January 28, 2023

Aone Punjabi

Nidar, Nipakh, Nawi Soch

ਮਾਸਟਰਮਾਈਂਡ ਗਗਨਦੀਪ ਦੀ ਕਾਂਸਟੇਬਲ ਮਹਿਲਾ ਦੋਸਤ ਹਿਰਾਸਤ ‘ਚ,

1 min read

ਲੁਧਿਆਣਾ ਬੰਬ ਧਮਾਕੇ ਦੀਆਂ ਤਾਰਾਂ ਖੰਨਾ ਨਾਲ ਜੁੜਨ ਤੋਂ ਬਾਅਦ ਇਸ ਦੀਆਂ ਨਵੀਆਂ ਪਰਤਾਂ ਖੁੱਲ ਰਹੀਆਂ ਹਨ। ਐਨਆਈਏ ਦੀ ਟੀਮ ਵੱਲੋ ਸਨਿਚਰਵਾਰ ਦੀ ਰਾਤ ਪੁਲਿਸ ਦੇ ਬਰਖ਼ਾਸਤ ਮੁਲਾਜਮ ਗਗਨਪ੍ਰੀਤ ਸਿੰਘ ਦੇ ਘਰ ਦੀ ਤਲਾਸ਼ੀ ਲਈ ਗਈ। ਪਰਿਵਾਰ ਦੇ ਮੈਂਬਰਾਂ ਤੋਂ ਵੀ ਇਕੱਲੇ ਇਕੱਲੇ ਪੁੱਛਗਿੱਛ ਕੀਤੀ ਗਈ। ਟੀਮ ਨੂੰ ਜਾਂਚ ਦੌਰਾਨ ਕੁਝ ਹੱਥ ਨਹੀਂ ਲੱਗਿਆ। ਟੀਮ ਮਿਰਤਕ ਸ਼ੱਕੀ ਮੁਲਜ਼ਮ ਦੀ ਪਤਨੀ ਨੂੰ ਆਪਣੇ ਨਾਲ ਲੈ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਬੰਬ ਧਮਾਕੇ ਮਾਮਲੇ ਵਿਚ ਇਕ ਮਹਿਲਾ ਪੁਲਿਸ ਮੁਲਾਜ਼ਮ ਦਾ ਨਾਮ ਵੀ ਸਾਹਮਣੇ ਆ ਰਿਹਾ ਹੈ। ਇਹ ਮਹਿਲਾ ਮੁਲਾਜਮ ਵੀ ਖੰਨਾ ਐਸਐਸਪੀ ਦਫ਼ਤਰ ਵਿਖੇ ਤਾਇਨਾਤ ਦੱਸੀ ਜਾ ਰਹੀ ਹੈ। ਇਹ ਮੁਲਾਜ਼ਮ ਗਗਨਪ੍ਰੀਤ ਸਿੰਘ ਦੀ ਪ੍ਰੇਮਿਕਾ ਦੱਸੀ ਜਾ ਰਹੀ ਹੈ। ਜਿਸ ਨੂੰ ਟੀਮ ਵੱਲੋਂ ਜਾਂਚ ਲਈ ਕਾਬੂ ਕੀਤਾ ਗਿਆ ਹੈ। ਹਾਲਾਂਕਿ ਉਸ ਦੀ ਗ੍ਰਿਫਤਾਰੀ ਅਧਿਕਾਰਤ ਤੌਰ ‘ਤੇ ਨਹੀਂ ਕੀਤੀ ਗਈ ਹੈ। ਇਨ੍ਹਾਂ ਦੋਹਾਂ ਦੇ ਰਿਸ਼ਤੇ ਨੂੰ ਲੈ ਕੇ ਕਾਫੀ ਚਰਚਾ ਹੋਈ ਸੀ। ਇਸ ਦੇ ਨਾਲ ਹੀ ਜਾਂਚ ਏਜੰਸੀਆਂ ਨੂੰ ਬੰਬ ਧਮਾਕੇ ਦੇ ਨਾਰਕੋ ਅੱਤਵਾਦ ਨਾਲ ਜੁੜੇ ਸੁਰਾਗ ਮਿਲੇ ਹਨ। ਬੰਬ ਧਮਾਕੇ ਦੌਰਾਨ ਸ਼ਹੀਦ ਹੋਏ ਖੰਨਾ ਦੇ ਸਾਬਕਾ ਪੁਲੀਸ ਮੁਲਾਜ਼ਮ ਗਗਨਦੀਪ ਸਿੰਘ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਹੁਣ ਏਜੰਸੀਆਂ ਦੀ ਜਾਂਚ ਦਾ ਕੋਣ ਵੀ ਉਲਟ ਗਿਆ ਹੈ। ਇਨ੍ਹਾਂ ਵਿੱਚੋਂ ਇੱਕ ਕੋਣ ਗਗਨਦੀਪ ਦੇ ਡਰੱਗ ਸਮੱਗਲਰ ਜਗਦੀਸ਼ ਭੋਲਾ ਨਾਲ ਸਬੰਧਾਂ ਦਾ ਪਤਾ ਲਗਾਉਣਾ ਹੈ।ਇਸ ਨਵੇਂ ਐਂਗਲ ਨੂੰ ਲੈ ਕੇ ਏਜੰਸੀਆਂ ਦੀ ਚੌਕਸੀ ਵੀ ਵਧ ਗਈ ਹੈ ਕਿਉਂਕਿ ਗਗਨਦੀਪ ਦੇ ਘਰ ਤੋਂ ਥੋੜ੍ਹੀ ਦੂਰੀ ‘ਤੇ ਨਸ਼ਾ ਤਸਕਰ ਭੋਲਾ ਦਾ ਅਖਾੜਾ ਵੀ ਹੈ। ਗਗਨਦੀਪ ਦਾ ਵੱਡਾ ਭਰਾ ਪਹਿਲਵਾਨ ਹੈ ਅਤੇ ਗਗਨਦੀਪ ਕੁਸ਼ਤੀ ਅਤੇ ਸਰੀਰਕ ਕਸਰਤ ਦਾ ਵੀ ਸ਼ੌਕੀਨ ਸੀ। ਏਜੰਸੀਆਂ ਇਸ ਗੱਲ ਦੀ ਜਾਂਚ ਕਰ ਰਹੀਆਂ ਹਨ ਕਿ ਕੀ ਜਗਦੀਸ਼ ਭੋਲਾ ਦੇ ਗਿਰੋਹ ਨਾਲ ਸੰਪਰਕ ਹੋਣ ਤੋਂ ਬਾਅਦ ਹੀ ਗਗਨਦੀਪ ਨਸ਼ਾ ਤਸਕਰੀ ਅਤੇ ਫਿਰ ਖਾਲਿਸਤਾਨ ਪੱਖੀ ਸੰਗਠਨ ਵਿਚ ਫਸਿਆ?

ਲੁਧਿਆਣਾ ਕੋਰਟ ਕੰਪਲੈਕਸ ‘ਚ ਹੋਏ ਬੰਬ ਧਮਾਕੇ ਦੇ ਮਾਮਲੇ ‘ਚ ਸ਼ਨੀਵਾਰ ਨੂੰ ਪੰਜਾਬ ਦੇ ਕਾਰਜਕਾਰੀ ਡੀਜੀਪੀ ਸਿਧਾਰਥ ਚਟੋਪਾਧਿਆਏ ਨੇ ਅਹਿਮ ਖੁਲਾਸੇ ਕੀਤੇ। ਡੀਜੀਪੀ ਨੇ ਦੱਸਿਆ ਕਿ ਧਮਾਕੇ ਦਾ ਮੁੱਖ ਦੋਸ਼ੀ ਪੁਲਿਸ ਵਿੱਚੋਂ ਬਰਖਾਸਤ ਹੈੱਡ ਕਾਂਸਟੇਬਲ ਗਗਨਦੀਪ ਸਿੰਘ ਸੀ। ਉਹ ਧਮਾਕੇ ਵਿਚ ਮਾਰਿਆ ਗਿਆ ਸੀ। STF ਨੇ ਗਗਨਦੀਪ ਨੂੰ 2019 ‘ਚ ਨਸ਼ੀਲੇ ਪਦਾਰਥਾਂ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਸੀ।

ਡੀਜੀਪੀ ਨੇ ਕਿਹਾ ਕਿ ਲੁਧਿਆਣਾ ਧਮਾਕਾ ਬਹੁਤ ਜ਼ਬਰਦਸਤ ਸੀ। ਸਾਨੂੰ ਮੌਕੇ ਤੋਂ ਕਾਫੀ ਲੀਡ ਮਿਲੀ ਹੈ। ਮ੍ਰਿਤਕ ਦੇ ਹੱਥ ‘ਤੇ ਇੱਕ ਟੈਟੂ ਬਣਿਆ ਮਿਲਿਆ ਹੈ। ਉਹ ਇਸ ਟੈਟੂ ਦੁਆਰਾ ਪਛਾਣਿਆ ਗਿਆ ਹੈ। ਉਹ ਵਿਸਫੋਟਕ ਲੈ ਕੇ ਜਾ ਰਿਹਾ ਸੀ। ਇਸ ਦੌਰਾਨ ਧਮਾਕਾ ਹੋ ਗਿਆ। ਜਾਂਚ ਵਿੱਚ ਪੁਲਿਸ ਨੂੰ ਠੋਸ ਸਬੂਤ ਮਿਲੇ ਹਨ। ਡੀਜੀਪੀ ਸਿਧਾਰਥ ਚਟੋਪਾਧਿਆਏ ਦਾ ਕਹਿਣਾ ਹੈ ਕਿ ਧਮਾਕੇ ਦਾ ਮਕਸਦ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨਾ ਸੀ, ਪਰ ਪੁਲਿਸ ਨੇ ਕੁਝ ਘੰਟਿਆਂ ਵਿੱਚ ਹੀ ਘਟਨਾ ਦੇ ਮਾਸਟਰਮਾਈਂਡ ਨੂੰ ਲੱਭ ਲਿਆ।

ਪੁਲਿਸ ਗਗਨਦੀਪ ਦੇ ਦੋ ਸਾਥੀਆਂ ਨੂੰ ਰਿਮਾਂਡ ’ਤੇ ਲੈਣ ਦੀ ਤਿਆਰੀ ਚ

ਪੁਲਿਸ ਗਗਨਦੀਪ ਦੇ ਦੋ ਸਾਥੀਆਂ ਨੂੰ ਲੁਧਿਆਣਾ ਜੇਲ੍ਹ ਤੋਂ ਰਿਮਾਂਡ ‘ਤੇ ਲਿਆਉਣ ਦੀ ਤਿਆਰੀ ਕਰ ਰਹੀ ਹੈ। ਇਨ੍ਹਾਂ ਵਿੱਚੋਂ ਇੱਕ ਨਾਈਜੀਰੀਅਨ ਹੈਰੀਸਨ ਅਤੇ ਦੂਜਾ ਅਨਮੋਲ ਹੈ। ਇਹ ਦੋਵੇਂ ਗਗਨਦੀਪ ਸਮੇਤ ਹੈਰੋਇਨ ਸਮੇਤ ਫੜੇ ਗਏ ਸਨ। ਸੁਰੱਖਿਆ ਏਜੰਸੀਆਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰਨਗੀਆਂ ਕਿ ਗਗਨਦੀਪ ਜੇਲ੍ਹ ਵਿੱਚ ਕਿਸ ਅੱਤਵਾਦੀ ਸੰਗਠਨਾਂ ਦੇ ਸੰਪਰਕ ਵਿੱਚ ਆਇਆ ਸੀ।

ਪੁਲਿਸ ਗਗਨਦੀਪ ਦੇ ਭਰਾ ਪ੍ਰੀਤਮ ਨੂੰ ਲੁਧਿਆਣਾ ਲੈ ਗਈ

ਇਸੇ ਦੌਰਾਨ ਲੁਧਿਆਣਾ ਪੁਲੀਸ ਸ਼ੁੱਕਰਵਾਰ ਰਾਤ ਹੀ ਗਗਨਦੀਪ ਦੇ ਭਰਾ ਪ੍ਰੀਤਮ ਨੂੰ ਆਪਣੇ ਨਾਲ ਲੁਧਿਆਣਾ ਲੈ ਗਈ। ਇਸ ਦਾ ਕਾਰਨ ਗਗਨਦੀਪ ਦੀ ਲਾਸ਼ ਦੀ ਪਛਾਣ ਦੱਸੀ ਗਈ। ਦੱਸਿਆ ਜਾ ਰਿਹਾ ਹੈ ਕਿ ਗਗਨਦੀਪ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਵੀ ਖੰਨਾ ‘ਚ ਹੀ ਕੀਤਾ ਜਾ ਸਕਦਾ ਹੈ। ਸ਼ਨੀਵਾਰ ਨੂੰ ਵੀ ਪੁਲਸ ਅਤੇ ਜਾਂਚ ਏਜੰਸੀਆਂ ਦੇ ਅਧਿਕਾਰੀ ਪ੍ਰੋਫੈਸਰ ਕਲੋਨੀ ਸਥਿਤ ਗਗਨਦੀਪ ਦੀ ਰਿਹਾਇਸ਼ ‘ਤੇ ਮੌਜੂਦ ਸਨ।

Leave a Reply

Your email address will not be published. Required fields are marked *