਈ ਗੋਬਰ ਵੀ ਪਿੰਡ ਦੇ ਲੋਕਾਂ ਤੋਂ ਹੀ ਲਿਆ ਜਾਂਦਾ ਹੈ। ਇਕ ਕੁਇੰਟਲ ਗੋਬਰ ਲਈ ਉਨ੍ਹਾਂ ਨੂੰ 8 ਰੁਪਏ ਦਿੱਤੇ ਜਾਂਦੇ ਹਨ।
ਵਿਸ਼ੇਸ਼ ਗੱਡੀ ਘਰ-ਘਰ ਜਾ ਕੇ ਇਕੱਤਰ ਕਰਦੀ ਹੈ ਗੋਹਾ
ਗੋਹਾ ਇਕੱਠਾ ਕਰਨ ਲਈ ਵਿਸ਼ੇਸ਼ ਗੱਡੀ ਘਰ-ਘਰ ਜਾਂਦੀ ਹੈ। ਪਿੰਡ ਵਿਚ ਕਰੀਬ 300 ਘਰ ਹਨ, ਪਰ ਪਾਇਲਟ ਪ੍ਰੋਜੈਕਟ ਹੋਣ ਕਾਰਨ ਫਿਲਹਾਲ ਇਸ ਨੂੰ ਸਿਰਫ਼ 50 ਘਰਾਂ ‘ਚ ਹੀ ਸ਼ੁਰੂ ਕੀਤਾ ਗਿਆ ਹੈ। ਲੋਕਾਂ ਨੇ ਇਕ ਮਹੀਨੇ ਲਈ 296 ਰੁਪਏ ਦਾ ਭੁਗਤਾਨ ਕਰਨਾ ਹੁੰਦਾ ਹੈ। ਇਸ ਦੇ ਲਈ ਉਨ੍ਹਾਂ ਨੂੰ ਅਨਲਿਮਟਿਡ ਗੈਸ ਸਪਲਾਈ ਦਿੱਤੀ ਜਾਂਦੀ ਹੈ। ਪਲਾਂਟ ਤੋਂ ਨਿਕਲਣ ਵਾਲਾ ਗੋਬਰ ਦਾ ਘੋਲ ਖਾਦ ਦੇ ਰੂਪ ‘ਚ 600 ਰੁਪਏ ਤੋਂ 800 ਰੁਪਏ ਪ੍ਰਤੀ 5000 ਲੀਟਰ ‘ਚ ਵੇਚਿਆ ਜਾਂਦਾ ਹੈ। ਇਸ ਦੇ ਲਈ ਉਨ੍ਹਾਂ ਨੂੰ ਅਨਲਿਮਟਿਡ ਗੈਸ ਸਪਲਾਈ ਦਿੱਤੀ ਜਾਂਦੀ ਹੈ। ਪਲਾਂਟ ਤੋਂ ਨਿਕਲਣ ਵਾਲਾ ਗੋਬਰ ਦਾ ਘੋਲ ਖਾਦ ਦੇ ਰੂਪ ‘ਚ 600 ਰੁਪਏ ਤੋਂ 800 ਰੁਪਏ ਪ੍ਰਤੀ 5000 ਲੀਟਰ ‘ਚ ਵੇਚਿਆ ਜਾਂਦਾ ਹੈ। ਸਸਤੀ ਖਾਦ ਮਿਲਣ ਨਾਲ ਲੋਕਾਂ ਦਾ ਯੂਰੀਆ ਤੇ ਹੋਰ ਤਰ੍ਹਾੰ ਦਾ ਖਰਚ ਵੀ ਬਚ ਜਾਂਦਾ ਹੈ।
ਕਮੇਟੀ ਦੇ ਸਕੱਤਰ ਜਸਵਿੰਦਰ ਸਿੰਘ ਕਹਿੰਦੇ ਹਨ, ‘ਕਮੇਟੀ 1920 ‘ਚ ਸ਼ੁਰੂ ਹੋਈ ਸੀ। ਇਸ ਦੀ ਰਜਿਸਟ੍ਰੇਸ਼ਨ ਲਾਹੌਰ ‘ਚ ਹੋਈ ਸੀ। ਇਹ 102 ਸਾਲ ਤੋਂ ਲਗਾਤਾਰ ਚੱਲ ਰਹੀ ਹੈ। ਲਾਹੌਰ ‘ਚ ਰਜਿਸਟ੍ਰੇਸ਼ਨ ਦਾ ਪੱਤਰ ਅੱਜ ਵੀ ਕਮੇਟੀ ਕੋਲ ਮੌਜੂਦ ਹੈ। ਵੰਡ ਤੋਂ ਬਾਅਦ ਇਸ ਦਾ ਮੁੱਖ ਦਫ਼ਤਰ ਪਹਿਲਾਂ ਜਲੰਧਰ ਤੇ ਬਾਅਦ ‘ਚ ਚੰਡੀਗੜ੍ਹ ਸ਼ਿਫਟ ਕਰ ਦਿੱਤਾ ਗਿਆ।’
ਇਹ ਹੈ ਕਮਾਈ ਦਾ ਫਾਰਮੂਲਾ
ਕਿਸਾਨ ਤੋਂ ਗੋਹੇ ਦੀ ਖਰੀਦ ; 8 ਰੁਪਏ ਪ੍ਰਤੀ ਕੁਇੰਟਲ
ਇਕ ਕੁਇੰਟਲ ਗੋਬਰ ਤੋਂ ਗੈਸ ਉਤਪਾਦਨ- 4 ਕਿਊਬਿਕ ਮੀਟਰ ਯਾਨੀ 40 ਰੁਪਏ।
ਇਕ ਕੁਇੰਟਲ ਗੋਬਰ ਦੀ ਖਾਦ ਤੋਂ ਕਮਾਈ : 32 ਰੁਪਏ
ਲੇਬਰ, ਢੁਲਾਈ, ਮੁਰੰਮਤ, ਤਨਖ਼ਾਹ ‘ਤੇ ਪ੍ਰਤੀ ਕੁਇੰਟਲ ਖਰਚ : 54
ਪ੍ਰਤੀ ਕੁਇੰਟਲ ਗੋਹੇ ‘ਤੇ ਮੁਨਾਫ਼ਾ : 18 ਰੁਪਏ
ਘੱਟ ਵਿਆਜ ‘ਤੇ ਲੋਨ ਵੀ ਦਿੰਦੀ ਹੈ ਕਮੇਟੀ
ਸਾਰਾ ਖਰਚਾ ਕੱਢ ਕੇ ਕਮੇਟੀ ਦਾ ਸਲਾਨਾ ਮੁਨਾਫਾ ਇਕ ਤੋਂ ਡੇਢ ਲੱਖ ਰੁਪਏ ਵਿਚਕਾਰ ਹੈ। ਇਸ ਪੈਸੇ ਨੂੰ ਕਮੇਟੀ ਘੱਟ ਵਿਆਜ ‘ਤੇ ਕਿਸਾਨਾਂ ਨੂੰ ਕਰਜ਼ ਦਿੰਦੀ ਹੈ। ਇਸ ਨਾਲ ਕਮੇਟੀ ਨੂੰ ਆਮਦਨ ਹੋ ਜਾਂਦੀ ਹੈ।
