ਰੇਤਾ ਦਾ ਟਰੱਕ ਪਲਟਣ ਨਾਲ ਘੰਟਿਆਂ ਬੱਧੀ ਜਾਮ ‘ਚ ਫਸੇ ਲੋਕ
1 min read

ਫ਼ਗਵਾੜਾ ‘ਚ ਚਾਚੋਕੀ ਨਹਿਰ ‘ਤੇ ਇਕ ਰੇਤਾ ਦੇ ਟਰੱਕ ਦਾ ਡਿਵਾਈਡਰ ਨਾਲ ਟਕਰਾ ਕੇ ਪਲਟਣ ਕਾਰਨ ਘੰਟਿਆਂ ਬੱਧੀ ਟਰੈਫਿਕ ਜਾਮ ਨਾਲ ਲੋਕ ਪ੍ਰਭਾਵਿਤ ਹੋਏ। ਮੌਕੇ ‘ਤੇ ਪੁੱਜੇ ਟ੍ਰੈਫਿਕ ਇੰਚਾਰਜ ਅਮਨ ਸ਼ਰਮਾ ਦੀ ਟੀਮ ਨੇ ਤੁਰੰਤ ਰਾਸਤੇ ਨੂੰ ਸਲਿੱਪ ਰੋਡ ਤੋਂ ਡਾਈਵਰਟ ਕੀਤਾ ਅਤੇ ਮੇਨ ਕੌਮੀ ਰਾਜਮਾਰਗ ਨੂੰ ਤੇ ਟਰੱਕ ਨੂੰ ਪਿੱਛੇ ਕਰਵਾ ਕੇ ਰਸਤਾ ਬਣਾਇਆ। ਜਾਣਕਾਰੀ ਦਿੰਦੇ ਹੋਏ ਟ੍ਰੈਫਿਕ ਇੰਚਾਰਜ ਅਮਨ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਫ਼ਗਵਾੜਾ ਚਾਚੋਕੀ ਨਹਿਰ ਕੌਮੀ ਰਾਜਮਾਰਗ ‘ਤੇ ਇਕ ਰੇਤਾ ਨਾਲ ਭਰਿਆ ਟਰੱਕ ਡਿਵਾਈਡਰ ਨਾਲ ਟਕਰਾ ਕੇ ਪਲਟ ਗਿਆ, ਜਿਸ ਕਾਰਨ ਟ੍ਰੈਫਿਕ ਜਾਮ ਦੀ ਸਮੱਸਿਆ ਆ ਰਹੀ ਸੀ। ਉਨ੍ਹਾਂ ਨੇ ਮੌਕੇ ‘ਤੇ ਪੁੱਜ ਕੇ ਤੁਰੰਤ ਮੇਨ ਟ੍ਰੈਫਿਕ ਨੂੰ ਸਲਿੱਪ ਰੋਡ ਤੋਂ ਡਾਈਵਰਟ ਕੀਤਾ ਅਤੇ ਕੌਮੀ ਰਾਜ ਮਾਰਗ ‘ਤੇ ਪਲਟੇ ਟਰੱਕ ਨੂੰ ਸਾਈਡ ਕਰਵਾ ਕੇ ਰਸਤਾ ਬਣਾਇਆ, ਜਿਸ ਨਾਲ ਮੁੜ ਤੋਂ ਟ੍ਰੈਫਿਕ ਬਹਾਲ ਹੋਇਆ।
