July 5, 2022

Aone Punjabi

Nidar, Nipakh, Nawi Soch

ਰਾਜਪੁਰਾ ਦੇ ਲੋਕਾਂ ਵੱਲੋਂ ਅਕਾਲੀ ਦਲ ‘ਚ ਸ਼ਾਮਲ ਹੋਣ ਦਾ ਐਲਾਨ

1 min read

 ਹਲਕਾ ਰਾਜਪੁਰਾ ‘ਚ ਕਾਂਗਰਸ ਨੂੰ ਲਗਾਤਾਰ ਤਿੰਨ ਵੀ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਪਿੰਡ ਭੱਪਲ ਦੇ ਸ਼ੇਰ ਸਿੰਘ ਜੋ ਕਿ ਰਾਜਪੁਰਾ ਕਾਂਗਰਸ ਦੇ ਜਨਰਲ ਸਕੱਤਰ ਸਨ, ਨੇ ਆਪਣੇ ਸਾਥੀਆਂ ਸਮੇਤ ਚਰਨਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਅਕਾਲੀ ਦਲ ‘ਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਸ਼ੇਰ ਸਿੰਘ ਦੇ ਨਾਲ ਕ੍ਰਿਸਨ ਭਾਰਤੀ, ਸ਼ਿਵ ਲਾਲ ਭਾਰਤੀ, ਬਾਦਲ ਸਿੰਘ ਨੇ ਕਾਂਗਰਸ ਛੱਡ ਕੇ ਅਕਾਲੀ ਦਲ ‘ਚ ਸ਼ਾਮਲ ਹੋਣ ਤੇ ਸਮੁੱਚੇ ਆਗੂਆਂ ਹਲਕਾ ਰਾਜਪੁਰਾ ਤੋਂ ਅਕਾਲੀ ਦਲ ਤੇ ਬਸਪਾ ਦੇ ਉਮੀਦਵਾਰ ਚਰਨਜੀਤ ਸਿੰਘ ਬਰਾੜ ਨੇ ਸਵਾਗਤ ਕੀਤਾ ਅਤੇ ਮੌਕੇ ‘ਤੇ ਹੀ ਸ਼ੇਰ ਸਿੰਘ ਨੂੰ ਸ਼ੋ੍ਮਣੀ ਅਕਾਲੀ ਦਲ ਦਾ ਮੈਂਬਰ ਵਰਕਿੰਗ ਨਿਯੁਕਤ ਕਰਨ ਦਾ ਐਲਾਨ ਵੀ ਕਰ ਦਿੱਤਾ ਗਿਆ।

ਇਸ ਮੌਕੇ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਕਾਂਗਰਸ ਨੇ ਪੰਜ ਸਾਲ ਜਿਸ ਤਰਾਂ੍ਹ ਰਾਜਪੁਰਾ ਹਲਕੇ ਵਿਚ ਲੁੱਟ ਖੋਹ ਕੀਤੀ। ਉਸ ਦੇ ਕਾਰਨ ਹਲਕਾ ਰਾਜਪੁਰਾ ਦੇ ਲੋਕ ਕਾਂਗਰਸ ਦਾ ਬਿਸਤਰਾ ਗੋਲ ਕਰਨ ਦਾ ਮਨ ਬਣਾ ਚੁੱਕੇ ਹਨ। ਉਨਾਂ੍ਹ ਕਿਹਾ ਕਿ ਕਾਂਗਰਸੀ ਪਿਛਲੇ ਪੰਜ ਸਾਲਾਂ ਤੋਂ ਆਪਣੀਆਂ ਤਾਨਾਸਾਹੀ ਕਰ ਰਹੇ ਹਨ। ਰਾਜਪੁਰਾ ਦੇ ਲੋਕਾਂ ਨੇ ਪੰਜ ਸਾਲ ਸਹਿਮ ਵਿਚ ਬਿਤਾਏ ਹਨ ਪਰ ਹੁਣ ਸਮਾਂ ਆ ਗਿਆ ਹੈ ਕਿ ਇਨਾਂ੍ਹ ਤਾਨਾਸ਼ਾਹਾਂ ਨੂੰ ਘਰ ਨੂੰ ਤੋਰਿਆ ਜਾਵੇ।

Leave a Reply

Your email address will not be published. Required fields are marked *