ਮੁੱਖ ਮੰਤਰੀ ਚੰਨੀ ਦੀ ਕਿਸਾਨਾਂ ਨਾਲ ਮੀਟਿੰਗ ਖ਼ਤਮ,
1 min readਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਿਚਾਲੇ ਮੀਟਿੰਗ ਖਤਮ ਹੋ ਚੁੱਕੀ ਹੈ। ਦੋਵਾਂ ਧਿਰਾਂ ਦੀ ਅਗਲੀ ਬੈਠਕ ਹੁਣ 4 ਜਨਵਰੀ ਨੂੰ ਹੋਵੇਗੀ। ਮੀਟਿੰਗ ਤੋਂ ਬਾਅਦ ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਉਹਨਾਂ ਵੱਲੋਂ ਲਗਾਏ ਗਏ ਰੇਲਵੇ ਟ੍ਰੈਕਾਂ ਤੋਂ ਧਰਨਿਆਂ ਨੂੰ ਚੁੱਕ ਲਿਆ ਜਾਵੇਗਾ। ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਸਰਕਾਰ ਅਤੇ ਕਿਸਾਨਾਂ ਵਿਚਾਲੇ ਜਿਆਦਾਤਰ ਮੁੱਦਿਆਂ ਤੇ ਸਹਿਮਤੀ ਬਣ ਚੁੱਕੀ ਹੈ।
