July 6, 2022

Aone Punjabi

Nidar, Nipakh, Nawi Soch

ਯੂਕ੍ਰੇਨ ‘ਚ ਰੂਸ ਨਾਲ ਜੰਗ ਦੇ ਪਹਿਲੇ ਦਿਨ 137 ਲੋਕ ਮਾਰੇ ਗਏ।

1 min read

ਰਾਜਧਾਨੀ ਕੀਵ ਦੇ ਬਿਲਕੁਲ ਨੇੜੇ ਸਥਿਤ ਚਰਨੋਬਲ ਪ੍ਰਮਾਣੂ ਸਾਈਟ ਹੁਣ ਮਾਸਕੋ ਦੇ ਕੰਟਰੋਲ ‘ਚ ਹੈ। ਜ਼ਿਕਰਯੋਗ ਹੈ ਕਿ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਯੂਰਪ ‘ਚ ਸਭ ਤੋਂ ਵੱਡੀ ਫੌਜੀ ਕਾਰਵਾਈ ਦੇ ਹਿੱਸੇ ਵਜੋਂ ਰੂਸ ਨੇ ਯੂਕ੍ਰੇਨ ‘ਤੇ ਤਿੰਨ ਪਾਸਿਓਂ ਹਮਲਾ ਕੀਤਾ ਹੈ, ਜਿਸ ਨਾਲ ਇੱਥੋਂ ਦੀ ਸੁਰੱਖਿਆ ਵਿਵਸਥਾ ਪੂਰੀ ਤਰ੍ਹਾਂ ਹਿੱਲ ਗਈ ਹੈ। ਇਸ ਦੌਰਾਨ ਯੂਕ੍ਰੇਨ ਨੇ ਵੀਰਵਾਰ ਨੂੰ ਸੰਯੁਕਤ ਰਾਸ਼ਟਰ ਨੂੰ ਤੁਰੰਤ ਮਨੁੱਖੀ ਅਧਿਕਾਰ ਪ੍ਰੀਸ਼ਦ ਦੀ ਬੈਠਕ ਬੁਲਾਉਣ ਦੀ ਮੰਗ ਕੀਤੀ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਯੂਕ੍ਰੇਨ ‘ਚ ਫੌਜੀ ਕਾਰਵਾਈ ਤੁਰੰਤ ਬੰਦ ਕਰਨ ਲਈ ਕਿਹਾ ਹੈ। ਦੱਸ ਦਈਏ ਕਿ ਯੂਕ੍ਰੇਨ ‘ਤੇ ਰੂਸੀ ਹਮਲੇ ਖਿਲਾਫ਼ ਖਰੜੇ ‘ਤੇ ਸ਼ੁੱਕਰਵਾਰ ਨੂੰ UNSC ‘ਚ ਵੋਟਿੰਗ ਹੋਵੇਗੀ। ਇਸ ਦੇ ਨਾਲ ਹੀ ਨਾਟੋ ਐਮਰਜੈਂਸੀ ਸੰਮੇਲਨ ਵੀ ਕਰਵਾਏਗਾ।

ਅਪ੍ਰੈਲ 1986 ‘ਚ, ਚਰਨੋਬਲ ਪ੍ਰਮਾਣੂ ਪਲਾਂਟ ‘ਚ ਦੁਨੀਆ ਦਾ ਸਭ ਤੋਂ ਘਾਤਕ ਪ੍ਰਮਾਣੂ ਹਾਦਸਾ ਹੋਇਆ। ਧਮਾਕੇ ਤੋਂ ਬਾਅਦ ਪੂਰੇ ਯੂਰਪ ‘ਚ ਰੇਡੀਏਸ਼ਨ ਫੈਲ ਗਈ। ਇਹ ਪਲਾਂਟ ਦੇਸ਼ ਦੀ ਰਾਜਧਾਨੀ ਕੀਵ ਤੋਂ 130 ਕਿਲੋਮੀਟਰ ਉੱਤਰ ‘ਚ ਸਥਿਤ ਹੈ। ਜਿਸ ਰਿਐਕਟਰ ਵਿਚ ਧਮਾਕਾ ਹੋਇਆ ਸੀ, ਉਸ ਨੂੰ ਰੇਡੀਏਸ਼ਨ ਲੀਕ ਹੋਣ ਤੋਂ ਰੋਕਣ ਲਈ ਸੁਰੱਖਿਆ ਯੰਤਰ ਨਾਲ ਢਕਿਆ ਗਿਆ ਹੈ ਅਤੇ ਪੂਰੇ ਪਲਾਂਟ ਨੂੰ ਅਸਮਰੱਥ ਕਰ ਦਿੱਤਾ ਗਿਆ ਹੈ।ਰਜਿਸਟ੍ਰੇਸ਼ਨ 27 ਫਰਵਰੀ ਤਕ ਕਰਵਾਈ ਜਾ ਸਕਦੀ ਹੈ। ਯੂਕ੍ਰੇਨ ‘ਚ ਕੁੱਲ 6000 ਚੀਨੀ ਨਾਗਰਿਕ ਹਨ74 ਮਿਲਟਰੀ ਬੇਸ ਤੇ 11 ਏਅਰਬੇਸ ਨਸ਼ਟ ਕਰ ਦਿੱਤੇ ਗਏ। ਹਾਲਾਂਕਿ, ਰੂਸ ਨੇ ਯੂਕ੍ਰੇਨ ਦੇ ਪੰਜ ਰੂਸੀ ਜਹਾਜ਼ਾਂ ਅਤੇ ਕਈ ਟੈਂਕਾਂ ਨੂੰ ਤਬਾਹ ਕਰਨ ਦੇ ਦਾਅਵਿਆਂ ਤੋਂ ਇਨਕਾਰ ਕੀਤਾ ਹੈ। ਰੂਸੀ ਫੌਜ ਨੇ ਚਰਨੋਬਲ ਪ੍ਰਮਾਣੂ ਪਲਾਂਟ ‘ਤੇ ਕਬਜ਼ਾ ਕਰ ਲਿਆ ਹੈ। ਯੂਕ੍ਰੇਨ ਦੇ ਫੌਜੀ ਅੱਡੇ ਰੂਸੀ ਹਮਲੇ ਦਾ ਸ਼ੁਰੂਆਤੀ ਨਿਸ਼ਾਨਾ ਬਣ ਗਏ। ਕੁਝ ਘੰਟਿਆਂ ਦੇ ਅੰਦਰ ਰੂਸੀ ਹਵਾਈ ਹਮਲਿਆਂ ਦੁਆਰਾ ਯੂਕ੍ਰੇਨ ‘ਚਚ 74 ਫੌਜੀ ਟਿਕਾਣਿਆਂ ਤੇ 11 ਏਅਰਬੇਸ ਨੂੰ ਤਬਾਹ ਕਰ ਦਿੱਤਾ ਗਿਆ।ਰੂਸ ਨੇ ਬਾਗੀਆਂ ਦੇ ਕਬਜ਼ੇ ਵਾਲੇ ਡੋਨਬਾਸ, ਬੇਲਾਰੂਸ ਅਤੇ ਕਾਲੇ ਸਾਗਰ ਤੋਂ ਯੂਕਰੇਨ ‘ਤੇ ਹਮਲਾ ਕੀਤਾ ਹੈ।

Leave a Reply

Your email address will not be published. Required fields are marked *