August 18, 2022

Aone Punjabi

Nidar, Nipakh, Nawi Soch

ਮਾਨ ਸਰਕਾਰ ਦੀ ਪਾਬੰਦੀਆ ਦੇ ਬਾਵਜੂਦ ਨਹੀ ਰੁਕ ਰੁਕ ਰਿਹਾ ਨਜਾਇੰਜ ਮਾਇਨਿੰਗ ਦਾ ਧੰਦਾ  

1 min read

ਪੰਜਾਬ ’ਚ ਆਈ ਨਵੀਂ ਸਰਕਾਰ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬੀਆਂ ਨਾਲ ਆਪਣੇ ਚੋਣ ਪ੍ਰਚਾਰ ਦੌਰਾਨ ਲੋਕਾਂ ਨਾਲ ਇਹ ਵਾਅਦੇ ਕੀਤੇ ਸਨ । ਕਿ ਪੰਜਾਬ ’ਚ ਆਮ ਆਦਮੀ ਦੀ ਸਰਕਾਰ ਆਉਣ ਤੇ ਸਬ ਤੋ ਪਹਿਲਾ ਨਸ਼ਿਆ ਅਤੇ ਨਾਜਾਇਜ਼ ਮਾਈਨਿੰਗ ਨੂੰ ਪਹਿਲ ਦੇ ਅਧਾਰ ਤੇ ਨੱਥ ਪਾਈ ਜਾਵੇਗੀ। ਪਰ ਉਹਨਾਂ ਦੇ ਕੀਤੇ ਹੋਏ ਵਾਦਿਆ ਦਾ ਝੂਠ ਦਾ ਪਲੰਦਾ ਉਸ ਸਮੇ ਖੁਲਦਾ ਪੇਸ਼ ਆਇਆ ਜਦੋਕਿ ਨਜਾਇਜ਼ ਮਾਈਨਿੰਗ ਦਾ ਧੰਦਾ ਉਸ ਤਰਾਂ ਹੀ ਕਥਿਤ ਤੋਰ ਤੇ ਚੱਲ ਰਿਹਾ ਹੈ। ਜਿਸ ਦੀ ਮਿਸਾਲ ਮੋਗਾ ਜ਼ਿਲੇ ਦੇ ਕਸਬਾ ਧਰਮਕੋਟ ਹਲਕੇ ’ਚ ਪੈਂਦੇ ਸਤਲੁਜ ਦਰਿਆ ਕਿਨਾਰੇ ਵਸੇ ਪਿੰਡਾਂ ਦੀ ਪੰਚਾਇਤੀ ਜ਼ਮੀਨ ‘ਚੋਂ ਪਿਛਲੇ ਕੁਝ ਸਾਲਾਂ ਤੋਂ ਚੋਰ ਮੋਰੀਆਂ ਰਾਹੀਂ ਰੇਤਾ ਕੱਢੀ ਜਾ ਰਹੀ ਹੈ

ਪ੍ਰਸ਼ਾਸਨ ਅਜੇ ਵੀ ਕੁਭ ਕਰਨੀ ਨੀਦ ਸੁੱਤਾ ਪਿਆ ਹੈ। ਜਿਸ ਤੋ ਬਾਅਦ ‘ਰੇਤਾ’ ਦੀ ਚੋਰੀ ਨੂੰ ਰੋਕਣ ਲਈ ਹੁਣ ਪੰਚਾਇਤ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ਿਕਾਇਤ ਭੇਜੀ ਹੈ ਪਰ ਅਜੇ ਤੱਕ ਕੋਈ ਕਾਰਵਾਈ ਨਾ ਹੋਣ ਕਾਰਨ ਸਰਕਾਰ ਦੀ ਕਾਰਵਾਈ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ। ਇਸ ਸਬੰਧੀ ਹਲਕਾ ਧਰਮਕੋਟ ਦੇ ਅਧੀਨ ਪੈਦੇ ਪਿੰਡ ਮੰਦਰ ਦੀ ਪੰਚਾਇਤ ਵੱਲੋਂ ਮਜੂਦਾ ਸਰਪੰਚ ਅਮਰਜੀਤ ਕੌਰ ਅਤੇ ਉਸ ਦੇ ਪਤੀ  ਸਾਬਕਾ ਸਰਪੰਚ ਜਰਨੈਲ ਸਿੰਘ ਨੇ  ਪੱਤਰਕਾਰਾ ਨਾਲ ਗੱਲਬਾਤ ਕਰਦੇ ਦੱਸਿਆ ਕਿ ਪਿੰਡ ਦੇ ਹੀ ਕੁਝ ਨੋਜਵਾਨ ਪਿਛਲੇ ਤਿੰਨ ਸਾਲਾ ਤੋ ਨਜਾਇਜ਼ ਮਾਇਨਿੰਗ ਦਾ ਧੰਦਾ ਕਰਦੇ ਹਨ ਅਤੇ ਉਹਨਾਂ ਵੱਲੋ ਕਈ ਵਾਰ ਰਾਤ ਦੇ ਸਮੇ ਖੱਡੇ ਵਿਚੋ ਰੇਤਾ ਦੀਆਂ ਭਰੀਆ ਟਰਾਲੀਆ ਪੁਲਿਸ ਨੂੰ ਫੜਾਉਦੇ ਰਹੇ ਹਾ

File status report on 'illegal mining': Punjab and Haryana High Court

ਪਰ ਪੁਲਿਸ ਨੇ ਕੋਈ ਕਾਰਵਾਈ ਨਹੀ ਕੀਤੀ । ਉਹਨਾਂ ਦੱਸਿਆ ਕਿ ਉਕਤ ਲੋਕ ਸਾਡੇ ਨਾਲ ਝਗੜਾ ਕਰਦੇ ਹਨ ਅਤੇ ਮੇਰੇ ਪਤੀ ਨੂੰ ਜਾਨੋ ਮਾਰਨ ਦੀਆ ਧਮਕੀਆ ਦੇ ਰਹੇ ਹਨ। ਉਸ ਨੇ ਕਿਹਾ ਮਾਈਨਿੰਗ ਦਾ ਧੰਦਾ ਕਰਨ ਵਾਲੇ ਲੋਕਾਂ ਖਿਲਾਫ਼ ਪ੍ਰਸ਼ਾਸਨ ਨੂੰ ਕਈ ਸ਼ਿਕਾਇਤ ਕੀਤੀਆ ਲੇਕਿਨ ਉਹਨਾਂ ਖਿਲਾਫ਼ ਕੋਈ ਕਾਰਵਾਈ ਨਹੀ ਕੀਤੀ ਗਈ।  ਉਹਨਾਂ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪ੍ਰਸ਼ਾਸਨ ਦੇ ਅਧਿਕਾਰੀਆ ਤੋ ਮੰਗ ਕਰਦੇ ਹਾ ਕਿ ਨਜਾਇਜ਼ ਮਾਈਨਿੰਗ ਦਾ ਧੰਦਾ ਕਰਨ ਵਾਲੇ ਲੋਕਾਂ ਖਿਲਾਫ਼ ਸਖਤ ਤੋ ਸਖਤ ਕਾਰਵਾਈ ਕੀਤੀ ਜਾਵੇ। ਜਦ ਇਸ ਸਬੰਧੀ ਮਨਜੋਤ ਸਿੰਘ ਬੀਡੀਓ ਨਾਲ ਗੱਲਬਾਤ ਕੀਤੀ ਤਾ ਉਹਨਾਂ ਕਿਹਾ ਕਿ ਸਾਨੂੰ ਨਜਾਇਜ ਮਾਈਨਿੰਗ ਨੂੰ ਲੈਕੇ ਇਕ ਸ਼ਿਕਾਇਤ ਆਈ ਸੀ ਜਿਸ ਵਿਚ ਪਿੰਡ ਦੀ ਪੰਚਾਇਤ ਨੇ ਮਤਾ ਪਾਕੇ ਦੋ ਵਿਅਕਤੀਆ ਦੇ ਨਾਮ ਦਿੱਤੇ ਹਨ। ਉਹਨਾਂ ਕਿਹਾ ਕਿ ਸ਼ਿਕਾਇਤ ਵਿਚ ਲਿਖੇ ਵਿਅਕਤੀਆ ਦੇ ਨਾਮ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੇ ਗਏ ਹਨ ਤੇ ਉਹਨਾਂ ਖਿਲਾਫ਼ ਬਨਦੀ ਕਾਰਵਾਈ ਕੀਤੀ ਜਾਵੇ।

Leave a Reply

Your email address will not be published. Required fields are marked *