ਮੋਹਾਲੀ ’ਚ DIG ਦੇ ਰੀਡਰ ਦੀ 25ਵੀਂ ਮੰਜ਼ਿਲ ਤੋਂ ਡਿੱਗ ਕੇ ਸ਼ੱਕੀ ਹਾਲਤ ‘ਚ ਮੌਤ
1 min read
ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਦੇ ਡੀਆਈਜੀ ਰਾਮਪਾਲ ਰਾਣਾ ਦੇ ਰੀਡਰ ਅਜੈ ਸ਼ਰਮਾ ਦੀ ਏ.ਟੀ.ਐੱਸ. ਸੁਸਾਇਟੀ ਬਲੌਂਗੀ ਦੀ 25ਵੀਂ ਮੰਜ਼ਿਲ ਤੋਂ ਡਿੱਗ ਕੇ ਸ਼ੱਕੀ ਹਾਲਤ ‘ਚ ਮੌਤ ਹੋ ਗਈ। ਮੌਤ ਇੰਨੀ ਭਿਆਨਕ ਸੀ ਕਿ ਹੈੱਡ ਕਾਂਸਟੇਬਲ ਅਜੇ ਸ਼ਰਮਾ ਦੀ ਲਾਸ਼ ਦੇ ਦੋ ਟੁਕੜੇ ਹੋ ਗਏ। ਭਾਵੇਂ ਪੁਲੀਸ ਇਸ ਘਟਨਾ ਨੂੰ ਹਾਦਸਾ ਦੱਸ ਰਹੀ ਹੈ ਪਰ ਮੌਕੇ ਤੋਂ ਮਿਲੀ ਸੀਸੀਟੀਵੀ ਫੁਟੇਜ ਹੈੱਡ ਕਾਂਸਟੇਬਲ ਅਜੈ ਸ਼ਰਮਾ ਦੇ ਕਤਲ ਦਾ ਸੰਕੇਤ ਦੇ ਰਹੀ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਹਾਦਸਾ ਨਹੀਂ ਸਗੋਂ ਕਤਲ ਹੈ। ਪਰ ਅਧਿਕਾਰੀ ਇਸ ਮਾਮਲੇ ਵਿੱਚ ਪੂਰੀ ਤਰ੍ਹਾਂ ਚੁੱਪ ਹਨ।
ਫਿਲਹਾਲ ਮ੍ਰਿਤਕ ਅਜੈ ਸ਼ਰਮਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਖਰੜ ਦੀ ਮੋਰਚਰੀ ‘ਚ ਰਖਵਾਇਆ ਗਿਆ ਹੈ। ਮ੍ਰਿਤਕ ਦਾ ਅੱਜ ਪੋਸਟਮਾਰਟਮ ਕੀਤਾ ਜਾਵੇਗਾ। ਅਜੇ ਸ਼ਰਮਾ (ਬੈਲਟ ਨੰ-35) ਰੋਪੜ ਵਿੱਚ ਹੈੱਡ ਕਾਂਸਟੇਬਲ ਵਜੋਂ ਤਾਇਨਾਤ ਸਨ ਅਤੇ ਇਸ ਸਮੇਂ ਡੀਆਈਜੀ ਐਸਟੀਐਫ ਦੇ ਰੀਡਰ ਸਨ। ਉਸ ਦਾ ਘਰ ਆਰੀਆ ਕਾਲਜ ਰੋਡ ਖਰੜ ਵਿਖੇ ਦੱਸਿਆ ਜਾ ਰਿਹਾ ਹੈ, ਜਿੱਥੇ ਉਹ ਆਪਣੇ ਪਰਿਵਾਰ ਸਮੇਤ ਰਹਿੰਦਾ ਸੀ। ਸਵੇਰ ਤੋਂ ਹੀ ਸ਼ਹਿਰ ‘ਚ ਅਜੇ ਸ਼ਰਮਾ ਦੇ ਖੁਦਕੁਸ਼ੀ ਕਰਨ ਦੀ ਚਰਚਾ ਸੀ। ਪਰ ਡੀਐਸਪੀ ਖਰੜ ਗੁਰਚਰਨ ਸਿੰਘ, ਐਸਐਚਓ ਬਲੌਂਗੀ ਰਾਜਪਾਲ ਸਿੰਘ ਦੀ ਟੀਮ ਜਾਂਚ ਲਈ ਮੌਕੇ ’ਤੇ ਤਾਇਨਾਤ ਸੀ।
ਅਜੈ ਨੂੰ ਰਾਤ 9.54 ‘ਤੇ ਇਕ ਦੋਸਤ ਨਾਲ ਲਿਫਟ ‘ਚ ਦੇਖਿਆ ਗਿਆ
ਏਟੀਐਸ ਸੁਸਾਇਟੀ ਦੀ ਲਿਫਟ ਵਿੱਚ ਲੱਗੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਰਾਤ 9:54 ਵਜੇ ਹੈੱਡ ਕਾਂਸਟੇਬਲ ਅਜੈ ਸ਼ਰਮਾ ਨੂੰ ਆਪਣੇ ਦੋਸਤ ਸੰਜੇ ਨਾਲ ਲਿਫਟ ਵਿੱਚ 25ਵੀਂ ਮੰਜ਼ਿਲ ’ਤੇ ਜਾਂਦਾ ਦੇਖਿਆ ਗਿਆ। ਦੋਵੇਂ ਲਿਫਟ ‘ਚ ਮੌਜੂਦ ਸਨ। ਲਿਫਟ ਦੇ ਬਾਹਰ ਕੈਮਰਾ ਨਾ ਹੋਣ ਕਾਰਨ ਬਾਹਰੋਂ ਆਈ ਫੁਟੇਜ ਪੂਰੀ ਤਰ੍ਹਾਂ ਕਲੀਅਰ ਨਹੀਂ। ਪੁਲਿਸ ਜਾਂਚ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਅਜੇ ਸ਼ਰਮਾ ਦੀ ਮੌਤ ਤੜਕੇ 3 ਵਜੇ ਦੇ ਕਰੀਬ ਹੋਈ ਦੱਸੀ ਜਾਂਦੀ ਹੈ, ਪਰ ਤੜਕੇ 3.26 ਵਜੇ ਸੀ.ਸੀ.ਟੀ.ਵੀ. ਫੁਟੇਜ ‘ਚ ਅਜੇ ਸ਼ਰਮਾ ਦਾ ਦੋਸਤ ਸੰਜੇ ਇਕੱਲਾ ਹੀ ਅਜੈ ਦੀ ਸਿਲਵਰ ਰੰਗ ਦੀ ਸਵਿਫ਼ਟ ਲੈ ਕੇ ਜਾਂਦਾ ਦਿਖਾਈ ਦਿੱਤਾ। ਉਸ ਸਮੇਂ ਅਜੇ ਉਸ ਦੇ ਨਾਲ ਨਹੀਂ ਸੀ।
ਫਿਲਹਾਲ ਪੁਲਿਸ ਨੇ ਘਟਨਾ ਦੀ ਸਾਰੀ ਸੀਸੀਟੀਵੀ ਫੁਟੇਜ ਹਾਸਲ ਕਰ ਲਈ ਹੈ। ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਸੀਸੀਟੀਵੀ ਫੁਟੇਜ ‘ਚ ਇਸ ਗੱਲ ਦਾ ਖੁਲਾਸਾ ਅਜੇ ਸ਼ਰਮਾ ਦੇ ਨਾਲ ਉਸ ਦਾ ਦੋਸਤ ਸੰਜੇ ਸਾਥੀ ਵੀ ਸੀ। ਇਸ ਦੇ ਨਾਲ ਹੀ ਏ.ਟੀ.ਐਸ. ਕੋਲ ਦੋ ਐਂਟਰੀ ਗੇਟ ਹਨ। ਇਕ ਗੇਟ ‘ਤੇ ਐਪ ਸਿਸਟਮ ਤੋਂ ਐਂਟਰੀ ਹੁੰਦੀ ਹੈ, ਉਥੋਂ ਅਜੇ ਸ਼ਰਮਾ ਨੇ ਦਾਖਲ ਨਹੀਂ ਕੀਤਾ। ਦੂਜੇ ਗੇਟ ‘ਤੇ ਜਿੱਥੋਂ ਉਹ ਦਾਖਲ ਹੋਇਆ ਸੀ, ਉਥੇ ਦਸਤੀ ਐਂਟਰੀ ਹੈ ਪਰ ਰਜਿਸਟਰ ਵਿਚ ਕੋਈ ਐਂਟਰੀ ਨਹੀਂ ਹੈ।
