January 30, 2023

Aone Punjabi

Nidar, Nipakh, Nawi Soch

ਯੂਕਰੇਨ ਤੋਂ ਭਾਰਤੀ ਨਾਗਰਿਕ ਪਹੁੰਚੇ ਅੰਮ੍ਰਿਤਸਰ ਹਵਾਈ ਅੱਡੇ  

1 min read

ਯੂਕਰੇਨ ਤੇ ਰੂਸ ਵਿਚਾਲੇ ਚੱਲ ਰਹੀ ਜੰਗ ਦੌਰਾਨ ਬਹੁਤ ਸਾਰੇ ਭਾਰਤੀ ਨਾਗਰਿਕ ਯੂਕ੍ਰੇਨ ਚ ਜੋ ਪੜ੍ਹਾਈ ਕਰਨਗੇ ਸੀ ਉਹ ਫਸੇ ਹੋਏ ਹਨ ਅਤੇ ਦੂਜੇ ਪਾਸੇ ਜਿਥੇ ਬਹੁਤ ਸਾਰੇ ਹੁਣ ਭਾਰਤੀ ਨਾਗਰਿਕ ਯੂਕਰੇਨ ਜਾ ਕੇ ਯੂਕਰੇਨ ਦਾ ਸਾਥ ਦੇਣ ਦੀਆਂ ਗੱਲਾਂ ਕਰ ਰਹੇ ਹਨ ਅਤੇ ਇਸੇ ਵਿਚਾਲੇ     ਭਾਰਤ ਸਰਕਾਰ ਵੱਲੋਂ ਲਗਾਤਾਰ ਹੀ ੳੁਨ੍ਹਾਂ ਬੱਚਿਅਾਂ ਨੂੰ ਭਾਰਤ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ  ਜਿਸ ਦੇ ਚਲਦੇ ਅੱਜ ਕੁਝ ਵਿਦਿਆਰਥੀ ਯੂਕਰੇਨ ਤੋਂ ਭਾਰਤ ਪਹੁੰਚੇ ਅਤੇ ਓ ਅੰਮ੍ਰਿਤਸਰ ਇੰਟਰਨੈਸ਼ਨਲ ਹਵਾਈ ਅੱਡੇ ਤੇ ਪਹੁੰਚੇ  ਇਸ ਦੌਰਾਨ ਉਨ੍ਹਾਂ ਵਿਦਿਆਰਥੀਆਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਢੋਲ ਨਗਾੜਿਆਂ ਦੇ ਨਾਲ ਆਪਣੇ ਬੱਚਿਆਂ ਦਾ ਸਵਾਗਤ ਕੀਤਾ ਗਿਆ  ਇਸ ਦੌਰਾਨ ਜਦੋਂ ਯੂਕ੍ਰੇਨ ਤੋਂ ਆਏ ਵਿਦਿਆਰਥੀ ਆਪਣੇ ਮਾਂ ਪਿਓ ਨਾਲ ਮਿਲੇ ਤਾਂ ਕਾਫੀ ਭਾਵੁਕ ਵੀ ਦਿਖਾਈ ਦਿੱਤੇ  ਬੱਚਿਆਂ ਦੇ ਮਾਪਿਆਂ ਵੱਲੋਂ ਆਪਣੇ ਬੱਚਿਆਂ ਦੇ ਗਲਾਂ ਚ ਫੁੱਲਾਂ ਦੇ ਹਾਰ ਪਾ ਕੇ ਅਤੇ ਉਨ੍ਹਾਂ ਦੇ ਮੂੰਹ ਮਿੱਠਾ ਕਰਾ ਕੇ ਸਵਾਗਤ ਕੀਤਾ ਗਿਆ ਤੇ ਇਸ ਦੌਰਾਨ ਯੂਕਰੇਨ ਤੋਂ ਆਏ ਵਿਦਿਆਰਥੀਆਂ ਨੇ ਕਿਹਾ ਕਿ ਯੂਕਰੇਨ ਦੇ ਵਿੱਚ ਬਦ ਤੋਂ ਬਦਤਰ ਹਾਲਾਤ ਹੁੰਦੇ ਜਾ ਰਹੇ ਹਨ ਉਨ੍ਹਾਂ ਕਿਹਾ ਕਿ ਜੋ ਪਹਿਲੇ ਦਿਨ ਭਾਰਤੀ ਨਾਗਰਿਕਾਂ ਨੂੰ ਮਾਰਨ ਵਾਲੀ ਖਬਰ ਸਾਹਮਣੇ ਆਈ ਸੀ ਉਹ ਹਮਲਾ ਰਸ਼ੀਆ ਦੀ ਫੌਜ ਨੇ ਕੀਤਾ ਸੀ ਇਸ ਦੌਰਾਨ ਕਿਹਾ ਕਿ ਅਸੀਂ ਡਰੇ ਨਹੀਂ ਉਨ੍ਹਾਂ ਕਿਹਾ ਕਿ ਸਾਡੇ ਲਾਗੇ ਬੰਬ ਡਿੱਗਣ ਦੀਆਂ ਆਵਾਜ਼ਾਂ ਆਉਂਦੀਆਂ ਸਨ ਲੇਕਿਨ ਅਸੀਂ ਬਿਨਾਂ ਡਰੇ ਆਪਣੇ ਲਕਸ਼ ਵੱਲ ਵਧਦੇ ਗਏ ਤੇ ਅਸੀਂ ਸਹੀ ਸਲਾਮਤ ਅੱਜ ਭਾਰਤ ਪਹੁੰਚੇ ਹਾਂ  ਇਸ ਦੌਰਾਨ ਵਿਦਿਆਰਥੀਆਂ ਨੇ ਕਿਹਾ ਕਿ ਲਗਪਗ ਉਨ੍ਹਾਂ ਦੇ ਸਾਰੇ ਸਾਥੀ ਹੁਣ ਭਾਰਤ ਵਾਪਸ ਆ ਰਹੇ ਹਨ ਅਤੇ ਉਹ ਵੀ ਉਨ੍ਹਾਂ ਦੇ ਰਹਿੰਦੇ ਸਾਥੀ ਵੀ ਬਹੁਤ ਜਲਦ ਭਾਰਤ ਪਹੁੰਚ ਜਾਣਗੇ  
Leave a Reply

Your email address will not be published. Required fields are marked *