ਮੋਰਚਾ ਨੇ ਹੁਣ ਤਕ 115 ਉਮੀਦਵਾਰ ਮੈਦਾਨ ’ਚ ਉਤਾਰ ਦਿੱਤੇ
1 min read
ਰਾਜੇਵਾਲ ਅਸੀਂ ਚੋਣ ਨਿਸ਼ਾਨ ਲਈ ਕਈ ਵਾਰ ਚੋਣ ਕਮਿਸ਼ਨ ਦੇ ਚੱਕਰ ਲਗਾ ਚੁੱਕੇ ਹਨ, ਪਰ ਹਾਲੇ ਤਕ ਉਨ੍ਹਾਂ ਨੂੰ ਲਟਕਾਇਆ ਜਾ ਰਿਹਾ ਹੈ।। ਫਿਰ ਵੀ ਸਾਨੂੰ ਉਮੀਦ ਹੈ ਕਿ ਜਲਦੀ ਚੋਣ ਨਿਸ਼ਾਨ ਮਿਲ ਜਾਵੇਗਾ। ਅਸੀਂ ਘਬਰਾਉਣ ਵਾਲੇ ਨਹੀਂ ਹਾਂ। ਰਾਜੇਵਾਲ ਨੇ ਕਿਹਾ ਕਿ ਅਸੀਂ ਪਿੰਡਾਂ ’ਚ ਪ੍ਰਚਾਰ ਕਰ ਰਹੇ ਹਾਂ। ਸਮਰਾਲਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਪਾਲ ਸਿੰਘ ਢਿੱਲੋਂ ਨੇ ਕਿਹਾ ਕਿ ਕਿਸਾਨਾਂ ਨੇ ਪਹਿਲਾਂ ਕੇਂਦਰ ਸਰਕਾਰ ਖ਼ਿਲਾਫ਼ ਲੜਾਈ ਲੜੀ ਸੀ ਤੇ ਜਿੱਤ ਹਾਸਲ ਕੀਤੀ ਹੈ। ਚੋਣ ਮੈਦਾਨ ’ਚ ਵੀ ਜਿੱਤ ਦਰਜ ਕਰਾਂਗੇ। ਭ੍ਰਿਸ਼ਟਾਚਾਰ ਤੇ ਨਸ਼ਾ ਪੰਜਾਬ ਦੇ ਵੱਡੇ ਮੁੱਦੇ ਹਨ, ਜਿਸ ਦਾ ਕਿਸੇ ਨੇ ਹੱਲ ਨਹੀਂ ਕੱਢਿਆ।
