July 6, 2022

Aone Punjabi

Nidar, Nipakh, Nawi Soch

ਯੂਕ੍ਰੇਨ ‘ਚ ਵਿਗੜੇ ਹਾਲਾਤ ਭਾਰਤ ਦੇ ਹਜ਼ਾਰਾਂ ਵਿਦਿਆਰਥੀਆਂ ਤੇ ਹੋਰ ਭਾਰਤੀ ਨਾਗਰਿਕਾਂ ਦੀਆਂ ਮੁਸ਼ਕਿਲਾਂ ਵਧ ਗਈਆਂ

1 min read

ਏਅਰਲਾਈਨਜ਼ ਕੰਪਨੀਆਂ ਦੀਆਂ ਟਿਕਟਾਂ ਜੋ 25 ਹਜ਼ਾਰ ਰੁਪਏ ‘ਚ ਮਿਲਦੀਆਂ ਸਨ, ਹੁਣ ਉਨ੍ਹਾਂ ਦੇ 50,000 ਤੋਂ ਇਕ ਲੱਖ ਰੁਪਏ ਤਕ ਵਸੂਲੇ ਜਾ ਰਹੇ ਹਨ।

ਰੂਸ ਤੇ ਯੂਕ੍ਰੇਨ ਵਿਚਾਲੇ ਫੌਜੀ ਤਣਾਅ ਦੇ ਚੱਲਦਿਆਂ ਬਹੁਤ ਸਾਰੇ ਪੰਜਾਬੀ ਵਿਦਿਆਰਥੀਆਂ ਸਣੇ ਅਨੇਕ ਭਾਰਤੀ ਉਥੇ ਫਸੇ ਹੋਏ ਹਨ। ਹੁਣ ਤਕ ਚਾਰ ਪੰਜਾਬੀ ਵਿਦਿਆਰਥੀ ਡਾਢੀਆਂ ਔਕਡ਼ਾਂ ਝੱਲਦਿਆਂ ਖੱਜਲ-ਖੁਆਰ ਹੋ ਕੇ ਪਰਤ ਚੁੱਕੇ ਹਨ। ਦੋ ਵਿਦਿਆਰਥੀ ਮਨਿੰਦਰ ਸਿੰਘ ਅਤੇ ਨਿਤਿਨ ਸ਼ਰਮਾ ਮਾਨਸਾ ਜ਼ਿਲ੍ਹੇ ਦੇ ਬਰੇਟਾ ਕਸਬੇ ਦੇ ਹਨ ਤੇ ਦੋ ਪਟਿਆਲਾ ਤੇ ਨਾਭਾ ਦੇ ਹਨ।

ਬਰੇਟਾ ਦੇ ਨਿਤਿਨ ਸ਼ਰਮਾ ਨੇ ‘ਪੰਜਾਬੀ ਜਾਗਰਣ’ ਨਾਲ ਆਪਣੇ ਤਲਖ਼ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਯੂਕ੍ਰੇਨ ’ਚ ਜ਼ਿਆਦਾਤਰ ਉਡਾਣਾਂ ਰੱਦ ਹੋ ਚੁੱਕੀਆਂ ਹਨ। ਇਸੇ ਲਈ ਉਥੇ ਫਸੇ ਪ੍ਰਵਾਸੀ ਭਾਰਤੀ ਹੁਣ ਉਥੋਂ ਨਿਕਲਣ ਲਈ ਤਰਸ ਰਹੇ ਹਨ। ਉਨ੍ਹਾਂ ਨੇ ਉਥੋਂ ਇੱਕ ਵਿਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਸੀ ਪਰ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਉਥੋਂ ਕੱਢਣ ਲਈ ਹਾਲੇ ਤੱਕ ਕੋਈ ਇੰਤਜ਼ਾਮ ਨਹੀਂ ਕੀਤੇ ਗਏ ਹਨ। ਇਸ ਕਰਕੇ ਨੌਜਵਾਨਾਂ ਦੇ ਪਰਿਵਾਰ ਡਾਢੇ ਫ਼ਿਕਰਮੰਦ ਹਨ।

ਯੂਕ੍ਰੇਨ ਤੋਂ ਪਰਤੇ ਇਕ ਹੋਰ ਨੌਜਵਾਨ ਮਨਿੰਦਰ ਸਿੰਘ ਦੇ ਪਿਤਾ ਜਗਰਾਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਡਾਕਟਰੀ ਦੀ ਪਡ਼੍ਹਾਈ ਕਰਨ ਯੂਕ੍ਰੇਨ ਗਿਆ ਸੀ। ਉਨ੍ਹਾਂ ਦੱਸਿਆ ਕਿ ਭਾਰਤ ਦੇ ਮੁਕਾਬਲੇ ਯੂਕਰੇਨ ’ਚ ਐੱਮਬੀਬੀਐਸ ਦੀ ਪਡ਼੍ਹਾਈ ਦਾ ਖ਼ਰਚਾ ਚਾਰ-ਗੁਣਾ ਘੱਟ ਹੈ। ਇਸੇ ਲਈ ਮਜਬੂਰੀਵੱਸ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਡਾਕਟਰੀ ਦੀ ਪਡ਼੍ਹਾਈ ਲਈ ਵਿਦੇਸ਼ ਭੇਜਣਾ ਪੈ ਰਿਹਾ ਹੈ।

 ਉਸ ਦੇ ਨਾਲ ਦੇ ਦੋ ਨੌਜਵਾਨ ਜੋ ਨਾਭੇ ਤੇ ਪਟਿਆਲਾ ਨਾਲ ਸਬੰਧਤ ਸਨ, ਉਹ ਪਰਤ ਆਏ ਹਨ। ਪਿਤਾ ਭੂਸ਼ਣ ਕੁਮਾਰ ਨੇ ਦੱਸਿਆ ਕਿ ਪਹਿਲਾਂ ਆਏ ਵਿਦਿਆਰਥੀਆਂ ਨਾਲ ਪੀਯੂਸ਼ ਵੀ ਆ ਸਕਦਾ ਸੀ ਪਰ ਕੁਝ ਦਿੱਕਤਾਂ ਕਾਰਨ ਉਹ ਨਹੀਂ ਆ ਸਕਿਆ। ਅੱਜ ਹੀ ਪੀਯੂਸ਼ ਗੋਇਲ ਨੇ ਫੋਨ ’ਤੇ ਦੱਸਿਆ ਹੈ ਕਿ ਉਸ ਦੀ 27 ਫਰਵਰੀ ਦੀ ਟਿਕਟ ਬੁੱਕ ਹੋ ਗਈ। ਉਨ੍ਹਾਂ ਦੱਸਿਆ ਕਿ ਸਾਡੀ ਚਿੰਤਾ ਘਟੀ ਹੈ ਤੇ ਅਸੀਂ ਪੀਯੂਸ਼ ਦੀ ਉਡੀਕ ਕਰ ਰਹੇ ਹਾਂ।

Leave a Reply

Your email address will not be published. Required fields are marked *