July 6, 2022

Aone Punjabi

Nidar, Nipakh, Nawi Soch

ਰਾਘਵ ਚੱਢਾ ਨੇ CM ਚੰਨੀ ਨੂੰ ਦਿੱਤੀ ਚੁਣੌਤੀ, ਕਿਹਾ ਕਰਕੇ ਦਿਖਾਓ ਇਹ ਕੰਮ

1 min read
ਪੰਜਾਬ ਦੇ ਕੋ-ਇੰਚਾਰਜ ਰਾਘਵ ਚੱਢਾ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੁਣੌਤੀਦਿੰਦੇ ਹੋਏ ਕਿਹਾ ਹੈ ਕਿ ਪੰਜਾਬ ਸਰਕਾਰ ਆਪਣੇ ਕੀਤੇ ਗਏ ਐਲਾਨ ਨੂੰ ਪੂਰਾ ਕਰਦੇ ਹੋਏ ਗਰੀਬ ਪਰਿਵਾਰਾਂ ਨੂੰ 5 – 5 ਮਰਲੇ ਦੇ ਪਲਾਟ ਦੇਵੇ।

ਆਮ ਆਦਮੀ ਪਾਰਟੀਪੰਜਾਬ ਦੇ ਕੋ-ਇੰਚਾਰਜ ਰਾਘਵ ਚੱਢਾ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੁਣੌਤੀ ਦਿੱਤੀ ਹੈ। ਰਾਘਵ ਚੱਢਾ ਨੇ ਕਿਹਾ ਹੈ ਕਿ ਤੁਸੀਂ ਦਿੱਲੀ ਸਰਕਾਰ ਵਾਂਗ ਕੋਰੋਨਾ ਨਾਲ ਜਾਨ ਗਵਾਉਣ ਵਾਲੇ ਗਰੀਬ ਪਰਿਵਾਰ ਨੂੰ ਇੱਕ ਕਰੋੜ ਦੀ ਰਾਸ਼ੀ ਦਿਓ, ਉਹਨਾਂ ਨੇ ਕਿਹਾ ਕਿ ਦਿੱਲੀ ਸਰਕਾਰ ਤਾਂ ਦਲਿਤ ਪਰਿਵਾਰਾਂ ਦੇ ਬੱਚਿਆ ਨੂੰ ਵਿਦੇਸ਼ ਭੇਜਣ ਦਾ ਕੰਮ ਕਰ ਰਹੀ ਹੈ ਕਿ ਤੁਹਾਡੀ ਸਰਕਾਰ ਕਰ ਸਕਦੀ ਹੈ।

ਰਾਘਵ ਚੱਢਾ ਨੇ ਕਿਹਾ ਕਿ ਦਲਿਤ ਭਾਈਚਾਰੇ ਨਾਲ ਸਬੰਧ ਰੱਖਦੇ ਬੱਚਿਆ ਨੂੰ ਯੂ.ਪੀ.ਐਸ.ਸੀ. (UPSC) ਤੋਂ ਮੁਫਤ ਆਈ.ਆਈ.ਟੀ. (IIT) ਕੋਚਿੰਗ ਮਿਲਦੀ ਹੈ। ਇਸ ਤੋਂ ਇਲਾਵਾ ਦਿੱਲੀ ਸਰਕਾਰ ਗਰੀਬ ਦਲਿਤ ਪਰਿਵਾਰਾਂ ਨੂੰ ਮੁਫਤ ਅਪਰੇਸ਼ਨ, ਮੁਫਤ ਬਿਜਲੀ ਅਤੇ ਪਾਣੀ ਦੀ ਸਕੀਮ ਚਲਾ ਰਹੀ ਹੈ।

ਉਹਨਾਂ ਨੇ ਕਿਹਾ ਕਿ ਦਿੱਲੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਜੈ ‘ਭੀਮ ਯੋਜਨਾ’ ਜੋ ਕਿ ਦੇਸ਼ ਭਰ ਵਿੱਚ ਚਲਾਈ ਜਾਵੇਗੀ। ਚੱਢਾ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਨੇ 5 – 5 ਮਰਲੇ ਦੇ ਪਲਾਟ ਦੇਣ ਦਾ ਵਾਅਦਾ ਕੀਤਾ ਸੀ, ਪਰ ਪੂਰਾ ਨਹੀਂ ਕੀਤਾ। ਉਹਨਾਂ ਨੇ ਕਿਹਾ ਕਿ ਇੱਕ ਵੀ ਵਿਅਕਤੀ ਸਾਹਮਣੇ ਲਿਆਂਦਾ ਜਾਵੇ, ਜਿਸ ਵਿਅਕਤੀ ਨੂੰ ਪਲਾਟ ਮਿਲ ਗਿਆ ਹੈ ਤੇ ਪਲਾਟ ਦੀ ਰਜਿਸ਼ਟਰੀ ਵੀ ਮਿਲ ਗਈ ਹੈ।

ਚੱਢਾ ਨੇ ਕਿਹਾ ਕਿ ਚੰਨੀ ਸਾਬ੍ਹ ਜਾਂ ਤਾਂ ਪਲਾਟ ਦੇ ਦਿਓ ਨਹੀਂ ਤਾਂ ਪੰਜਾਬ ‘ਚ ਕੇਜਰੀਵਾਲ ਦੀ ਸਰਕਾਰ ਆਉਣ ‘ਤੇ ਪਲਾਟ ਦੇਣ ਦਾ ਕੰਮ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਜੀ ਦਿੱਲੀ ‘ਚ ਗਰੀਬ ਪਰਿਵਾਰਾਂ ਦੇ ਵੱਡੇ ਭਰਾ ਵਜੋਂ ਕੰਮ ਕਰਦੇ ਹਨ।

ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਆਉਣ ’ਤੇ ਹਰ ਦਲਿਤ ਭਾਈਚਾਰੇ ਦੇ ਸ਼ਹੀਦ ਹੋਣ ਵਾਲੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਸਨਮਾਨ ਰਾਸ਼ੀ ਦਿੱਤੀ ਜਾਵੇ ਅਤੇ 5 – 5 ਮਰਲੇ ਦੇ ਪਲਾਟ (5 – 5 Marla plots for poor families) ਦੇਣ ਦਾ ਕੰਮ ਕੀਤਾ ਜਾਵੇ।

Leave a Reply

Your email address will not be published. Required fields are marked *