January 16, 2022

Aone Punjabi

Nidar, Nipakh, Nawi Soch

ਮੈਂ ਅੱਜ ਵੀ ਸੱਤਾ ‘ਚ ਨਹੀਂ ਤੇ ਭਵਿੱਖ ‘ਚ ਵੀ ਨਹੀਂ ਜਾਣਾ ਚਾਹੁੰਦਾ, ਮੈਂ ਸੇਵਾ ‘ਚ ਰਹਿਣਾ ਚਾਹੁੰਦਾ ਹਾਂ: ਮੋਦੀ

1 min read

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਹ ਸੱਤਾ ਨਹੀਂ ਸਗੋਂ ਲੋਕਾਂ ਦੀ ਸੇਵਾ ਲਈ ਮੌਜੂਦ ਹਨ। ਉਨ੍ਹਾਂ ਇਹ ਗੱਲਾਂ ਆਪਣੇ ਮਹੀਨਾਵਾਰ ਪ੍ਰੋਗਰਾਮ ‘ਮਨ ਕੀ ਬਾਤ’ (Mann Ki Baat) ਵਿੱਚ ਕਹੀਆਂ।

ਉਨ੍ਹਾਂ ਲੋਕਾਂ ਨੂੰ ਕੋਰੋਨਾ ਤੋਂ ਬਚਣ ਦੀ ਸਲਾਹ ਵੀ ਦਿੱਤੀ। ਪੀਐਮ ਨੇ ਕਿਹਾ ਕਿ ਕੋਰੋਨਾ ਅਜੇ ਖਤਮ ਨਹੀਂ ਹੋਇਆ ਹੈ, ਇਸ ਲਈ ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਅੱਜ ਦੇ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨੇ ਆਯੁਸ਼ਮਾਨ ਕਾਰਡ ਨਾਲ ਇਲਾਜ ਕਰਵਾ ਰਹੇ ਮਰੀਜ਼ਾਂ ਨਾਲ ਵੀ ਗੱਲਬਾਤ ਕੀਤੀ।

Narendra Modi - Wikipedia


ਪੀਐਮ ਮੋਦੀ ਨੇ ਕਿਹਾ, ‘ਮੈਂ ਅੱਜ ਵੀ ਸੱਤਾ ਵਿੱਚ ਨਹੀਂ ਹਾਂ ਅਤੇ ਭਵਿੱਖ ਵਿੱਚ ਵੀ ਸੱਤਾ ਵਿੱਚ ਨਹੀਂ ਜਾਣਾ ਚਾਹੁੰਦਾ। ਮੈਂ ਬੱਸ ਸੇਵਾ ਵਿੱਚ ਰਹਿਣਾ ਚਾਹੁੰਦਾ ਹਾਂ। ਮੇਰੇ ਲਈ ਇਹ ਅਹੁਦਾ ਸੱਤਾ ਲਈ ਨਹੀਂ, ਸੇਵਾ ਲਈ ਹੈ।ਉਨ੍ਹਾਂ ਕਿਹਾ ਕਿ ਆਜ਼ਾਦੀ ਦਾ ਅੰਮ੍ਰਿਤ ਤਿਉਹਾਰ ਪੰਚਾਇਤ ਤੋਂ ਲੈ ਕੇ ਸੰਸਦ ਤੱਕ ਮਨਾਇਆ ਜਾ ਰਿਹਾ ਹੈ। ਪੀਐਮ ਮੋਦੀ ਨੇ ਕਿਹਾ, ”ਦੇਸ਼ ਦਸੰਬਰ ਦੇ ਮਹੀਨੇ ਜਲ ਸੈਨਾ ਦਿਵਸ (Navy day) ਤੇ ਆਰਮਡ ਫੋਰਸ ਫਲੈਗ ਦਿਵਸ (Armed Forces Flag Day) ਵੀ ਮਨਾਉਂਦਾ ਹੈ। ਅਸੀਂ ਸਾਰੇ ਜਾਣਦੇ ਹਾਂ ਕਿ 16 ਦਸੰਬਰ ਨੂੰ ਦੇਸ਼ 1971 ਦੀ ਜੰਗ ਦਾ ਗੋਲਡਨ ਜੁਬਲੀ ਸਾਲ ਵੀ ਮਨਾ ਰਿਹਾ ਹੈ। ਇਨ੍ਹਾਂ ਸਾਰੇ ਮੌਕਿਆਂ ‘ਤੇ ਮੈਂ ਦੇਸ਼ ਦੇ ਸੁਰੱਖਿਆ ਬਲਾਂ ਨੂੰ ਯਾਦ ਕਰਦਾ ਹਾਂ, ਆਪਣੇ ਨਾਇਕਾਂ ਨੂੰ ਯਾਦ ਕਰਦਾ ਹਾਂ।”

BJP plans events to mark PM Narendra Modi's 20 years in public life |  Latest News India - Hindustan Times

ਮਨ ਕੀ ਬਾਤ’ ਪ੍ਰੋਗਰਾਮ ‘ਚ ਪ੍ਰਧਾਨ ਮੰਤਰੀ ਨੇ ਕਿਹਾ, ”ਅੰਮ੍ਰਿਤ ਮਹੋਤਸਵ, ਸਿੱਖਣ ਦੇ ਨਾਲ-ਨਾਲ ਸਾਨੂੰ ਦੇਸ਼ ਲਈ ਕੁਝ ਕਰਨ ਦੀ ਪ੍ਰੇਰਨਾ ਦਿੰਦਾ ਹੈ। ਹੁਣ ਦੇਸ਼ ਭਰ ਵਿੱਚ ਚਾਹੇ ਆਮ ਲੋਕ ਹੋਣ ਜਾਂ ਸਰਕਾਰਾਂ, ਪੰਚਾਇਤਾਂ ਤੋਂ ਲੈ ਕੇ ਸੰਸਦ ਤੱਕ ਹਰ ਪਾਸੇ ਅੰਮ੍ਰਿਤ ਸੰਚਾਰ ਦੀ ਗੂੰਜ ਹੈ ਤੇ ਇਸ ਤਿਉਹਾਰ ਨਾਲ ਸਬੰਧਤ ਪ੍ਰੋਗਰਾਮਾਂ ਦਾ ਸਿਲਸਿਲਾ ਚੱਲ ਰਿਹਾ ਹੈ।

ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਇਸ ਸਬੰਧੀ ਪ੍ਰੋਗਰਾਮ ਵੀ ਕਰਵਾਏ ਗਏ। ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਵਿੱਚ ਜਾਰਾਵਾ ਤੇ ਓਂਗੇ ਵਰਗੇ ਆਦਿਵਾਸੀ ਭਾਈਚਾਰਿਆਂ ਦੇ ਲੋਕਾਂ ਨੇ ਆਪਣੇ ਸੱਭਿਆਚਾਰ ਦਾ ਲਾਈਵ ਪ੍ਰਦਰਸ਼ਨ ਕੀਤਾ।

Leave a Reply

Your email address will not be published. Required fields are marked *