June 15, 2021

Aone Punjabi

Nidar, Nipakh, Nawi Soch

ਮੌਸਮ ਵਿਭਾਗ ਵੱਲੋਂ ਔਂਰੇਂਜ ਅਲਰਟ ਜਾਰੀ, ਤੂਫਾਨ ਦਾ ਖਤਰਾ

1 min read

Meteorological department issues orange alert, Cyclone Tauktae

ਚੱਕਰਵਾਤੀ ਤੂਫ਼ਾਨ ਤਾਊਤੇ ਨੇ ਦੇਸ਼ ‘ਚ ਤਬਾਹੀ ਮਚਾਈ ਹੋਈ ਹੈ। ਇਸ ਦਾ ਅਸਰ ਹਰਿਆਣਾ ਤੇ ਪੰਜਾਬ ਦੇ ਕੁਝ ਹਿੱਸਿਆਂ ‘ਚ ਵੀ ਦੇਖਣ ਨੂੰ ਮਿਲੇਗਾ। ਇਸ ਸਬੰਧੀ ਮੌਸਮ ਵਿਭਾਗ ਨੇ ਅਲਰਟ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਅਨੁਸਾਰ 20 ਮਈ ਤਕ ਹਰਿਆਣਾ ‘ਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ।19 ਤੇ 20 ਮਈ ਨੂੰ ਭਾਰੀ ਬਾਰਸ਼ ਹੋ ਸਕਦੀ ਹੈ। ਕੁਝ ਥਾਵਾਂ ‘ਤੇ ਹਨ੍ਹੇਰੀ ਤੇ ਤੇਜ਼ੀ ਹਵਾਵਾਂ ਨਾਲ ਮੀਂਹ ਪੈ ਸਕਦਾ ਹੈ। ਮੌਸਮ ਮੰਗਲਵਾਰ ਰਾਤ ਤੋਂ ਬਦਲਣਾ ਸ਼ੁਰੂ ਹੋ ਜਾਵੇਗਾ। ਅਜਿਹੀ ਸਥਿਤੀ ‘ਚ ਮੀਂਹ ਪੈਣ ‘ਤੇ ਇਕ ਵਾਰ ਫਿਰ ਤਾਪਮਾਨ ‘ਚ ਗਿਰਾਵਟ ਆ ਸਕਦੀ ਹੈ ਤੇ ਗਰਮੀ ਤੋਂ ਵੀ ਰਾਹਤ ਮਿਲੇਗੀ।ਮੌਸਮ ਵਿਭਾਗ ਅਨੁਸਾਰ ਅਰਬ ਸਾਗਰ ‘ਚ ਚੱਕਰਵਾਤੀ ਤੂਫ਼ਾਨ ਤਾਊਤੇ ਕਾਰਨ ਨਮੀ ਵਾਲੀਆਂ ਹਵਾਵਾਂ ਗੁਜਰਾਤ ਤੇ ਰਾਜਸਥਾਨ ਦੇ ਰਸਤੇ ਹਰਿਆਣਾ ‘ਚ ਆਉਣਗੀਆਂ। ਇਸ ਦੇ ਨਾਲ ਹੀ ਪੱਛਮੀ ਗੜਬੜੀ ਦੇ ਅੰਸ਼ਕ ਪ੍ਰਭਾਵ ਕਾਰਨ ਸੂਬੇ ‘ਚ ਮੌਸਮ ਬਦਲੇਗਾ। ਇਸ ਦਾ ਅਸਰ 21 ਮਈ ਨੂੰ ਘਟਣ ਦੀ ਸੰਭਾਵਨਾ ਹੈ।
ਮੌਸਮ ਇਸ ਤਰ੍ਹਾਂ ਦਾ ਰਹੇਗਾ
18 ਮਈ – ਯੈਲੋ ਅਲਰਟ, ਤੇਜ਼ ਹਵਾਵਾਂ, ਦੇਰ ਰਾਤ ਹਲਕੀ ਬਾਰਸ਼
19 ਮਈ – ਔਂਰੈਂਜ ਅਲਰਟ, ਭਾਰੀ ਬਾਰਸ਼, ਭਾਰੀ ਬਾਰਸ਼ ਦੀ ਸੰਭਾਵਨਾ
20 ਮਈ – ਔਂਰੈਂਜ ਅਲਰਟ, ਤੂਫਾਨ, ਭਾਰੀ ਬਾਰਸ਼ ਦੀ ਭਵਿੱਖਬਾਣੀ
21 ਮਈ – ਹਲਕੇ ਬੱਦਲ, ਕਿਣਮ

Leave a Reply

Your email address will not be published. Required fields are marked *