February 3, 2023

Aone Punjabi

Nidar, Nipakh, Nawi Soch

ਰਾਜਪਾਲ ਨੇ ਮਾਨ ਸਰਕਾਰ ਲਈ ਰੋਡ ਮੈਪ ਪੇਸ਼ ਕੀਤਾ ਹੈ।ਜਿਸ ਵਿੱਚ ਆਮ ਆਦਮੀ ਪਾਰਟੀ ਦੇ ਵਾਅਦਿਆ ਦਾ ਜ਼ਿਕਰ ਹੋ ਰਿਹਾ ਹੈ।

1 min read

ਰਾਜਪਾਲ ਨੇ ਮਾਨ ਸਰਕਾਰ ਲਈ ਰੋਡ ਮੈਪ ਪੇਸ਼ ਕੀਤਾ ਹੈ।ਜਿਸ ਵਿੱਚ ਆਮ ਆਦਮੀ ਪਾਰਟੀ ਦੇ ਵਾਅਦਿਆ ਦਾ ਜ਼ਿਕਰ ਹੋ ਰਿਹਾ ਹੈ।
ਇਸ ਵਿੱਚ ਆਮ ਆਦਮੀ ਪਾਰਟੀ ਦੇ ਸਿੱਖਿਆ,ਤੇ ਸਿਹਤ ਦੇ ਕੰਮਾ ਦਾ ਕਰਨ ਦਾ ਜ਼ਿਕਰ ਸੀ।ਤੇ ਇਸਦੇ ਨਾਲ ਨਾਲ ਰਾਜਪਾਲ ਵੱਲੋ ਪਿਛਲੀ ਸਰਕਾਰ ਦੀ ਕਾਰਜ਼ਗੁਜ਼ਾਰੀ ਤੇ ਸਵਾਲ ਵੀ ਚੱੁਕੇ ਗਏ ਹਨ।
ਭਗਵੰਤ ਮਾਨ ਦੀ ਸਰਕਾਰ ਨੇ ਲੋਕਾ ਦੇ ਨਾਲ ਭਵਿੱਖ ਦਾ ਰੋਡਮੈਪ ਲੋਕਾ ਦੇ ਨਾਲ ਸਾਝਾ ਕੀਤਾ ਹੈ।ਰਾਜਪਾਲ ਦੇ ਮੈਪ ਦੇ ਵਿੱਚ ਸਰਕਾਰ ਦੇ ਰੋਡਮੈਪ ਦਾ ਜ਼ਿਕਰ ਸੀ।ਆਪ ਸਰਕਾਰ ਨੇ ਲੋਕ ਭਲਾਈ ਤੇ ਜ਼ੋਰ ਦੇਣ ਦੀ ਗੱਲ ਕਹੀ ਹੈ।

ਲੋਕਭਲਾਈ ਸਕੀਮਾ ਕੁਝ ਇਸ ਤਰ੍ਹਾ ਹਨ ਆਉ ਦੇਖਦੇ ਹਾ ਇਸ ਵਿੱਚ ਕੀ ਕੀ ਸ਼ਾਮਿਲ ਹੈ।
300 ਯੂਨਿਟ ਮੁਫਤ ਬਿਜਲੀ ਲਈ ਅਸੀ ਵਚਨਬੱਧ ਹਾ।
ਇਸਦੇ ਨਾਲ ਹੀ 24 ਘੰਟੇ ਬਿਜਲੀ ਸਪਲਾਈ ਲਈ 2-3 ਸਾਲ ਲੱਗਣਗੇ।ਯਾਨੀ ਕਿ ਪਾਰਟੀ ਨੇ ਦੋ ਤੋ ਤਿੰਨ ਸਾਲ ਦਾ ਸਮਾ ਮੰਗਿਆ ਹੈ।
ਔਰਤਾ ਨੂੰ ਜਜ਼ਾਰ ਰੁਪਇਆ ਮਹੀਨਾ ਦਿੱਤਾ ਜਾਵੇਗਾ।
ਬੁਢਾਪਾ ਪੈਨਸ਼ਨ ਵਾਲਿਆ ਮਹਿਲਾਵਾਂ ਨੂੰ ਵੱਖ ਤੋ ਮਿਲਣਗੇ 1000 ਰੁਪਏ।
ਇਸਦੇ ਨਾਲ ਹੀ ਸਰਕਾਰ ਦਾ ਸਿੱਖਿਆ ਦੇ ਖੇਤਰ ਵਿੱਚ ਵੀ ਪੂਰਾ ਯੋਗਦਾਨ ਰਹੇਗਾ।
ਖਾਲੀ ਅਸਾਮੀਆ ਭਰਾਗੇ ਤੇ ਕੱਚੇ ਮੁਲਾਜ਼ਮ ਪੱਕੇ ਹੋਣਗੇ।
ਅਦਿਆਪਕਾ ਨੂੰ ਨਾਨ ਟੀਚਿੰਗ ਕੰਮ ਨਹੀ ਦਿੱਤਾ ਜਾਵੇਗਾ।
ਪਾਰਦਰਸ਼ੀ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਤਰੱਕੀਆ ਹੋਣਗੀਆ
ਅਧਿਆਪਕਾ ਦੇ ਲਈ ਕੈਸ਼ਲੈਸ ਮੈਡੀਕਲ ਪਾਲਿਸੀ ਲਿਆਵਾਗੇ।ਤੇ ਦਲਿਤ ਵਿਿਦਆਰਥੀਆ ਨੂੰ ਮੁਫਤ ਸਿੱਖਿਆ ਦਿੱਤੀ ਜਾਵੇਗੀ।

ਇਸੇ ਤਰ੍ਹਾ ਸਿਹਤ ਦੇ ਖੇਤਰ ਵਿੱਚ ਹੋਵੇਗਾ।
ਹਰ ਇੱਕ ਨਾਗਰਿਕ ਨੂੰ ਹੈਲਥ ਕਾਰਡ ਦਿੱਤਾ ਜਾਵੇਗਾ।
ਦਿੱਲੀ ਵਾਂਗ 16 ਜਜ਼ਾਰ ਪਿੰਡਾ ਦੇ ਵਿੱਚ ਵਾਰਡ ਕਲੀਨਿਕ ਬਣਾ ਜਾਣਗੇ।
ਅਤੇ ਸਿਹਤ ਵਿਭਾਗ ਦੇ ਕੱਚੇ ਮੁਲਾਜ਼ਮਾ ਨੂੰ ਪੱਕਾ ਕੀਤਾ ਜਾਵੇਗਾ।

ਕਾਨੂੰਨ ਵਿਵਸਥਾ ਨੂੰ ਲੈ ਕੇ ਸਰਕਾਰ ਨੇ ਕਈ ਕਦਮ ਚੁੱਕਣ ਦੀ ਗੱਲ ਕਹੀ ਹੈ।
ਬੇਅਦਬੀ ਦੇ ਮਾਮਲਿਆ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।
ਜਾਂਚ ਤੋ ਬਾਅਦ ਸਾਰੇ ਦੋਸ਼ਿਆ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।ਇਹ ਭਰੋਸਾ ਰਾਜਪਾਨ ਨੇ ਆਪਣੇ ਭਾਸ਼ਣ ਦੇ ਵਿੱਚ ਲੋਕਾ ਨੂੰ ਦਿੱਤਾ ਹੈ।
ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਗੱਲ ਕਹੀ ਹੈ।
ਪੂਰੇ ਸੂਬੇ ਦੇ ਵਿੱਚ ਸੀਸੀਟੀਵੀ ਨੈਟਵਰਕ ਨਾਲ ਕਵਰ ਕੀਤਾ ਜਾਵੇਗਾ।

ਪੰਜਾਬ ਦੇ ਵਿੱਚ ਆਰਥਿਕ ਸੰਕਟ ਦਾ ਵੀ ਜ਼ਿਕਰ ਸੀ।
ਪੰਜਾਬ ਨੂੰ ਦੇਸ਼ ਦਾ ਸਭ ਤੋ ਵੱਡਾ ਕਰਜ਼ਦਾਰ ਸੂਬਾ ਦੱਸਿਆ ਗਿਆ ਹੈ।
ਪੰਜਾਬ ਨੂੰ ਗੰਭੀਰ ਆਰਥਿਕ ਸੰਕਟ ਵਾਲਾ ਸੂਬਾ ਕਰਾਰ ਦਿੱਤਾ ਗਿਆ ਹੈ।
ਪੰਜਾਬ ਤੇ 3.5 ਲੱਖ ਕਰੋੜ ਦੇ ਕਰਜ਼ੇ ਦਾ ਜਿਕਰ ਹੈ।ਅਤੇ ਸਰਕਾਰ ਨੇ ਇਸਤੇ ਵਚਨਬੱਧਤਾ ਦਿਖਾਈ ਹੈ।
ਬੇਰਜ਼ਿਗਾਰੀ ਦੇ ਗੰਭੀਰਤਾ ਦੇ ਅਨੁਪਾਤ ਤੱਕ ਪਹੁੰਚ ਚੁੱਕੀ ਹੈ।

ਕਿਸਾਨੀ ਦਾ ਵੀ ਰਾਜਪਾਲ ਦੇ ਮੈਪ ਚ ਜ਼ਿਕਰ ਹੋਇਆ।
ਖੇਤੀ ਲਈ ਮੁਫਤ ਬਿਜਲੀ ਜ਼ਾਰੀ ਰਹੇਗੀ
ਫਸਲੀ ਵਿਿਭੰਨਤਾ ਤੇ ਸਰਕਾਰ ਦਾ ਜ਼ੋਰ ਦਿੱਤਾ ਜਾਵੇਗਾ।
ਹਰ ਕਿਸਾਨ ਨੂੰ ਸੋਇਲ ਹੈਲਥ ਕਾਰਡ ਦਿੱਤਾ ਜਾਵੇਗਾ।
ਖੇਤੀ ਖੇਤਰ ਤੇ ਪਸ਼ੂ ਪਾਲਣ ਵਿਭਾਗ ਤੇ ਧਿਆਨ ਦੇਵਾਗੇ।
ਕਿਸਾਨੀ ਦੀ ਮਦਦ ਲਈ ਮਿੱਟੀ ਜਾਂਚ ਲੈਬ ਖੋਲਾਗੇ।

ਉਦਯੋਗ ਦੇ ਲਈ ਵੀ ਰਾਜਪਾਲ ਦੇ ਮੈਪ ਚ ਜ਼ਿਕਰ ਹੋਇਆ।
ਉਦਯੋਗਾ ਲੲ ਿਸਾਰੇ ਬਿਜਲੀ ਲਾਭ ਜਾਰੀ ਰਹਿਣਗੇ।
ਇੰਡਸਟਰੀ ਨੂੰ ਪ੍ਰਫੁੱਲਿਤ ਕਰਨ ਦੇ ਲਈ ਨਵਾਂ ਕਮਿਸ਼ਨ ਬਣਾਇਆ ਜਾਵੇਗਾ।ਜਿਸ ਵਿੱਚ ਵਪਾਰੀ ਤੇ ਕਾਰੋਬਾਰੀ ਹੀ ਮੈਬਰ ਲਏ ਜਾਣਗੇ।
ਕਾਰੋਬਾਰੀਆ ਤੋ ਹਿੱਸਾ ਮੰਗਣ ਵਾਲਿਆ ਤੇ ਕਾਰਵਾਈ ਹੋਏਗੀ।ਅਤੇ ਕਾਰੋਬਾਰੀਆ ਤੇ ਦਰਜ਼ ਝੂਠੇ ਮੁੱਕਦੇ ਰੱਦ ਹੋਣਗੇ।

ਰਾਜਪਾਲ ਦੇ ਭਾਸਣ ਦੇ ਵਿੱਚ ਜਿੱਥੇ ਮਾਨ ਸਰਕਾਰ ਦਾ ਰੋਡ ਮੈਪਸੀ ਉੱਥੇ ਹੀ ਪਿਛਲੀਆ ਸਰਕਾਰਾ ਤੇ ਨਿਸ਼ਾਨਾ ਸਾਧਿਆ ਗਿਆ ਹੈ।ਜਿਸ ਵਿੱਚ ਕਿਹਾ ਗਿਆ ਕਿ ਪਿਛਲੀਆ ਸਰਕਾਰਾ ਖੁਦ ਨੂੰ ਮਾਲਕ ਸਮਝਣ ਲੱਗ ਪਏ ਸਨ।ਅਤੇ ਜਨਤਾ ਨੂੰ ਆਪਣਾ ਗੁਲਾਮ ਸਮਝਣ ਲੱਗ ਪਏ ਸਨ।ਜੋ ਕਿ ਲੋਕਤੰਤਰ ਦੀ ਮੂਲ ਧਾਰਨਾ ਦੇ ਖਿਲਾਫ ਸੀ।ਜਾਲਾਕਿ ਰਾਜਪਾਲ ਦੇ ਭਾਸ਼ਣ ਦੇ ਵਿੱਚ ਪੁਰਾਣੇ ਤੇ ਚਰਚਿਤ ਮੁੱਦਿਆ ਦਾ ਜ਼ਿਕਰ ਨਹੀ ਸੀ।ਜਿਵੇ ਚੰਡੀਗੜ,ਐੱਸਵਾਈਐੱਲ, ਦੇ ਮੁੱਦੇ ਆਦਿ ਰਾਜਪਾਲ ਦੇ ਭਾਸ਼ਣ ਦੇ ਵਿੱਚ ਨਹੀ ਕੀਤਾ ਗਿਆ।

Leave a Reply

Your email address will not be published. Required fields are marked *