ਰੇਲ ਯਾਤਰੀਆਂ ਲਈ ਖੁਸ਼ਖ਼ਬਰੀ! ਰਾਜਧਾਨੀ, ਸ਼ਤਾਬਦੀ, ਦੁਰੰਤੋ ‘ਚ ਅੱਜ ਤੋਂ ਸ਼ੁਰੂ ਹੋਣ ਜਾ ਰਹੀ ਹੈ ਇਹ ਅਹਿਮ ਸੇਵਾ
1 min read
ਹਾਵੜਾ ਤੇ ਸਿਆਲਦਾਹ ਤੋਂ ਸ਼ੁਰੂ ਹੋਣ ਵਾਲੀ ਰਾਜਧਾਨੀ, ਦੁਰੰਤੋ ਤੇ ਸ਼ਤਾਬਦੀ ਐਕਸਪ੍ਰੈੱਸ ਦੇ ਯਾਤਰੀਆਂ ਲਈ, 27 ਨਵੰਬਰ ਤੋਂ ਰੇਲਗੱਡੀ ਵਿਚ ਕੇਟਰਿੰਗ ਸੇਵਾ ਸ਼ੁਰੂ ਹੋਵੇਗੀ। ਜਿਨ੍ਹਾਂ ਯਾਤਰੀਆਂ ਨੇ 27 ਨਵੰਬਰ ਤੋਂ ਬਾਅਦ ਦੀਆਂ ਤਰੀਕਾਂ ਲਈ ਟਿਕਟਾਂ ਬੁੱਕ ਕਰਵਾਈਆਂ ਹਨ, ਉਨ੍ਹਾਂ ਨੂੰ ਟਿਕਟ ਲੈਣ ਦੇ ਨਾਲ-ਨਾਲ ਕੇਟਰਿੰਗ ਸੇਵਾ ਦੀ ਸਹੂਲਤ ਮਿਲੇਗੀ। ਜਿਨ੍ਹਾਂ ਯਾਤਰੀਆਂ ਨੇ ਪਹਿਲਾਂ ਤੋਂ ਟਿਕਟਾਂ ਬੁੱਕ ਕੀਤੀਆਂ ਹਨ ਤੇ ਕੇਟਰਿੰਗ ਸੇਵਾਵਾਂ ਦਾ ਲਾਭ ਲੈਣਾ ਚਾਹੁੰਦੇ ਹਨ। ਉਨ੍ਹਾਂ ਨੂੰ ਨਿਰਧਾਰਤ ਫੀਸ ਦਾ ਭੁਗਤਾਨ ਕਰਕੇ ਰੇਲਵੇ ਦੇ ਰਿਜ਼ਰਵੇਸ਼ਨ ਕਾਊਂਟਰ ‘ਤੇ ਖਾਣਾ ਬੁੱਕ ਕਰਨਾ ਹੋਵੇਗਾ। ਜੇ ਤੁਸੀਂ ਕਾਊਂਟਰ ‘ਤੇ ਬੁਕਿੰਗ ਨਹੀਂ ਕਰ ਸਕਦੇ ਹੋ, ਤਾਂ ਟਰੇਨ ‘ਚ ਵੀ ਬੁਕਿੰਗ ਦੀ ਇਜਾਜ਼ਤ ਹੋਵੇਗੀ। ਇਸ ਦੇ ਲਈ ਟਰੇਨ ਦੇ ਟਿਕਟ ਚੈਕਿੰਗ ਸਟਾਫ ਨੂੰ ਕੇਟਰਿੰਗ ਚਾਰਜ ਦਾ ਭੁਗਤਾਨ ਕਰਨਾ ਹੋਵੇਗਾ। ਹਾਲਾਂਕਿ ਇਹ ਸਹੂਲਤ ਟਰੇਨ ‘ਚ ਉਪਲਬਧਤਾ ਦੇ ਹਿਸਾਬ ਨਾਲ ਹੀ ਮਿਲੇਗੀ। ਰੇਲਵੇ ਬੋਰਡ ਨੇ ਕਰੀਬ ਡੇਢ ਸਾਲ ਬਾਅਦ ਕੇਟਰਿੰਗ ਸੇਵਾ ਮੁੜ ਸ਼ੁਰੂ ਕਰਨ ਸਬੰਧੀ ਹੁਕਮ ਜਾਰੀ ਕੀਤਾ ਹੈ।
ਈ-ਟਿਕਟ ਧਾਰਕਾਂ ਨੂੰ ਮਿਲੇਗੀ ਆਨਲਾਈਨ ਸਹੂਲਤ
ਈ-ਟਿਕਟ ‘ਤੇ ਯਾਤਰਾ ਕਰਨ ਵਾਲੇ ਯਾਤਰੀ, ਜਿਨ੍ਹਾਂ ਨੇ ਪਹਿਲਾਂ ਹੀ ਟਿਕਟਾਂ ਬੁੱਕ ਕੀਤੀਆਂ ਹਨ, ਨੂੰ ਇਹ ਸਹੂਲਤ ਆਨਲਾਈਨ ਮਿਲੇਗੀ। ਤੁਸੀਂ IRCTC ਦੀ ਵੈੱਬਸਾਈਟ ‘ਤੇ ਜਾ ਕੇ ਯਾਤਰਾ ਦੀ ਮਿਤੀ ‘ਤੇ ਕੇਟਰਿੰਗ ਸੇਵਾ ਨੂੰ ਆਨਲਾਈਨ ਬੁੱਕ ਕਰ ਸਕਦੇ ਹੋ। ਹਾਲਾਂਕਿ ਇਹ ਲਾਜ਼ਮੀ ਨਹੀਂ ਹੈ। ਜੇਕਰ ਯਾਤਰੀ ਨਾ ਚਾਹੇ ਤਾਂ ਘਰ ਦਾ ਖਾਣਾ ਵੀ ਆਪਣੇ ਨਾਲ ਲੈ ਜਾ ਸਕਦਾ ਹੈ। ਆਈਆਰਸੀਟੀਸੀ ਅਜਿਹੇ ਯਾਤਰੀਆਂ ਨੂੰ ਐਸਐਮਐਸ ਰਾਹੀਂ ਇਸ ਨਾਲ ਜੁੜੀ ਜਾਣਕਾਰੀ ਦੇਵੇਗੀ।

ਪੀਆਰਐੱਸ ਸਾਫਟਵੇਅਰ ‘ਚ ਫੀਡ ਹੋਵੇਗੀ ਖਾਣ-ਪੀਣ ਫੀਸ
ਰੇਲਵੇ ਬੋਰਡ ਨੇ ਭੋਜਨ ਪ੍ਰਣਾਲੀ ਨੂੰ ਬਹਾਲ ਕਰਨ ਦੀ ਜ਼ਿੰਮੇਵਾਰੀ ਜ਼ੋਨਲ ਰੇਲਵੇ ਨੂੰ ਸੌਂਪੀ ਹੈ। ਟਰੇਨਾਂ ‘ਚ ਖਾਣ-ਪੀਣ ਦੀਆਂ ਸੇਵਾਵਾਂ ਦੇ ਖਰਚੇ ਜ਼ੋਨਲ ਪੱਧਰ ‘ਤੇ ਤੈਅ ਕੀਤੇ ਜਾਣਗੇ। ਨਿਰਧਾਰਤ ਫੀਸ ਰੇਲਵੇ ਦੇ ਪੀਆਰਐਸ ਸਾਫਟਵੇਅਰ ਵਿੱਚ ਫੀਡ ਕੀਤੀ ਜਾਵੇਗੀ। ਇਸੇ ਆਧਾਰ ‘ਤੇ ਯਾਤਰੀਆਂ ਨੂੰ ਕੇਟਰਿੰਗ ਫੀਸ ਅਦਾ ਕਰਨੀ ਪਵੇਗੀ। ਜਿਨ੍ਹਾਂ ਯਾਤਰੀਆਂ ਨੇ ਰਿਜ਼ਰਵੇਸ਼ਨ ਕਾਊਂਟਰ ਤੋਂ ਟਿਕਟਾਂ ਬੁੱਕ ਕਰਵਾਈਆਂ ਹਨ, ਉਨ੍ਹਾਂ ਨੂੰ ਵੀ ਗਰੁੱਪ ਮੈਸੇਜ ਭੇਜ ਕੇ ਖਾਣੇ ਦੀ ਸੇਵਾ ਬਾਰੇ ਸੂਚਿਤ ਕੀਤਾ ਜਾਵੇਗਾ।
ਪੂਰਬੀ ਰੇਲਵੇ ਦੁਆਰਾ ਚੱਲਣ ਵਾਲੀ ਰਾਜਧਾਨੀ, ਦੁਰੰਤੋ ਅਤੇ ਸ਼ਤਾਬਦੀ ਐਕਸਪ੍ਰੈਸ ਵਿੱਚ 27 ਨਵੰਬਰ ਤੋਂ ਕੈਟਰਿੰਗ ਸੁਵਿਧਾ ਸ਼ੁਰੂ ਹੋ ਰਹੀ ਹੈ। ਯਾਤਰੀ ਆਪਣੀ ਸਹੂਲਤ ਲਈ ਇਸ ਦੀ ਚੋਣ ਕਰ ਸਕਦੇ ਹਨ।