January 28, 2023

Aone Punjabi

Nidar, Nipakh, Nawi Soch

ਰੋਪੜ ਦੇ ਸਕੂਲ ਦੀ ਨਿਲਾਮੀ ਦੇ ਇਸ਼ਤਿਹਾਰ ਦਾ ਮਾਮਲੇ ਚ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਸਖਤ ਨੋਟਿਸ ਲਿਆ।

1 min read

ਰੋਪੜ ਦੇ ਸਕੂਲ ਦੀ ਨਿਲਾਮੀ ਦੇ ਇਸ਼ਤਿਹਾਰ ਦਾ ਮਾਮਲੇ ਚ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਸਖਤ ਨੋਟਿਸ ਲਿਆ। ਬੈਂਸ ਨੇ ਕਿਹਾ ਕਿ ਪਿਛਲੀ ਸਰਕਾਰ ਦੀ ਨਲਾਇਕੀ ਕਰਕੇ ਸਕੂਲ ਦੀ ਹੋ ਰਹੀ ਨਿਲਾਮੀ। ਪਾਵਰ ਕਾਰਪੋਰੇਸ਼ਨ ਕਲੋਨੀ ਪੁੱਡਾ ਕੋਲ ਜਿਸਦਾ ਹੈਂਡਓਵਰ ਹੈ। ਸਕੂਲ 6 ਮਹੀਨੇ ਪਹਿਲਾਂ ਸ਼ਿਫ਼ਟ ਕੀਤਾ ਗਿਆ ਸੀ। …ਦਰਅਸਲ ਰੋਪੜ ਦੀ ਪਾਵਰ ਕਾਰਪੋਰੇਸ਼ਨ ਵੱਲੋਂ ਕਲੋਨੀ ਦੇ ਸਕੂਲ ਦੀ ਨਿਲਾਮੀ ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਨਵੀਂ ਸਰਕਾਰ ਬਣਦਿਆਂ ਹੀ ਸਰਕਾਰੀ ਸਕੂਲ ਦੀ ਨਿਲਾਮੀ ਲਈ ਬੋਲੀ ਲਗਾਈ ਜਾ ਰਹੀ ਹੈ। ਇਹ ਸਕੂਲ ਰੋਪੜ ਦੀ ਥਰਮਲ ਕਲੋਨੀ ਵਿੱਚ ਬਣਿਆ ਹੈ। ਪਾਵਰਕਾਮ ਨੇ ਸਕੂਲ ਦੀ ਨਿਲਾਮੀ ਲਈ ਇਸ਼ਤਿਹਾਰ ਜਾਰੀ ਕਰ ਦਿੱਤਾ ਹੈ।

PHOTO

ਇਹ ਪਤਾ ਲੱਗਦਿਆਂ ਹੀ ਅਕਾਲੀ ਦਲ ਨੇ ‘ਆਪ’ ਤੇ ਨਿਸ਼ਾਨਾ ਸਾਧਿਆ  ਹੈ। ਉਨ੍ਹਾਂ ਕਿਹਾ ਕਿ ਦਿੱਲੀ ਦਾ ਸਿੱਖਿਆ ਮਾਡਲ ਹੁਣ ਪੰਜਾਬ ਵਿੱਚ ਵੀ ਸ਼ੁਰੂ ਹੋ ਗਿਆ ਹੈ। ਥਰਮਲ ਕਲੋਨੀ ਰੋਪੜ ਵਿੱਚ ਇੱਕ ਵਧੀਆ ਹਾਈ ਸਕੂਲ ਦੀ ਇਮਾਰਤ ਦੀ ਨਿਲਾਮੀ ਕੀਤੀ ਜਾ ਰਹੀ ਹੈ।ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਸਿਹਤ ਦੇ ਨਾਲ-ਨਾਲ ਸਿੱਖਿਆ ਨੂੰ ਸਭ ਤੋਂ ਵੱਡਾ ਮੁੱਦਾ ਬਣਾਇਆ ਹੈ। ਉਨ੍ਹਾਂ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਵਿਸ਼ਵ ਪੱਧਰੀ ਬਣਾਉਣ ਦਾ ਵਾਅਦਾ ਕੀਤਾ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਅਜਿਹੇ ਸਕੂਲ ਬਣਾਏ ਜਾਣਗੇ ਕਿ ਦੇਸ਼ ਵਿਦੇਸ਼ ਤੋਂ ਵੀ ਲੋਕ ਇਸ ਨੂੰ ਦੇਖਣ ਆਉਣਗੇ। 

PHOTO

ਅਕਾਲੀ ਦਲ ਦੇ ਆਗੂ ਡਾਕਟਰ ਦਲਜੀਤ ਚੀਮਾ ਨੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਸੀਐਮ ਭਗਵੰਤ ਮਾਨ ਨੂੰ ਟਵੀਟ ਕਰਕੇ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਨਾਲ ਧੋਖਾ ਨਾ ਕਰੋ। ਉਨ੍ਹਾਂ ਕਿਹਾ ਕਿ ਸਕੂਲ ਦੀ ਨਿਲਾਮੀ ਤੁਰੰਤ ਬੰਦ ਕਰਕੇ ਇਸ ਨੂੰ ਮੁੜ ਖੋਲ੍ਹਿਆ ਜਾਵੇ।

Leave a Reply

Your email address will not be published. Required fields are marked *