July 1, 2022

Aone Punjabi

Nidar, Nipakh, Nawi Soch

ਮਾਨਸਾ ਪਹੁੰਚ ਰਹੇ ਮੁੱਖ ਮੰਤਰੀ ਭਗਵੰਤ ਮਾਨ ਤੇ ਨਰਮਾ ਕਿਸਾਨਾ ਦੇ ਨਾਲ ਕਰਨਗੇ ਮੁਲਾਕਾਤ।

1 min read

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਮਾਨਸਾ ਜ਼ਿਲ੍ਹੇ ਦੇ ਦੌਰੇ ‘ਤੇ ਜਾਣਗੇ। ਜ਼ਿਲ੍ਹੇ ਵਿੱਚ ਨਰਮੇ ਦੀ ਖਰਾਬ ਹੋਈ ਫਸਲ ਦਾ ਦਾ ਮੁਆਵਜ਼ਾ ਦੇਣ ਲਈ ਮਾਨ ਕਿਸਾਨਾਂ ਨਾਲ ਵੀ ਮੁਲਾਕਾਤ ਕਰਨਗੇ। ਕਰੀਬ ਦੁਪਹਿਰ 1:00 ਵਜੇ ਸੀਐੱਮ ਮਾਨਸਾ ਦੀ ਅਨਾਜ ਮੰਡੀ ਵਿੱਚ ਪਹੁੰਚਣਗੇ। ਮੁੱਖ ਮੰਤਰੀ ਬਣਨ ਤੋਂ ਬਾਅਦ ਭਗਵੰਤ ਮਾਨ ਦਾ ਇਹ ਪਹਿਲਾ ਜਨਤਕ ਪ੍ਰੋਗਰਾਮ ਹੋਵੇਗਾ। ਅਨਾਜ ਮੰਡੀ ਵਿੱਚ ਉਹਨਾਂ ਵੱਲੋਂ ਕਿਸਾਨਾਂ ਨੂੰ 1 ਅਰਬ ਤੋਂ ਵੱਧ ਦਾ ਮੁਆਵਜ਼ਾ ਵੰਡਿਆ ਜਾਵੇਗਾ। ਪਿਛਲੇ ਸਾਲ ਗੁਲਾਬੀ ਸੁੰਡੀ ਕਾਰਨ ਵੱਡੇ ਪੱਧਰ ‘ਤੇ ਕਿਸਾਨਾਂ ਦੀ ਨਰਮੇ ਦੀ ਫ਼ਸਲ ਨੂੰ ਨੁਕਸਾਨ ਪਹੁੰਚਿਆ ਸੀ।

ਮਾਨਸਾ ਪਹੁੰਚ ਰਹੇ ਮੁੱਖ ਮੰਤਰੀ ਭਗਵੰਤ ਮਾਨ ਤੇ ਨਰਮਾ ਕਿਸਾਨਾ ਦੇ ਨਾਲ ਕਰਨਗੇ ਮੁਲਾਕਾਤ।ਗੁਲਾਬੀ ਸੁੰਡੀ ਪੈਣ ਕਾਰਨ ਜੋ ਨਰਮਾ ਖਰਾਬ ਹੋਇਆ ਉਸ ਦੇ ਦੋਰਾਨ ਕਿਸਾਨਾ ਨੂੰ ਅੱਜ ਭਗਵੰਤ ਮਾਨ ਵੰਡਣਗੇ ਚੈੱਕ।ਉਸਦੇ ਦੋਰਾਨ ਕਿਸਾਨਾ ਵੱਲੋ ਕਾਫੀ ਧਰਨੇ ਲਗਾਏ ਗਏ ਸਨ ।ਤੇ ਇਸ ਲਈ ਅੱਜ ਮਾਨਸਾ ਜਾ ਰਹੇ ਹਨ ਭਗਵੰਤ ਮਾਨ ਜੋ ਕਿ ਪੰਜਾਬ ਦੇ ਨਵੇ ਬਣੇ ਮੁੱਖ ਮੰਤਰੀ ਵਜੋ ਮਾਨਸਾ ਪਹੁੰਚ ਰਹੇ ਹਨ।ਮਾਨਸਾ ਦੇ ਨਾਲ ਨਾਲ ਮਾਲਵਾ ਬੈਲਟ ਚ ਵੀ ਫਸਲ ਦਾ ਕਾਫੀ ਨੁਕਸਾਨ ਹੋਇਆ ਹੈ।ਕਿਸਾਨਾ ਨੂੰ ਬਹੁਤ ਅਜਿਹੀਆ ਮੁਸ਼ਕਿਲਾ ਹਨ ਜਿਹਨਾ ਦਾ ਉਹਨਾ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ।

ਸਰਕਾਰ ਬਣਦੇ ਹੀ ਭਗਵੰਤ ਮਾਨ ਸਰਕਾਰ ਨੇ 101 ਕਰੋੜ ਦੀ ਰਾਸ਼ੀ ਜਾਰੀ ਕੀਤੀ ਸੀ। ਆਪ ਸਰਕਾਰ ਨੇ ਗੁਲਾਬੀ ਸੁੰਡੀ ਨਾਲ ਖ਼ਰਾਬ ਹੋਈ ਫ਼ਸਲ ਲਈ 1 ਅਰਬ,1 ਕਰੋੜ, 39 ਲੱਖ 45 ਹਜ਼ਾਰ 87 ਰੁਪਏ (1,01,39,45,087/-) ਮੁਆਵਜ਼ਾ ਜਾਰੀ ਕੀਤਾ ।ਆਪ ਵਿਧਾਇਕਾਂ ਦਾ ਕਹਿਣਾ ਹੈ ਕਿ ਇਸ ਤੋਂ ਪਿਛਲੀ ਸਰਕਾਰ ਨੇ ਇਸ ਸਬੰਧੀ ਫੋਕੀ ਇਸ਼ਤਿਹਾਰਬਾਜ਼ੀ ਕੀਤੀ ਪਰ ਅਮਲੀ ਜਾਮਾ ਇਸ ਨੂੰ ਮਾਨ ਸਰਕਾਰ ਨੇ ਪਵਾਇਆ ਹੈ।

Leave a Reply

Your email address will not be published. Required fields are marked *