July 2, 2022

Aone Punjabi

Nidar, Nipakh, Nawi Soch

ਮੁੱਖ ਮੰਤਰੀ ਅੱਜ ਰੱਖਣਗੇ ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਦਾ ਨੀਂਹ-ਪੱਥਰ

1 min read

ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ 10 ਦਸੰਬਰ ਨੂੰ ਰੈਲਮਾਜਰਾ ਵਿਚ ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਦਾ ਨੀਂਹ-ਪੱਥਰ ਰੱਖਣਗੇ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐੱਨਐੱਸ ਰਿਆਤ ਨੇ ਦੱਸਿਆ ਕਿ ਇਹ ਯੂਨੀਵਰਸਿਟੀ ਉੱਤਰੀ ਭਾਰਤ ਦੀ ਪਹਿਲੀ ਵਿਲੱਖਣ ਕਿਸਮ ਦੀ ਸਕਿੱਲ ਯੂਨੀਵਰਸਿਟੀ ਹੋਵੇਗੀ। ਇਸ ਨੂੰ ਆਈਬੀਐੱਮ, ਟਾਟਾ ਟੈਕਨਾਲੋਜੀ, ਐੱਨਸਿਸ ਤੇ ਆਰਈਆਰ ਟੀ ਫਾਊਂਡਰ ਪਾਰਟਨਰਜ ਸਥਾਪਤ ਕਰਨਗੇ। ਇਹ ਯੂਨੀਵਰਸਿਟੀ ਮੁਲਕ ਦੇ ਨੌਜਵਾਨਾਂ ਖਾਸ ਕਰ ਪੰਜਾਬੀ ਨੌਜਵਾਨਾਂ ਨੂੰ ਸਕਿੱਲ ਸਿੱਖਿਆ ਦੇਵੇਗੀ।ਇਸ ਮੌਕੇ ਰਾਣਾ ਗੁਰਜੀਤ ਸਿੰਘ ਕੈਬਨਿਟ ਮੰਤਰੀ, ਟੈਕਨੀਕਲ ਸਿੱਖਿਆ ਤੇ ਇੰਡਸਟਰੀਅਲ ਟੇ੍ਰਨਿੰਗ, ਰੁਜ਼ਗਾਰ ਜਨਰੇਸ਼ਨ ਅਤੇ ਸਕਿੱਲ ਟੇ੍ਰਨਿੰਗ, ਬਾਗਬਾਨੀ, ਪਾਣੀ ਤੇ ਮਿੱਟੀ ਸੰਭਾਲ, ਪੰਜਾਬ, ਬਿੱਠਲ ਮੰਡਿਆਲਕਰ, ਕੰਟਰੀ ਮੈਨੇਜਰ ਆਈਬੀਐੱਮ ਇਨੋਵੇਸ਼ਨ ਸੈਂਟਰ, ਅਨੰਦ ਬਡੇ, ਪ੍ਰੈਜ਼ੀਡੈਂਟ ਏਸ਼ੀਆ ਪੈਸੇਫਿਕ ਟਾਟਾ ਟੈਕਨਾਲੋਜੀਜ, ਰਫੀਕ ਸੋਮਾਨੀ, ਖੇਤਰੀ ਵਾਈਸ ਪ੍ਰੈਜੀਡੈਂਟ, ਸਾਊਥ ਏਸ਼ੀਆ ਪੈਸਫਿਕ ਐੱਨਸਿਸ ਹਾਜ਼ਰ ਹੋਣਗੇ। ਸਮਾਗਮ ਵਿਚ ਪੰਜਾਬ ਦੇ ਵੱਖ-ਵੱਖ ਇੰਸਟੀਚਿਊਟਸ ਤੋਂ 1200 ਤੋਂ ਵੱਧ ਵਿਦਿਆਰਥੀ ਇਨ੍ਹਾਂ ਮੁਕਾਬਲਿਆਂ ਵਿਚ ਸ਼ਮੂਲੀਅਤ ਕਰਨਗੇ।

Leave a Reply

Your email address will not be published. Required fields are marked *