ਰੂਸ ਤੇ ਯੂਕਰੇਨ ਹਮਲੇ ਕਾਰਨ ਕੀਵ ਤੇ ਖਾਰਕੀਵ ਦਾ ਹੋਇਆ ਵੱਡਾ ਨੁਕਸਾਨ
1 min read
ਰੂਸ ਤੇ ਯੂਕਰੇਨ ਦੇ ਹਮਲੇ ਲਗਾਤਾਰ ਜਾਰੀ ਹਨ। ਅੱਜ ਉਨ੍ਹਾਂ ਦੇ ਹਮਲਿਆ ਨੂੰ 12ਵਾਂ ਦਿਨ ਹੈ। ਜਿਸ ਚ ਹੁਣ ਤੱਕ ਬਹੁਤ ਨੁਕਸਾਨ ਹੋ ਚੁੱਕਿਆ ਹਨ।ਇਕ ਪਾਸੇ ਰੂਸ ਤੇ ਦੂਜੇ ਪਾਸੇ ਯੂਕਰੇਨ ਹੈ। ਜਿਸ ਚ ਦੋਹਾਂ ਧਿਰਾ ਦਾ ਹੀ ਨੁਕਸਾਨ ਹੋ ਰਿਹਾ ਹੈ।ਇਨ੍ਹਾਂ ਦੋਹਾ ਦੇ ਵਿਚਕਾਰ ਆਮ ਜਨਤਾ ਨੂੰ ਬਹੁਤ ਹੀ ਨੁਕਸਾਨ ਹੋ ਰਿਹਾ ਹੈ। ਉੱਥੇ ਭਾਰਤੀ ਵਿਿਦਆਰਥੀ ਤੇ ਲੋਕ ਫਸੇ ਹੋਏ ਹਨ। ਜਿਸ ਨੂੰ ਬਾਹਰ ਕੱਢਣ ਲਈ ਕੇਦਰ ਸਰਕਾਰ ਪੂਰੀ ਕੋਸ਼ਿਸ਼ ਕਰ ਰਹੀ ਹੈ।ਹਣਿ ਤੱਕ ਯੂਕਰੇਨ ਤੇ ਰੂਸ ਦੀ ਲਣਾਈ ਕਾਰਨ 331 ਲੋਕ ਮਾਰੇ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ ਜਦ ਕਿ 14 ਲੱਖ ਤੋ ਵੱਧ ਲੋਕ ਇੱਥੋ ਭੱਜ ਚੁੱਕੇ ਹਨ।ਰੂਸ ਲਗਾਤਾਰ ਆਪਣੇ ਹਮਲੇ ਵਧਾ ਰਿਹਾ ਹੈ ਉਹ ਯੂਕਰੇਨ ਦੇ ਕਈ ਸ਼ਹਿਰਾ ਕਸਬਿਆ ਤੇ ਸਕੂਲਾ ਨੂੰ ਨਿਸ਼ਾਨਾ ਬਣਾ ਚੱੁਕਿਆ ਹੈ।ਉਨਾਂ ਤੇ ਸੈਕੜੇ ਮਿਜ਼ਾਇਲਾਂ ਤੇ ਤੋਪਖਾਨੇ ਦੇ ਨਾਲ ਹਮਲੇ ਸ਼ੁਰੂ ਕਰ ਰਿਹਾ ਹੈ॥ਇਸਦੇ ਨਾਲ ਹੀ ਯੂਕਰੇਨ ਦਾ ਸਾਥ ਕਈ ਦੇਸ਼ ਦੇ ਰਹੇ ਹਨ;ਤੇ ਰੂਸ ਨੂੰ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਜੰਗ ਬੰਦ ਕਰ ਦੇਵੇ
ਜਦ ਕਿ ਅਮਰੀਕਾ ਨੇ ਇਹ ਵੀ ਕਿਹ ਦਿੱਤਾ ਕਿ ਅਸੀ ਰੂਸ ਨੂਮ ਮਨਮਾਨੀ ਨਹੀ ਕਰ ਦੇਵਾਗੇ ਤੇ ਕਈ ਦੇਸ਼ਾ ਨੇ ਉਨ੍ਹਾਂ ਦਾ ਬਹੁਤ ਕੁਝ ਬੰਦ ਵੀ ਕਰ ਦਿੱਤਾ ਹੈ ਜਿਵੇਂ ਕਿ ਗੇਮਾ ਵਗੇਰਾ।ਯੂਕਰੇਨ ਦੇ ਰਾਸ਼ਟਰਪਤੀ ਨਾਲ ਕਈ ਦੇਸ਼ਾ ਦੇ ਪੀ.ਐੱਮ ਤੇ ਰਾਸ਼ਟਰਪਤੀ ਯੂਕਰੇਨ ਦੇ ਵੋਲੋਦੀਮੀਰ ਨਾਲ ਗੱਲਬਾਤ ਕਰਕੇ ਯੂਕਰੇਨ ਬਾਰੇ ਜਾਣਕਾਰੀ ਲੈ ਰਹੇ ਹਨ।ਇਸਦੇ ਨਾਲ ਹੀ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਨੂੰ ਯੂਰਪ ਦਾ ਸੰਸਦ ਮੈਬਰ ਵੀ ਬਣਾਇਆ ਗਿਆ।
ਯੂਕਰੇਨ ‘ਤੇ ਰੂਸੀ ਹਮਲੇ ਤੋਂ ਬਾਅਦ ਚਲਾਏ ਜਾ ਰਹੇ ਆਪਰੇਸ਼ਨ ਗੰਗਾ ਤਹਿਤ ਹੁਣ ਤਕ 15,920 ਭਾਰਤੀਆਂ ਨੂੰ 76 ਉਡਾਣਾਂ ਰਾਹੀਂ ਵਾਪਸ ਲਿਆਂਦਾ ਜਾ ਚੁੱਕਾ ਹੈ। ਹੁਣ ਤਕ ਭਾਰਤੀ ਹਵਾਈ ਸੈਨਾ ਦੇ 10 ਜਹਾਜ਼ ਵੀ ਉਡਾਣ ਭਰ ਚੁੱਕੇ ਹਨ ਅਤੇ ਉਨ੍ਹਾਂ ਨੇ 26 ਟਨ ਰਾਹਤ ਸਮੱਗਰੀ ਪਹੁੰਚਾਈ ਹੈ। ਹੰਗਰੀ ਸਥਿਤ ਭਾਰਤੀ ਦੂਤਾਵਾਸ ਨੇ ਦੱਸਿਆ ਕਿ ਭਾਰਤੀਆਂ ਨੂੰ ਕੱਢਣ ਦਾ ਆਪ੍ਰੇਸ਼ਨ ਖਤਮ ਹੋਣ ਵਾਲਾ ਹੈ ਕਿਉਂਕਿ ਇਸ ਆਪਰੇਸ਼ਨ ਦਾ ਆਖਰੀ ਪੜਾਅ ਸ਼ੁਰੂ ਹੋ ਰਿਹਾ ਹੈ।
ਰੂਸੀ ਹਮਲੇ ਤੋਂ ਬਾਅਦ ਯੂਕਰੇਨ ਨੇ ਆਪਣਾ ਹਵਾਈ ਖੇਤਰ ਨਾਗਰਿਕ ਉਡਾਣਾਂ ਲਈ ਬੰਦ ਕਰ ਦਿੱਤਾ ਸੀ। ਉਦੋਂ ਤੋਂ ਉਥੇ ਫਸੇ ਭਾਰਤੀ ਗੁਆਂਢੀ ਦੇਸ਼ਾਂ ਰੋਮਾਨੀਆ, ਪੋਲੈਂਡ, ਹੰਗਰੀ, ਸਲੋਵਾਕੀਆ ਤੇ ਮੋਲਡੋਵਾ ਪਹੁੰਚ ਰਹੇ ਹਨ ਅਤੇ ਉਥੋਂ ਵਾਪਸ ਲਿਆ ਰਹੇ ਹਨ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਕਿਹਾ ਕਿ ਐਤਵਾਰ ਨੂੰ 11 ਵਿਸ਼ੇਸ਼ ਉਡਾਣਾਂ ਰਾਹੀਂ 2,135 ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ। ਸੋਮਵਾਰ ਨੂੰ ਅੱਠ ਵਿਸ਼ੇਸ਼ ਉਡਾਣਾਂ ਸੰਚਾਲਿਤ ਹੋਣ ਦੀ ਸੰਭਾਵਨਾ ਹੈ, ਜਿਸ ਨਾਲ 1,500 ਤੋਂ ਵੱਧ ਭਾਰਤੀਆਂ ਨੂੰ ਵਾਪਸ ਲਿਆਂਦਾ ਜਾਵੇਗਾ।
