ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਨਵੇਂ ਚੁਣੇ ਗਏ ਵਿਧਾਇਕਾਂ ਨੂੰ ਅਹੁਦੇ ਦੀ ਸਹੁੰ ਚੁਕਾ ਰਹੇ ਹਨ।
1 min read
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਗਮ ਅੱਜ ਸ਼ਨੀਵਾਰ ਸਵੇਰੇ 11 ਵਜੇ ਹੋਇਆ ਸੀ। ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਨਵੇਂ ਚੁਣੇ ਗਏ ਵਿਧਾਇਕਾਂ ਨੂੰ ਅਹੁਦੇ ਦੀ ਸਹੁੰ ਚੁਕਾਈ । ਇਸ ਤੋਂ ਪਹਿਲਾਂ ਭਗਵੰਤ ਮਾਨ ਨੇ 16 ਮਾਰਚ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ।
ਜੇਕਰ 10 ਮੰਤਰੀਆ ਦੀ ਗੱਲ ਕੀਤੀ ਜਾਏ ਤਾ 5 ਵਿਧਾਇਕ ਜੋ ਉਹ ਮਾਲਵਾ ਖੇਤਰ ਨਾਲ ਸਬੰਦ ਰੱਖਦੇ ਹਨ ਜੋ ਕਿ ਕੈਬਨਿਟ ਦਾ ਹਿੱਸਾ ਬਣਨ ਜਾ ਰਹੇ ਹਨ।ਇਸਦੇ ਨਾਲ ਹੀ ਜੇ ਮਾਝਾ ਖੇਤਰ ਦੀ ਗੱਲ ਕੀਤੀ ਜਾਏ ਤਾ ਉਸ ਜਗਾਂ ਚੋ 4 ਵਿਧਾਇਕ ਹੋਣਗੇ ਜੋ ਕੈਬਨਿਟ ਦਾ ਹਿੱਸਾ ਬਣਨ ਜਾ ਰਹੇ ਹਨ।ਦੁਆਬਾ ਵਿੱਚ 1 ਨੂੰ ਕੈਬਨਿਟ ਦੀ ਜਗਾ ਮਿਲਣ ਜਾ ਰਹੀ ਹੈ।ਅੱਜ ਸਵੇਰੇ 11ਵਜੇ ਸਹੁੰ ਚੁੱਕ ਸਮਾਗਮ ਹੋਣ ਜਾ ਰਿਹਾ ਹੈ ਜੋ ਕਿ ਰਾਜਭਵਨ ਵਿਖੇ ਹੋਏਗਾ। ਜਿੱਥੇ ਕਿ ਇਹਨਾ 10 ਵਿਧਾਇਕਾ ਵੱਲੋ ਮੰਤਰੀ ਵੱਲੋ ਮੰਤਰੀ ਪਦ ਵੱਲੋ ਸਹੁੰ ਚੁੱਕੀ ਜਾਏਗੀ।ਇਸ ਵਿੱਚ ਕਿਹੜੇ 10 ਵਿਧਾਇਕ ਹਨ ਉਹ ਕੈਬਨਿਟ ਦਾ ਹਿੱਸਾ ਬਣਨ ਜਾ ਰਹੇ ਹਨ।ਇਹਨਾ 10 ਦੇ ਵਿੱਚੋ 8 ਪਹਿਲੀ ਵਾਰ ਦੇ ਵਿਧਾਇਕ ਬਣਨ ਜਾ ਰਹੇ ਹਨ।ਜੋ 2 ਹਨ ਉਹ 2017 ਦੇ ਵਿੱਚ ਵੀ ਦੂਜੀ ਵਾਰ ਵਿਧਾਇਕ ਬਣਨ ਜਾ ਰਹੇ ਹਨ ਇਹਨਾ ਵਿੱਚੋ ਕੁਝ ਮੰਤਰੀਆ ਦੇ ਨਾਅ ਇਸ ਤਰ੍ਹਾਂ ਹਨ।ਮਾਨ ਦੀ ਨਵੇਂ ਮੰਤਰੀ ਮੰਡਲ ਵਿੱਚ ਹਰਪਾਲ ਸਿੰਘ ਚੀਮਾ, ਮਲੋਟ ਤੋਂ ਡਾ. ਬਲਜੀਤ ਕੌਰ, ਜੰਡਾਲਾ ਤੋਂ ਹਰਭਜਨ ਸਿੰਘ ਈਟੀਰ, ਮਾਨਸਾ ਤੋਂ ਡਾ. ਵਿਜੈ ਸਿੰਗਲਾ, ਬੋਆ ਤੋਂ ਲਾਲ ਚੰਦ ਕਟਾਰੁਚੱਕ, ਬਰਨਾਲਾ ਤੋਂ ਗੁਰਮੀਤ ਸਿੰਘ ਮੀਤ ਹੇਅਰ, ਅਜਨਾਲਾ ਤੋਂ ਕੁਲਦੀਪ ਸਿੰਘ ਧਾਲੀਵਾਲ, ਪੱਟੀ ਤੋਂ ਲਾਲਜੀਤ ਸਿੰਘ ਭੁੱਲਰ, ਹੁਸ਼ਿਆਰਪੁਰ ਤੋਂ ਬ੍ਰਮ ਸ਼ੰਕਰ ਜਿੰਪਾ ਅਤੇ ਆਨੰਦਪੁਰ ਸਾਹਿਬ ਤੋਂ ਹਰਜੋਤ ਸਿੰਘ ਬੈਂਸ ਸ਼ਾਮਲ ਹੋਣਗੇ।
ਭਗਵੰਤ ਮਾਨ ਦਾ ਬੇਟਾ ਦਿਲਸਾਨ ਤੇ ਬੇਟੀ ਸੀਰਤ ਰਾਜ ਭਵਨ ਚ ਆਯੋਜਿਤ ਸਹੁੰ ਚੁੱਕ ਸਮਾਗਮ ਚ ਪੁੱਜੇ

