ਯੂਕਰੇਨ ਦੀ ਰਾਜਧਾਨੀ ਕੀਵ ਚ ਭਾਰਤੀ ਵਿਦਿਆਰਥੀ ਹਰਜੋਤ ਸਿੰਘ ਦੇ ਭੱਜਣ ਦੀ ਕੋਸ਼ਿਸ਼ ਦੌਰਾਨ ਵੱਜੀ ਗੋਲੀ
1 min read
ਯੂਕਰੇਨ ਦੀ ਰਾਜਧਾਨੀ ਕੀਵ ਤੋਂ ਭੱਜਣ ਦੀ ਕੋਸ਼ਿਸ਼ ਦੌਰਾਨ ਉਸਨੂੰ ਦੋ ਗੋਲੀਆਂ ਮਾਰੀਆ ਗਈਆਂ। ਇੱਕ ਗੋਲੀ ਉਸਦੇ ਮੋਢੇ ਉੱਤੇ ਲੱਗੀ ਅਤੇ ਭੱਜਣ ਦੀ ਕੋਸ਼ਿਸ਼ ਦੌਰਾਨ ਕਈ ਵਾਰ ਡਿੱਗਣ ਕਾਰਨ ਉਸਦੀ ਲੱਤ ਟੁੱਟ ਗਈ ਸੀ।
ਕੀਵ ਸਿਟੀ ਹਸਪਤਾਲ ਤੋਂ ਐਨਡੀਟੀਵੀ ਨਾਲ ਗੱਲਬਾਤ ਦੌਰਾਨ ਹਰਜੋਤ ਬੋਲਦਿਆਂ ਹਰਜੋਤ ਸਿੰਘ ਨੇ ਕਿਹਾ, “ਗੋਲੀ ਮੇਰੇ ਮੋਢੇ ਤੋਂ ਅੰਦਰ ਗਈ। ਉਨ੍ਹਾਂ ਨੇ ਮੇਰੀ ਛਾਤੀ ਵਿੱਚੋਂ ਇੱਕ ਗੋਲੀ ਕੱਢੀ… ਮੇਰੀ ਲੱਤ ਟੁੱਟ ਗਈ।”
