ਮਿਸ਼ਨ 2022; ਕੈਪਟਨ ਅਮਰਿੰਦਰ ਨੇ ਰੋਡ ਸ਼ੋਅ ਕਰਕੇ ਵਿਖਾਈ ਤਾਕਤ
1 min read
ਭਾਰਤ ਦੇ ਚੋਣ ਕਮਿਸ਼ਨ ਦੀ ਪੰਜਾਬ ਫੇਰੀ ਪਿੱਛੋਂ ਸੂਬੇ ਦਾ ਸਿਆਸੀ ਮਾਹੌਲ ਭਖ ਗਿਆ ਹੈ। ਸਿਆਸੀ ਧਿਰਾਂ ਨੇ ‘ਮਿਸ਼ਨ ਪੰਜਾਬ’ ਫਤਹਿ ਕਰਨ ਲ਼ਈ ਟਿੱਲ ਲਾ ਦਿੱਤਾ ਹੈ।
ਕਾਂਗਰਸ ਛੱਡ ਕੇ ਆਪਣੀ ਵੱਖਰੀ ਪਾਰਟੀ ਨਾਲ ਚੋਣ ਪਿੜ ਵਿਚ ਨਿੱਤਰੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਅੱਜ ਰੋਡ ਸ਼ੋਅ ਕਰਕੇ ਆਪਣੀ ਤਾਕਤ ਵਿਖਾਈ।ਕੈਪਟਨ ਨੇ ਇਸ ਦੀਆਂ ਤਸਵੀਰਾਂ ਆਪਣੇ ਟਵਿੱਟਰ ਹੈਂਡਲ ਉਤੇ ਸਾਂਝੀਆਂ ਕੀਤੀਆਂ ਹਨ। ਕੈਪਟਨ ਵੱਲੋਂ ਇਹ ਰੋਡ ਸ਼ੋਅ ਰਾਜਪੁਰਾ ਵਿਚ ਕੀਤਾ ਗਿਆ ਹੈ।
ਇਸ ਬਾਰੇ ਉਨ੍ਹਾਂ ਵੀਡੀਆਂ ਸਾਂਝੀਆਂ ਕੀਤੀਆਂ ਗਈਆਂ ਹਨ।
ਕੈਪਟਨ ਨੇ ਆਪਣੀ ਨਵੀਂ ਪਾਰਟੀ ਬਣਾਉਣ ਪਿੱਛੋਂ ਭਾਜਪਾ ਨਾਲ ਸਿਆਸੀ ਸਾਂਝ ਪਾਈ ਹੈ ਤੇ ਇਸ ਦਾ ਬਕਾਇਦਾ ਐਲਾਨ ਵੀ ਕਰ ਦਿੱਤਾ ਹੈ।
