ਮੋਦੀ ਦੇ ਦੌਰੇ ਤੋਂ 2 ਬਿਨਾਂ ਬਾਅਦ ਪਾਕਿਸਤਾਨੀ ਬੇੜੀ ਹੋਈ ਬਰਾਮਦ,
1 min read
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫਿਰੋਜ਼ਪੁਰ ਦੌਰੇ ਮੌਕੇ ਸੁਰੱਖਿਆ ਵਿਚ ਕੁਤਾਹੀ ਦਾ ਮੁੱਦਾ ਹਾਲੇ ਸੁਲਘ ਰਿਹਾ ਹੈ। ਇਸੇ ਦੌਰਾਨ ਬੀਐੱਸਐੱਫ ਨੇ ਪਿੰਡ ਮੱਬੋਕੇ ਲਾਗੇ ਵਗਦੇ ਸਤਲੁਜ ਦਰਿਆ ਵਿੱਚੋਂ ਪਾਕਿਸਤਾਨੀ ਬੇਡ਼ੀ ਬਰਾਮਦ ਕੀਤੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਪਾਕਿਸਤਾਨ ਦੀ ਤਰਫੋਂ ਵਗ ਕੇ ਆਈਆਂ ਬੇਡ਼ੀਆਂ ਮਿਲਦੀਆਂ ਰਹੀਆਂ ਹਨ। ਹੁਣ ਜਿਵੇਂ ਮੋਦੀ ਦੀ ਸੁਰੱਖਿਆ ਵਿਚ ਕੁਤਾਹੀ ਦਾ ਮਾਮਲਾ ਚੱਲ ਰਿਹਾ ਹੈ, ਇਸ ਲਈ ਬੇਡ਼ੀ ਬਰਾਮਦਗੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬੇਡ਼ੀ ਕਿੱਥੋਂ ਆਈ? ਇਸ ਲਈ ਆਸ-ਪਾਸ ਦੇ ਇਲਾਕਿਆਂ ਵਿਚ ਤਲਾਸ਼ੀ ਮੁਹਿੰਮ ਚੱਲ ਰਹੀ ਹੈ।
ਦੂਜੇ ਪਾਸੇ ਬੀਐੱਸਐੱਫ ਅਧੀਨ ਪੈਂਦੇ ਫਿਰੋਜ਼ਪੁਰ ਸੈਕਟਰ ਤੋਂ ਨਸ਼ਾ ਸਮੱਗਲਿੰਗ ਤੇ ਘੁਸਪੈਠ ਦੇ ਮਾਮਲੇ ਸਾਹਮਣੇ ਆ ਚੱੁਕੇ ਹਨ। ਪਾਕਿ ਸਮੱਗਲਰਾਂ ਤੇ ਪਾਕਿ ਰੇਂਜਰਾਂ ਵੱਲੋਂ ਨਸ਼ੇ ਤੇ ਹਥਿਆਰ ਭੇਜੇ ਜਾ ਚੱੁਕੇ ਹਨ। ਲੰਘੇ ਮਹੀਨੇ ਦੌਰਾਨ ਸਤਾਰਾਂ ਕਿੱਲੋ ਹੈਰੋਇਨ ਇਸੇ ਸੈਕਟਰ ਤੋਂ ਫਡ਼ੀ ਜਾ ਚੁੱਕੀ ਹੈ। ਕੌਮੀ ਸੁਰੱਖਿਆ ਨੂੰ ਲੈ ਕੇ ਬੀਐੱਸਐੱਫ ਅਲਰਟ ’ਤੇ ਹੈ।
