ਮੁੱਖ ਮੰਤਰੀ ਭਗਵੰਤ ਮਾਨ ਨੇ ਹੈਲਪਲਾਈਨ ਨੰਬਰ ਕਰਿਆ 9501 200 200 ਜਾਰੀ
1 min read
ਭਗਵੰਤ ਮਾਨ ਵੱਲੋਂ ਐਂਟੀ-ਕੁਰੱਪਸ਼ਨ ਹੈਲਪਲਾਈਨ 9501 200 200 ਨੰਬਰ ਜਾਰੀ ਕੀਤਾ ਹੈ। ਕਿਸੇ ਵੀ ਅਫ਼ਸਰ ਜਾਂ ਮੁਲਾਜ਼ਮ ਖਿਲਾਫ਼ ਜਾ ਰਿਸ਼ਵਤਖੋਰੀ ਤੇ ਹਫ਼ਤਾ ਵਸੂਲੀ ਖਿਲਾਫ਼, ਕਿਸੇ ਵੀ ਤਰ੍ਹਾਂ ਦੀ ਗੁੰਡਾਗਰਦੀ ਖਿਲਾਫ਼ ਵਟਸਐਪ ‘ਤੇ ਆਡੀਓ ਜਾਂ ਵੀਡੀਓ ਭੇਜੋ। ਸਿੱਧੀ CM ਤੱਕ ਤੁਹਾਡੀ ਸ਼ਿਕਾਇਤ ਪਹੁੰਚੇਗੀ CM ਵੱਲੋਂ ਤੁਰੰਤ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਹੈ।
ਇਹ ਨੰਬਰ ਖੁਦ ਸੀਐੱਮ ਦਾ ਨਿੱਜੀ ਹੈ। ਇਸ ਨੰਬਰ ਉੱਤੇ ਮਿਲਣ ਵਾਲੀ ਸ਼ਿਕਾਇਤ ਉੱਤੇ ਤੁਰੰਤ ਕਾਰਵਾਈ ਹੋਵੇਗੀ। ਸੀਐੱਮ ਮਾਨ ਮੁਤਾਬਿਕ ਇਸ ਵਟਸਐਪ ਨੰਬਰ ਤੇ ਮਿਲਣ ਵਾਲੀ ਸਬੂਤ ਦੀ ਪੂਰੀ ਜਾਂਚ ਪੜਤਾਲ ਕੀਤੀ ਜਾਵੇਗੀ। ਜੇਕਰ ਕੋਈ ਵੀ ਅਧਿਕਾਰੀ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।ਸੀਐੱਮ ਮਾਨ ਨੇ ਕਿਹਾ ਕਿ ਜੇਕਰ ਕੋਈ ਅਧਿਕਾਰੀ ਜਾਂ ਵਿਧਾਇਕ ਜਾਂ ਮੰਤਰੀ ਵੀ ਇਸ ਵਿੱਚ ਸ਼ਾਮਲ ਪਾਇਆ ਗਿਆ ਤਾਂ ਉਸ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮਾਨ ਨੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਨਵੇਂ ਪੰਜਾਬ ਲਈ ਜਲਦੀ ਹੀ ਨਵੇਂ ਐਲਾਨ ਕੀਤੇ ਜਾਣਗੇ।
