July 5, 2022

Aone Punjabi

Nidar, Nipakh, Nawi Soch

ਲਕਸ਼ਮੀ ਕਾਂਤਾ ਚਾਵਲਾ ਆਖਿਰ ਕਿਉਂ ਸਰਕਾਰ ਤੋਂ ਸ਼ਰਾਬੀਆਂ ਲਈ ਕੀਤੀ ਪੁਰਸਕਾਰ ਦੀ ਮੰਗ

1 min read

ਭਾਜਪਾ (BJP) ਦੀ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਲਕਸ਼ਮੀ ਕਾਂਤਾ ਚਾਵਲਾ (Laxmi Kanta Chawla) ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਦੇ ਪੰਜਾਬ ਮਾਡਲ (Punjab Model) ਨੂੰ ਪੰਜਾਬ ਦੀ ਬਰਬਾਦੀ ਕਰਾਰ ਦਿੰਦਿਆਂ ਕਿਹਾ ਕਿ ਸਿੱਧੂ ਨੇ ਪੰਜਾਬ ਦੀ ਖੁਸ਼ਹਾਲੀ ਲਈ ਸ਼ਰਾਬ (Liqure) ਦੀ ਵਿੱਕਰੀ ਵਧਾਉਣ ਅਤੇ ਸ਼ਰਾਬ ਤੋਂ 30 ਹਜ਼ਾਰ ਕਰੋੜ ਸਲਾਨਾਂ ਆਮਦਨ ਦਾ ਟੀਚਾ ਰੱਖਣ ਦੀ ਗੱਲ ਕਹੀ ਹੈ। ਪਰ ਕੀ ਸਿੱਧੂ ਜਾਣਦੇ ਹਨ ਕਿ ਜਿਸ ਪਰਿਵਾਰ ਵਿੱਚ ਰੋਟੀ ਕਮਾਉਣ ਵਾਲਾ ਜਾਂ ਪਰਿਵਾਰ ਦਾ ਮੁਖੀ ਸ਼ਰਾਬੀ ਹੋ ਕੇ ਘਰ ਵਾਪਿਸ ਪਰਤਦਾ ਹੈ, ਬੱਚਿਆਂ ਅਤੇ ਘਰ ਵਾਲੀਆਂ ਨੂੰ ਮਾਰਦਾ ਕੁੱਟਦਾ ਹੈ, ਉਸ ਪਰਿਵਾਰ ਦੀ ਕੀ ਹਾਲਤ ਹੁੰਦੀ ਹੈ।

ਉਨ੍ਹਾਂ ਕਿਹਾ ਕਿ ਜਦੋਂ ਹਜ਼ਾਰਾਂ ਕਰੋੜ ਰੁਪਏ ਦੀ ਸ਼ਰਾਬ ਵੇਚੀ ਅਤੇ ਪਿਲਾਈ ਜਾਵੇਗੀ, ਇਸ ਵੇਲੇ ਹਰ ਘਰ ਵਿੱਚ ਸ਼ਰਾਬੀ ਹੋਣ ਕਰਕੇ ਹਰ ਘਰ ਵਿੱਚ ਕਲੇਸ਼, ਸੜਕੀ ਹਾਦਸੇ, ਹਰ ਹਸਪਤਾਲ ਵਿੱਚ ਲੀਵਰ, ਕੈਂਸਰ ਧੇ ਮਰੀਜ਼ ਹੋਣਗੇ, ਜਿਨ੍ਹਾਂ ਦਾ ਇਲਾਜ ਪੰਜਾਬ ਸਰਕਾਰ ਕਦੇ ਵੀ ਨਹੀਂ ਕਰਵਾ ਸਕੇਗੀ।

ਜੇਕਰ ਇਹ ਹੀ ਖੁਸ਼ਹਾਲੀ ਹੈ ਤਾਂ ਇਹ ਖੁਸ਼ਹਾਲੀ ਸਿੱਧੂ ਅਤੇ ਉਨ੍ਹਾਂ ਦੀ ਸਰਕਾਰ ਨੂੰ ਮੁਬਾਰਕ ਹੋਵੇ, ਪੰਜਾਬ ਦਾ ਗੁਜਰਾਤ, ਮਣੀਪੁਰ ਅਤੇ ਬਿਹਾਰ ਵਾਂਗ ਸ਼ਰਾਬ ਮੁਕਤ ਹੋਣਾ ਜ਼ਰੂਰੀ ਹੈ। ਜੇਕਰ ਇਹ ਨਹੀਂ ਦੇ ਸਕਦੇ, ਤਾਂ ਸਰਕਾਰ ਇਹ ਜ਼ਰੂਰ ਐਲਾਨ ਕਰੇ ਕਿ ਸ਼ਰਾਬ ਪੀਣਾ ਬਹੁਤ ਹੀ ਮਾਣ ਵਾਲੀ ਗੱਲ ਹੈ। ਸ਼ਰਾਬੀ ਸ਼ਬਦ ਨੂੰ ਗਾਲ੍ਹ ਨਾ ਮੰਨਿਆ ਜਾਵੇ, ਜ਼ਿਆਦਾ ਤੋਂ ਜ਼ਿਆਦਾ ਸ਼ਰਾਬ ਪੀਣ ਵਾਲਿਆਂ ਨੂੰ ਪੁਰਸਕਾਰ ਦਿੱਤੇ ਜਾਣ, ਕਿਉਂਕਿ ਉਹ ਸਰਕਾਰ ਦਾ ਖ਼ਜ਼ਾਨਾ ਭਰਕੇ ਸਰਕਾਰਾਂ ਨੂੰ ਖੁਸ਼ਹਾਲ ਬਣਾ ਸਕਣ।

Leave a Reply

Your email address will not be published. Required fields are marked *