ਮੰਗੂਵਾਲ ਫੁੱਟਬਾਲ ਕਲੱਬ ਦੇ ਖਿਡਾਰੀਆਂ ਨੂੰ ਵੰਡੀ ਸਮੱਗਰੀ
1 min read
ਮੰਗੂਵਾਲ ਐੱਫਸੀ ਦੇ ਖਿਡਾਰੀਆਂ ਨੂੰ ਟਰੇਨਿੰਗ ਸੈਸਨ ਤੋਂ ਬਾਅਦ ਸੋਹਣ ਸਿੰਘ ਖਟਕੜ ਅਤੇ ਪਰਮਜੀਤ ਕੌਰ ਖਟਕੜ ਵੱਲੋਂ ਗਰਾਊਂਡ ‘ਚ ਜਾ ਕੇ ਰਿਫਰੈਸਮੈਂਟ ਡਾਈਟ ਵੰਡੀ ਗਈ। ਇਸ ਦੌਰਾਨ ਮੌਕੇ ਫੁੱਟਬਾਲ ਕੋਚ ਸਰਬਜੀਤ ਮੰਗੂਵਾਲ ਸਰਬਾ ਨੇ ਦੱਸਿਆ ਕਿ ਇਨਾਂ੍ਹ ਦੇ ਪੁੱਤਰ ਗੁਰਵਿੰਦਰ ਸਿੰਘ ਖਟਕੜ ਅਤੇ ਮਨਵੀਰ ਸਿੰਘ ਖਟਕੜ ਦੋਵੇਂ ਯੂਐਸਏ ‘ਚ ਰਹਿੰਦੇ ਹਨ ਜੋ ਮਹੀਨੇ ‘ਚ ਦੋ ਵਾਰ ਡਾਈਟ ਦੇਣ ਲਈ ਸਹਿਯੋਗ ਭੇਜ ਰਹੇ ਹਨ। ਉਨਾਂ੍ਹ ਦੱਸਿਆ ਕਿ ਪਿੰਡ ਦੀ ਗਰਾਊਂਡ ‘ਚ ਮੌਜੂਦਾ ਸਰਪੰਚ ਕੇਵਲ ਸਿੰਘ ਖਟਕੜ ਨੇ 26 ਟਿਪਰ ਰੇਤਲੀ ਮਿੱਟੀ ਦੇ ਆਪਣੀ ਜੇਬ ‘ਚੋਂ ਪੈਸੇ ਦੇ ਕੇ ਪੁਆਏ ਗਏ ਹਨ, ਨੂੰ ਵਿਛਾ ਕੇ ਲੇਜਰ ਲੈਵਲ ਕਰਵਾਇਆ ਗਿਆ ਹੈ। ਉਨਾਂ੍ਹ ਦੱਸਿਆ ਨੇ ਕਿਹਾ ਕਿ ਉਹ ਕੈਨੇਡਾ ਤੋਂ ਵਾਪਿਸ ਪਰਤ ਕੇ ਬੱਚਿਆਂ ਦੀ ਫੁੱਟਬਾਲ ਪਨੀਰੀ ਨੂੰ ਫੁੱਟਬਾਲ ਅਕੈਡਮੀ ਦਾ ਜਾਗ ਲਗਾਇਆ ਸੀ, ਨੂੰ ਐੱਨਆਰਆਈਜ ਅਤੇ ਖਿਡਾਰੀਆਂ ਦੀ ਸਹਾਇਤਾ ਨਾਲ ਚਲਾਇਆ ਜਾ ਰਿਹਾ ਹੈ। ਹੁਣ ਵੀ ਉਹ ਗਰਾਉਂਡ ਦੀ ਸੰਭਾਲ ਲਈ ਰਹਿੰਦੀ ਬਾਊਂਡਰੀ ਅਤੇ ਆਪਣੇ ਉਸਤਾਦ ਨਰੰਜਣ ਮੰਗੂਵਾਲ ਭਗਤ ਜੀ ਦੀ ਯਾਦ ‘ਚ ਇੰਟਰੀ ਗੇਟ ਬਣਾਉਣ ਦਾ ਯਤਨ ਕਰਾਂਗੇ। ਜਿਸ ਲਈ ਅਸ਼ੋਕ ਸਰਮਾ ਮੰਗੂਵਾਲ ਕੈਨੇਡਾ ਨੇ ਸੁਝਾਅ ਦਿੱਤਾ ਸੀ। ਅੰਤ ਵਿਚ ਉਨਾਂ੍ਹ ਕਿਹਾ ਕਿ ਸਾਥੀ ਸੁਰਿੰਦਰ ਸਿੰਘ ਹੀਰ ਕੈਨੇਡਾ ਨੇ ਕਹਾਣੀਕਾਰ ਅਜਮੇਰ ਸਿੱਧੂ ਰਾਹੀਂ ਉਨਾਂ੍ਹ ਨੂੰ 15000 ਰੁਪਏ ਦਾ ਸਹਿਯੋਗ ਭੇਜਿਆ ਗਿਆ ਹੈ।
