ਮੁਅੱਤਲ ਕੀਤੇ ਮੇਅਰ ਸੰਜੀਵ ਸ਼ਰਮਾ ਪੁੱਜੇ ਦਫ਼ਤਰ, ਸਟਾਫ ਨਾਲ ਮੀਟਿੰਗਾਂ ਦਾ ਦੌਰ ਮੁੜ ਕੀਤਾ ਸ਼ੁਰੂ
1 min read
25 ਨਵੰਬਰ ਨੂੰ ਜਨਰਲ ਹਾਊਸ ਦੀ ਮੀਟਿੰਗ ‘ਚ ਮੁਅੱਤਲ ਕੀਤੇ ਮੇਅਰ ਸੰਜੀਵ ਸ਼ਰਮਾ ਬਿੰਦੂ ਅੱਜ ਪੰਜ ਦਿਨਾਂ ਬਾਅਦ ਆਪਣੇ ਦਫ਼ਤਰ ਪੁੱਜ ਗਏ ਹਨ। ਸੰਦੀਪ ਸ਼ਰਮਾ ਵੱਲੋਂ ਦਫ਼ਤਰ ਵਿੱਚ ਸਮੂਹ ਸਟਾਫ਼ ਮੈਂਬਰਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਸੰਜੀਵ ਸ਼ਰਮਾ ਨੇ ਕਿਹਾ ਕਿ ਹਾਊਸ ਦੀ ਮੀਟਿੰਗ “ਚ ਜੋ ਹੋਇਆ ਉਹ ਗਲਤ ਸੀ ਜਿਸ ਨੂੰ ਕੋਰਟ ਵਿਚ ਚੁਣੌਤੀ ਦੇ ਦਿੱਤੀ ਗਈ ਹੈ, ਬਾਕੀ ਫ਼ੈਸਲਾ ਪਰਮਾਤਮਾ ਤੇ ਅਦਾਲਤ ‘ਚ ਹੈ। ਬਿੱਟੂ ਨੇ ਕਿਹਾ ਕਿ ਚੁਣੇ ਹੋਏ ਨੁਮਾਇੰਦੇ ਨਾਲ ਸਰਕਾਰ ਵੱਲੋਂ ਧੱਕਾ ਕੀਤਾ ਗਿਆ, ਲੋਕਤੰਤਰ ਦਾ ਘਾਣ ਹੈ। ਲੋਕਾਂ ਵੱਲੋਂ ਚੁਣੇ ਹੋਏ ਨੁਮਾਇੰਦੇ ਨੂੰ ਸਰਕਾਰ ਵੱਲੋਂ ਧੱਕੇ ਨਾਲ ਕਿਸੇ ਵੀ ਅਹੁਦੇ ਤੋਂ ਨਹੀਂ ਉਤਾਰਿਆ ਜਾ ਸਕਦਾ ਇਸ ਦੀ ਇਕ ਸੰਵਿਧਾਨਕ ਪ੍ਰਕਿਰਿਆ ਹੁੰਦੀ ਹੈ, ਜਿਸ ਲਈ ਇਸ ਜਨਰਲ ਹਾਊਸ ਦੀ ਕਾਰਵਾਈ ‘ਚ ਉਲੰਘਣਾ ਕੀਤੀ ਗਈ।
ਸਵੱਛ ਰੈਂਕਿੰਗ ‘ਚ ਪਟਿਆਲਾ ਦੇ ਪਹਿਲੇ ਨੰਬਰ ‘ਤੇ ਆਉਣ ‘ਤੇ ਸਫ਼ਾਈ ਸੇਵਕਾਂ ਦਾ ਧੰਨਵਾਦ ਕੀਤਾ। ਇਸ ਤੋਂ ਇਲਾਵਾ ਡੇਅਰੀ ਪ੍ਰਾਜੈਕਟ ਦਾ ਕੰਮ ਮੁੜ ਲੀਹਾਂ ‘ਤੇ ਪਾਉਣ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਤੇ ਜਲਦ ਤੋਂ ਜਲਦ ਡਾਇਰੀਆਂ ਨੂੰ ਸ਼ਹਿਰ ਤੋਂ ਬਾਹਰ ਸ਼ਿਫਟ ਕਰਨ ਦਾ ਹੁਕਮ ਦਿੱਤਾ ਗਿਆ। ਇਸ ਮੌਕੇ ਸੰਜੀਵ ਸ਼ਰਮਾ ਬਿੱਟੂ ਦੇ ਨਾਲ ਕੌਂਸਲਰ ਸੰਦੀਪ ਮਲਹੋਤਰਾ, ਨਿਖਿਲ ਬਾਤਿਸ਼ ਸਮੇਤ ਕੌਂਸਲਰ ਮੌਜੂਦ ਰਹੇ।
