August 18, 2022

Aone Punjabi

Nidar, Nipakh, Nawi Soch

ਮੋਹਾਲੀ ਪੁਲਿਸ ਨੇ ਲਾਰੈਂਸ ਬਿਸ਼ਨੋਈ ਅਤੇ ਕੈਨੇਡਾ ਸਥਿਤ ਹੈਂਡਲਰ ਸਤਵਿੰਦਰ ਸਿੰਘ ਉਰਫ ਗੋਲਡੀ ਬਰਾੜ ਗਰੁੱਪ ਦੇ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

1 min read

 ਮੋਹਾਲੀ ਪੁਲਿਸ ਵੱਲੋਂ ਐਕਟਿਵ ਗੈਗਸਟਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਚਲਦਿਆਂ ਵੱਡੀ ਸਫਲਤਾ ਪ੍ਰਾਪਤ ਹੋਈ ਹੈ। ਦਰਅਸਲ, ਮੋਹਾਲੀ ਪੁਲਿਸ ਨੇ ਕੇਨੈਡਾ ਬੈਠੇ ਵਿਦੇਸ਼ੀ ਹੈਂਡਲਰ ਸਤਵਿੰਦਰ ਸਿੰਘ ਉਰਫ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਗੁਰੱਪ ਦੇ ਦੋ ਐਕਟਿਵ ਗੈਗਸਟਰਾਂ ਨੂੰ ਗ੍ਰਿਫਤਾਰ ਕੀਤਾ ਅਤੇ ਬਿਸਨੋਈ ਗਰੁੱਪ ਨੂੰ ਪੂਰੇ ਪੰਜਾਬ ਵਿਚ ਚਲਾ ਰਹੇ ਮਨਪ੍ਰੀਤ ਸਿੰਘ ਉਰਫ ਮੰਨਾ ਪੁੱਤਰ ਸੁਖਮੰਦਰ ਸਿੰਘ ਅਤੇ ਉਸਦੇ ਨੇੜਲੇ ਸਾਥੀ ਗੁਰਪ੍ਰੀਤ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਨੇੜੇ ਦਾਣਾ ਮੰਡੀ ਭੀਖੀ, ਜਿਲਾ ਮਾਨਸਾ ਨੂੰ ਬੀਤੀ ਰਾਤ ਗ੍ਰਿਫਤਾਰ ਕਰਕੇ ਉਸਦੇ ਕਬਜੇ ਵਿੱਚੋਂ ਦੋ ਪਿਸਤੌਲ ਸਮੇਤ ਐਮੂਨੀਸ਼ਨ ਅਤੇ ਇਕ ਚਿੱਟੇ ਰੰਗ ਦੀ ਸਫਾਰੀ ਗੱਡੀ ਬਰਾਮਦ ਕੀਤੀ।

Top crime stories of the week: Woman's headless body found inside cottage,  NCB seizes drugs worth Rs 13 crore

ਸੀਨੀਆਰ ਪੁਲਿਸ ਕਪਤਾਨ, ਮੋਹਾਲੀ ਨੇ ਪੁਲਿਸ ਦੀ ਕਾਰਵਾਈ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 04.04.2022 ਨੂੰ ਮੋਹਾਲੀ ਪੁਲਿਸ ਨੂੰ ਟੈਕਨੀਕਲ ਅਤੇ ਮੈਨੂਅਲ ਇਨਪੁਟ ਮਿਲੀ ਕਿ ਲਾਰੈਂਸ ਬਿਸਨੋਈ ਅਤੇ ਸਤਵਿੰਦਰ ਸਿੰਘ ਉਰਫ ਗੋਲਡੀ ਬਰਾੜ ਦਾ ਜੇਲ ਵਿਚ ਬੈਠਾ ਸਾਥੀ ਮਨਪ੍ਰੀਤ ਸਿੰਘ ਮੰਨਾ ਪੁੱਤਰ ਸੁਖਮੰਦਰ ਸਿੰਘ ਵਾਸੀ ਤਲਵੰਡੀ ਸਾਬੋ ਬਠਿੰਡਾ ਤੋਂ ਪੂਰੇ ਪੰਜਾਬ ਵਿਚ ਆਪਣਾ ਗੈਂਗ ਅਪਰੇਟ ਕਰ ਰਿਹਾ ਹੈ, ਜਿਸ ਦੇ ਸਾਥੀ ਟਰਾਈਸਿਟੀ ਏਰੀਆ ਵਿੱਚ ਟਿਕਾਣੇ ਬਣਾਉਣ ਲੱਗੇ ਹੋਏ ਹਨ। ਜਿਸ ਤੇ ਸਥਾਨਕ ਪੁਲਿਸ ਨੇ ਮੁਕੱਦਮਾ ਨੰਬਰ 90/2021 ਅ/ਧ 25 ਅਸਲਾ ਐਕਟ ਥਾਣਾ ਸਦਰ ਕੁਰਾਲੀ ਵਿੱਚ ਲੋੜੀਂਦੇ ਗੈਂਗਸਟਰ ਮਨਪ੍ਰੀਤ ਸਿੰਘ ਉਰਫ ਮੰਨਾ ਨੂੰ ਜਦੋਂ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਪੁਲਿਸ ਰਿਮਾਂਡ ਦੌਰਾਨ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ ਤਾਂ ਮਨਪ੍ਰੀਤ ਸਿੰਘ ਮੰਨਾ ਨੇ ਪੁਲਿਸ ਨੂੰ ਉਸਦੇ ਗੁਰੱਪ ਦੀਆ ਕਰੀਮੀਨਲ ਯੋਜਨਾਵਾਂ ਬਾਰੇ ਦੱਸਿਆ ਅਤੇ ਇਹ ਵੀ ਦੱਸਿਆ ਕਿ ਕੇਨੈਡਾ ਵਿੱਚ ਬੈਠੇ ਗੋਲਡੀ ਬਰਾੜ ਨੇ ਉਸਨੂੰ ਅਤੇ ਉਸਦੇ ਸਾਥੀਆਂ ਨੂੰ ਗੁਰੂਗ੍ਰਾਮ ਦੇ ਨੇੜੇ ਤੋਂ 3 ਪਿਸਤੌਲ ਦਵਾਏ ਸਨ, ਜਿਹਨਾਂ ਵਿੱਚ ਇੱਕ 30 ਬੋਰ, ਇੱਕ 32 ਬੋਰ ਅਤੇ ਇੱਕ 315 ਬੋਰ ਦਾ ਸੀ ਅਤੇ ਮੰਨੇ ਨੇ ਦੌਰਾਨੇ ਪੁੱਛਗਿੱਛ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਗਰੁੱਪ ਦੇ ਟਾਰਗੇਟਾਂ ਬਾਰੇ ਅਹਿਮ ਜਾਣਕਾਰੀ ਦਿੱਤੀ।

ਲਾਰੈਂਸ ਬਿਸ਼ਨੋਈ ਗਿਰੋਹ ਦੇ ਦੋ ਗੁਰਗੇ ਹਥਿਆਰਾਂ ਸਮੇਤ ਗ੍ਰਿਫ਼ਤਾਰ

ਉਨ੍ਹਾਂ ਅੱਗੇ ਦੱਸਿਆ ਕਿ ਮਨਪ੍ਰੀਤ ਸਿੰਘ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ ‘ਤੇ ਪੁਲਿਸ ਨੇ ਡੂੰਘਾਈ ਨਾਲ ਜਾਂਚ ਕੀਤੀ ਤੇ ਇਸ ਗਿਰੋਹ ਦੇ ਖਿਲਾਫ ਮੁਕੱਦਮਾ ਨੰਬਰ 74/2022 ਅਧੀਨ 25 ਅਧੀਨ ਧਾਰਾ 7 ਆਈ. , ਆਰਮਜ਼ ਐਕਟ ਦੀ 8 ਧਾਰਾ ਥਾਣਾ ਸਦਰ ਖਰੜ ਦਰਜ ਕਰ ਕੇ ਜਲਵਾਯੂ ਟਾਵਰ ਨੇੜੇ ਨਾਕਾਬੰਦੀ ਦੌਰਾਨ ਲਾਰੈਂਸ ਬਿਸਨੋਈ ਗਰੁੱਪ ਦੇ ਮਨਪ੍ਰੀਤ ਸਿੰਘ ਮੰਨਾ ਦੇ ਕਰੀਬੀ ਸਾਥੀ ਗੁਰਪ੍ਰੀਤ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਦਾਣਾ ਮੰਡੀ ਭੀਖੀ, ਮਾਨਸਾ ਨੂੰ ਗ੍ਰਿਫ਼ਤਾਰ ਕੀਤਾ ਤੇ ਇਕ ਚਿੱਟੇ ਰੰਗ ਦੀ ਟਾਟਾ ਕਾਰ ਵੀ ਬਰਾਮਦ ਕੀਤੀ। ਪੁਲਿਸ ਨੇ ਉਸ ਕੋਲੋਂ 06 ਜਿੰਦਾ ਕਾਰਤੂਸ ਸਮੇਤ 7.62 ਐਮਐਮ (32 ਬੋਰ) ਅਤੇ 315 ਬੋਰ ਦਾ ਪਿਸਤੌਲ ਸਮੇਤ 02 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਗੁਰਪ੍ਰੀਤ ਸਿੰਘ ਉਤੇ ਪਹਿਲਾਂ ਵੀ ਕੇਸ ਚੱਲ ਰਹੇ ਸਨ। ਜੇਲ੍ਹ ਵਿੱਚ ਆਪਣੇ ਕਾਰਜਕਾਲ ਦੌਰਾਨ ਉਹ ਲਾਰੈਂਸ ਬਿਸ਼ਨੋਈ ਗਰੁੱਪਾਂ ਦੇ ਵੱਖ-ਵੱਖ ਗੈਂਗਸਟਰਾਂ ਨਾਲ ਸਬੰਧਾਂ ਵਿੱਚ ਆਇਆ। ਉਸ ਕੋਲੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੂੰ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।ਗੁਰਪ੍ਰੀਤ ਸਿੰਘ ਪਹਿਲਾਂ ਵੀ ਇੱਕ ਕਤਲ ਕੇਸ ਨੰਬਰ 116, ਮਿਤੀ 28.11.2014, ਅਧੀਨ ਧਾਰਾ 302, 427, 148, 149 ਆਈ.ਪੀ.ਸੀ., ਥਾਣਾ ਭੀਖੀ, ਜਿਲ੍ਹਾ ਮਾਨਸਾ ਵਿੱਚ 2014 ਤੋਂ 2020 ਤੱਕ ਪੰਜਾਬ ਦੀਆਂ ਵੱਖ ਵੱਖ ਜੇਲਾਂ ਵਿੱਚ ਬੰਦ ਰਿਹਾ ਹੈ, ਇਸ ਸਮੇਂ ਦੌਰਾਨ ਇਸਨੇ ਲਾਰੈਂਸ ਬਿਸ਼ਨੋਈ ਗਰੁੱਪ ਦੇ ਗੈਂਗਸਟਰਾਂ ਨਾਲ ਰਾਬਤਾ ਕਾਇਮ ਕਰ ਲਿਆ ਹੈ। ਜਿਸ ਪਾਸੋਂ ਅੱਗੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੂੰ ਹੋਰ ਵੀ ਅਹਿਮ ਇੰਕਸਾਫ ਦੀ ਉਮੀਦ ਹੈ।

Leave a Reply

Your email address will not be published. Required fields are marked *