July 6, 2022

Aone Punjabi

Nidar, Nipakh, Nawi Soch

ਰਾਸ਼ਟਰਪਤੀ ਕੋਵਿੰਦ ਅੱਜ ਪਦਮ ਪੁਰਸਕਾਰ ਜੇਤੂਆਂ ਨੂੰ ਕਰਨਗੇ ਸਨਮਾਨਤ

1 min read

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਸੋਮਵਾਰ ਨੂੰ ਵੱਖ-ਵੱਖ ਸੂਬਿਆਂ ਦੇ ਪਦਮ ਪੁਰਸਕਾਰ ਜੇਤੂਆਂ ਨੂੰ ਸਨਮਾਨਤ ਕਰਨਗੇ। ਇਨ੍ਹਾਂ ‘ਚ ਛਾਓ ਡਾਂਸਰ ਸ਼ਸ਼ਧਰ ਅਚਾਰੀਆ ਅਤੇ ਝਾਰਖੰਡ ਤੋਂ ਨਾਗਪੁਰੀ ਗੀਤਕਾਰ ਮਧੂ ਮਨਸੂਰੀ ਅਤੇ ਉੱਤਰਾਖੰਡ ਦੇ ਵਾਤਾਵਰਣ ਪ੍ਰੇਮੀ ਅਨਿਲ ਪ੍ਰਕਾਸ਼ ਜੋਸ਼ੀ ਸ਼ਾਮਲ ਹਨ। ਸਾਲ 2020 ‘ਚ ਕੋਰੋਨਾ ਕਾਰਨ ਪਦਮ ਪੁਰਸਕਾਰਾਂ ਦੀ ਵੰਡ ਨਹੀਂ ਹੋ ਸਕੀ ਸੀ, ਇਸ ਲਈ ਸਾਲ 2021 ‘ਚ ਹੀ ਦੋਹਾਂ ਸਾਲਾਂ ਦੇ ਪਦਮ ਜੇਤੂਆਂ ਨੂੰ ਨਾਲੋ-ਨਾਲ ਸਨਮਾਨਤ ਕੀਤਾ ਜਾ ਰਿਹਾ ਹੈ।

ਅੱਜ ਰਾਸ਼ਟਰਪਤੀ ਭਵਨ ਦੇ ਇਤਿਹਾਸਕ ਦਰਬਾਰ ਹਾਲ ‘ਚ ਆਯੋਜਿਤ ਇਕ ਸ਼ਾਨਦਾਰ ਸਮਾਰੋਹ ਵਿਚ ਰਾਸ਼ਟਰਪਤੀ ਵੱਖ-ਵੱਖ ਖੇਤਰਾਂ ‘ਚ ਸ਼ਾਨਦਾਰ ਕੰਮ ਕਰਨ ਵਾਲੇ 141 ਲੋਕਾਂ ਨੂੰ ਸਾਲ 2020 ਅਤੇ ਭਲਕੇ 2021 ਲਈ ਪਦਮ ਪੁਰਸਕਾਰਾਂ ਨਾਲ ਸਨਮਾਨਤ ਕਰਨਗੇ।

Leave a Reply

Your email address will not be published. Required fields are marked *