ਰੋਹਿਤ ਸ਼ਰਮਾ ਨੇ ਵਰਡ ਰਿਕਾਰਡ ਬਣਾਉਂਦੇ ਹੋਏ ਕੋਹਲੀ ਨੂੰ ਪਿੱਛੇ ਛੱਡਿਆ ਤਾਂ ਛੱਕੇ ਦੇ ਮਾਮਲਿਆਂ ‘ਚ ਵੀ ਬਣਾਇਆ ਇਕ ਨਵਾਂ ਰਿਕਾਰਡ
1 min read
ਕੋਲਕਾਤਾ ‘ਚ ਨਿਊਜ਼ੀਲੈਂਡ ਖ਼ਿਲਾਫ਼ ਤੀਜੇ ਟੀ-20 ਮੈਚ ‘ਚ ਭਾਰਤੀ ਟੀ-20 ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਕਪਤਾਨੀ ਦੀ ਪਾਰੀ ਖੇਡੀ। ਉਸ ਨੇ 31 ਗੇਂਦਾਂ ‘ਚ 3 ਛੱਕਿਆਂ ਤੇ 5 ਚੌਕਿਆਂ ਦੀ ਮਦਦ ਨਾਲ 56 ਦੌੜਾਂ ਬਣਾਈਆਂ। ਆਪਣੀ ਪਾਰੀ ਵਿਚ ਇਨ੍ਹਾਂ ਤਿੰਨ ਛੱਕਿਆਂ ਦੀ ਮਦਦ ਨਾਲ, ਉਹ ਭਾਰਤ ਲਈ ਟੀ-20 ਕ੍ਰਿਕਟ ਵਿਚ 150 ਛੱਕੇ ਲਗਾਉਣ ਵਾਲਾ ਪਹਿਲਾ ਬੱਲੇਬਾਜ਼ ਬਣ ਗਿਆ ਤੇ ਨਾਲ ਹੀ ਇਕ ਟੀ-20 ਅੰਤਰਰਾਸ਼ਟਰੀ ਮੈਚ ਵਿਚ 50 ਜਾਂ ਇਸ ਤੋਂ ਵੱਧ ਪਾਰੀਆਂ ਵਿਚ ਸਕੋਰ ਬਣਾਉਣ ਵਾਲਾ ਵਿਸ਼ਵ ਦਾ ਪਹਿਲਾ ਬੱਲੇਬਾਜ਼ ਬਣ ਗਏ ਹਨ।
ਰੋਹਿਤ ਸ਼ਰਮਾ ਨੇ ਤੋੜਿਆ ਵਿਰਾਟ ਕੋਹਾਲੀ ਦਾ ਰਿਕਾਰਡ
ਰੋਹਿਤ ਸ਼ਰਮਾ ਨਿਊਜ਼ੀਲੈਂਡ ਖ਼ਿਲਾਫ਼ 56 ਦੌੜਾਂ ਦੀ ਪਾਰੀ ਖੇਡਦੇ ਹੀ ਹੁਣ ਟੀ20 ਇੰਟਰਨੈਸ਼ਨਲ ਮੈਚਾਂ ਵਿਚ 50 ਦੌੜਾਂ ਜਾਂ ਉਸ ਤੋਂ ਜ਼ਿਆਦਾ ਵੱਡੀ ਪਾਰੀ ਖੇਡਣ ਵਾਲੇ ਦੁਨੀਆ ਦੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਉਹ 30ਵਾਂ ਮੌਕਾ ਸੀ ਜਦੋਂ ਉਨ੍ਹਾਂ ਨੇ ਟੀ20 ਇੰਟਰਨੈਸ਼ਨਲ ਮੈਚ ਵਿਚ 50 ਦੌੜਾਂ ਜਾਂ ਉਸ ਤੋਂ ਜ਼ਿਆਦਾ ਦੀ ਪਾਰੀ ਖੇਡੀ ਹੈ। ਉਨ੍ਹਾਂ ਨੇ ਵਿਰਾਟ ਕੋਹਲੀ ਦਾ ਰਿਕਾਰਡ ਤੋੜ ਦਿੱਤਾ ਹੈ ਜਿਨ੍ਹਾਂ ਨੇ ਹੁਣ ਤਕ 29 ਵਾਰ ਇਹ ਕਮਾਲ ਕੀਤਾ ਹੈ।

ਟੀ20ਆਈ ਵਿਚ 50 ਜਾਂ ਉਸ ਤੋਂ ਵੱਡੀ ਪਾਰੀ ਸਭ ਤੋਂ ਜ਼ਿਆਦਾ ਵਾਰ ਖੇਡਣ ਵਾਲੇ ਦੁਨੀਆ ਦੇ ਟਾਪ ਦੇ 4 ਬੱਲੇਬਾਜ਼
30 ਵਾਰ – ਰੋਹਿਤ ਸ਼ਰਮਾ
29 ਵਾਰ – ਵਿਰਾਟ ਕੋਹਲੀ
25 ਵਾਰ – ਬਾਬਰ ਆਜ਼ਮ
22 ਵਾਰ – ਡੈਵਿਡ ਵਾਰਨਰ